10 ਦਿਨ ਵਿਚ ਨਾ ਪੂਰਾ ਹੋਇਆ ਪ੍ਰੀਮਿਕਸ ਦੀਆਂ ਸੜਕਾਂ ਦਾ ਨਿਰਮਾਣ ਤਾਂ ਅਗਲੇ ਸਾਲ ਤੱਕ ਕਰਨਾ ਪਵੇਗਾ ਇੰਤਜ਼ਾਰ

Thursday, Jun 13, 2024 - 01:21 PM (IST)

ਲੁਧਿਆਣਾ (ਹਿਤੇਸ਼)- ਮਹਾਨਗਰ ਵਿਚ ਜੇਕਰ 10 ਦਿਨਾਂ ਵਿਚ ਪ੍ਰੀਮਿਕਸ ਦੀਆਂ ਸੜਕਾਂ ਦਾ ਨਿਰਮਾਣ ਪੂਰਾ ਨਾ ਹੋਇਆ ਤਾਂ ਅਗਲੇ ਸਾਲ ਤੱਕ ਇੰਤਜ਼ਾਰ ਕਰਨਾ ਪਵੇਗਾ। ਇੱਥੇ ਦੱਸਣਾ ਉਚਿਤ ਹੋਵੇਗਾ ਕਿ ਕਾਂਗਰਸ ਦੀ ਸਰਕਾਰ ਦੇ ਆਖਰੀ ਦੌਰ ਵਿਚ ਜ਼ਿਆਦਾ ਸਮਾਂ ਪਹਿਲਾਂ ਬਾਰਿਸ਼, ਘੱਟ ਤਾਪਮਾਨ ਅਤੇ ਫਿਰ ਵਿਧਾਨ ਸਭਾ ਚੋਣਾਂ ਲਈ ਕੋਡ ਲਾਗੂ ਹੋਣ ਕਾਰਨ ਪ੍ਰੀਮਿਕਸ ਦੀਆਂ ਸੜਕਾਂ ਨਹੀਂ ਬਣ ਸਕੀਆਂ।

ਇਹ ਖ਼ਬਰ ਵੀ ਪੜ੍ਹੋ - 'ਪ੍ਰਧਾਨ ਮੰਤਰੀ' ਦੀ ਵਿਗੜੀ ਸਿਹਤ, ਬਾਜੇਕੇ ਨੂੰ ਕਰਵਾਇਆ ਗਿਆ ਹਸਪਤਾਲ ਦਾਖ਼ਲ

ਇਸ ਕਾਰਨ ਪ੍ਰੀਮਿਕਸ ਦੀਆਂ ਸੜਕਾਂ ਹਾਲਤ ਬਦ ਤੋਂ ਬਦਤਰ ਹੋ ਗਈ ਤਾਂ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਵਿਧਾਇਕਾਂ ਨੇ ਸੜਕਾਂ ’ਤੇ ਪੈਚ ਲਗਾਉਣ ਦਾ ਕੰਮ ਸ਼ੁਰੂ ਕਰਵਾਉਣ ਦੇ ਨਾਲ ਹੀ ਵੱਡੇ ਪੱਧਰ ’ਤੇ ਪ੍ਰੀਮਿਕਸ ਦੀਆਂ ਨਵੀਆਂ ਸੜਕਾਂ ਦੇ ਬਣਾਉਣ ਲਈ ਐਸਟੀਮੇਟ ਬਣਵਾ ਕੇ ਟੈਂਡਰ ਲਗਵਾਏ ਗਏ। ਹਾਲਾਂਕਿ ਇਹ ਪ੍ਰਕਿਰਿਆ ਨਗਰ ਨਿਗਮ ਚੋਣਾਂ ਵਿਚ ਸਿਆਸੀ ਲਾਭ ਲੈਣ ਲਈ ਸ਼ੁਰੂ ਕੀਤੀ ਗਈ ਸੀ ਪਰ ਉਸ ਤੋਂ ਪਹਿਲਾਂ ਲੋਕ ਸਭਾ ਚੋਣਾਂ ਆ ਗਈਆਂ। ਇਸ ਦੌਰਾਨ ਕੋਡ ਲਾਗੂ ਹੋਣ ਕਾਰਨ ਇਕ ਵਾਰ ਫਿਰ ਪ੍ਰੀਮਿਕਸ ਦੀਆਂ ਸੜਕਾਂ ਨਹੀਂ ਬਣ ਸਕੀਆਂ।

ਹੁਣ 22 ਜੂਨ ਤੋਂ ਪੰਜਾਬ ਵਿਚ ਮਾਨਸੂਨ ਦੀ ਦਸਤਕ ਹੋਣ ਦੀ ਗੱਲ ਕਹੀ ਜਾ ਰਹੀ ਹੈ। ਇਸ ਦੌਰ ਵਿਚ ਪ੍ਰੀਮਿਕਸ ਦੀਆਂ ਸੜਕਾਂ ਦਾ ਨਿਰਮਾਣ ਨਹੀਂ ਹੋ ਸਕਦਾ। ਇਸ ਤੋਂ ਬਾਅਦ ਤਾਪਮਾਨ ਘੱਟ ਹੋ ਜਾਵੇਗਾ ਅਤੇ ਉਸ ਸਮੇਂ ਵੀ ਪ੍ਰੀਮਿਕਸ ਦੀਆਂ ਸੜਕਾਂ ਬਣਨੀਆਂ ਸੰਭਵ ਨਹੀਂ ਹਨ ਜਿਸ ਦੌਰਾਨ ਅਗਲੇ ਸਾਲ ਤੱਕ ਇੰਤਜ਼ਾਰ ਕਰਨਾ ਪਵੇਗਾ ਜਿਸ ਦੇ ਮੱਦੇਨਜ਼ਰ ਵਿਧਾਇਕਾਂ ਵੱਲੋਂ ਨਗਰ ਨਿਮਗ ਦੀ ਬੀ ਐਂਡ ਆਰ ਸ਼ਾਖਾ ਦੇ ਅਫਸਰਾਂ ਅਤੇ ਠੇਕੇਦਾਰਾਂ ’ਤੇ ਪ੍ਰੀਮਿਕਸ ਦੀਆਂ ਸੜਕਾਂ ਦਾ ਨਿਰਮਾਣ ਜਲਦ ਸ਼ੁਰੂ ਅਤੇ ਪੂਰਾ ਕਰਨ ਦਾ ਦਬਾਅ ਬਣਾਇਆ ਜਾ ਰਿਹਾ ਹੈ।

ਇਹ ਖ਼ਬਰ ਵੀ ਪੜ੍ਹੋ - ਐਕਸ਼ਨ ਮੋਡ 'ਚ CM ਮਾਨ! ਸੱਦ ਲਏ ਸਾਰੇ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰ, ਹੋਵੇਗੀ ਅਹਿਮ ਮੀਟਿੰਗ

ਜਲਦਬਾਜ਼ੀ ਦੇ ਚੱਕਰ ਵਿਚ ਨਿਕਲ ਰਿਹਾ ਕੁਆਲਟੀ ਕੰਟਰੋਲ ਦਾ ਜਨਾਜ਼ਾ

ਪ੍ਰੀਮਿਕਸ ਦੀਆਂ ਸੜਕਾਂ ਬਣਾਉਣ ਵਿਚ ਹੋ ਰਹੀ ਜਲਦਬਾਜ਼ੀ ਦੇ ਚੱਕਰ ਵਿਚ ਕੁਆਲਟੀ ਕੰਟਰੋਲ ਦਾ ਜਨਾਜਾ ਨਿਕਲ ਰਿਹਾ ਹੈ। ਇਸ ਦਾ ਸਬੂਤ ਜ਼ੋਨ ਏ ਅਤੇ ਡੀ ਦੇ ਇਲਾਕੇ ਵਿਚ ਦੇਖਣ ਨੂੰ ਮਿਲ ਰਿਹਾ ਹੈ ਜਿਥੇ ਸਲੇਮ ਟਾਬਰੀ ਇਲਾਕੇ ਵਿਚ ਬੁੱਢੇ ਨਾਲੇ ਕੰਢੇ, ਪੁਰਾਣੀ ਸਬਜ਼ੀ ਮੰਡੀ ਚੌਕ ਤੋਂ ਆਰਿਆ ਸਕੂਲ ਰੋਡ ਤੋਂ ਹੁੰਦੇ ਹੋਏ ਦੋਮੋਰੀਆ ਪੁਲ ਤੱਕ ਅਤੇ ਅੱਗੇ ਉਪਕਾਰ ਨਗਰ, ਦੀਪ ਨਗਰ ਅਤੇ ਸਿਵਲ ਲਾਈਨ ਸ਼ਮਸ਼ਾਨਘਾਟ ਤੱਕ ਬਣਾਈਆਂ ਗਈਆਂ ਸੜਕਾਂ ’ਤੇ ਦੇਖਣ ਨੂੰ ਮਿਲ ਰਿਹਾ ਹੈ। ਇਹ ਸੜਕਾਂ ਬਣਨ ਤੋਂ ਕੁਝ ਦੇਰ ਬਾਅਦ ਹੀ ਟੁੱਟਣੀਆਂ ਸ਼ੁਰੂ ਹੋ ਗਈਆਂ। ਇਸ ਦੇ ਬਾਵਜੂਦ ਐੱਸ.ਡੀ.ਓ. ਅਕਸ਼ੇ ਬਾਂਸਲ ਵੱਲੋਂ ਐੱਸ.ਈ. ਸੰਜੇ ਕੰਵਰ ਨੂੰ ਸੜਕਾਂ ਦੀ ਹਾਲਤ ਠੀਕ ਹੋਣ ਦੀ ਰਿਪੋਰਟ ਦਿੱਤੀ ਜਾ ਰਹੀ ਹੈ ਅਤੇ ਠੇਕੇਦਾਰਾਂ ਨੂੰ ਪੇਮੇਂਟ ਜਾਰੀ ਕਰਨ ਦੀ ਤਿਆਰੀ ਕਰ ਲਈ ਗਈ ਹੈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Anmol Tagra

Content Editor

Related News