ਲੁਧਿਆਣਾ ''ਚ ਅਨੋਖਾ ਮਾਮਲਾ : ਜਾਮ ਪਏ ਗਟਰ ਦਾ ਢੱਕਣ ਖੁੱਲ੍ਹਦੇ ਹੀ ਸ਼ਰਮਸਾਰ ਹੋ ਗਏ ਲੋਕ, ਪੜ੍ਹੋ ਕਿਉਂ

Wednesday, Nov 29, 2023 - 04:31 PM (IST)

ਲੁਧਿਆਣਾ ''ਚ ਅਨੋਖਾ ਮਾਮਲਾ : ਜਾਮ ਪਏ ਗਟਰ ਦਾ ਢੱਕਣ ਖੁੱਲ੍ਹਦੇ ਹੀ ਸ਼ਰਮਸਾਰ ਹੋ ਗਏ ਲੋਕ, ਪੜ੍ਹੋ ਕਿਉਂ

ਲੁਧਿਆਣਾ (ਮੁਕੇਸ਼) : ਲੁਧਿਆਣਾ 'ਚ ਇਕ ਅਨੋਖਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਵਾਰਡ ਨੰਬਰ-20 ਅਧੀਨ ਪੈਂਦੀ ਸੰਜੇ ਗਾਂਧੀ ਕਾਲੋਨੀ 'ਚ ਰੋਜ਼ਾਨਾ ਸੀਵਰੇਜ ਜਾਮ ਦੀ ਸਮੱਸਿਆ ਤੋਂ ਲੋਕ ਪਰੇਸ਼ਾਨ ਸਨ। ਹੁਣ ਜਦੋਂ ਸੀਵਰੇਜ ਓਵਰਫਲੋ ਨੂੰ ਦਰੁੱਸਤ ਕਰਨ ਲਈ ਨਗਰ ਨਿਗਮ ਦੇ ਅਧਿਕਾਰੀ ਆਏ ਤਾਂ ਜੋ ਖ਼ੁਲਾਸਾ ਹੋਇਆ, ਉਸ ਨੇ ਸਭ ਨੂੰ ਸ਼ਰਮਸਾਰ ਕਰ ਦਿੱਤਾ। ਦਰਅਸਲ ਗਟਰ 'ਚ ਸੈਂਕੜਿਆਂ ਦੀ ਗਿਣਤੀ 'ਚ ਕੰਡੋਮ ਸੁੱਟੇ ਗਏ ਸਨ ਅਤੇ ਪੂਰਾ ਸੀਵਰੇਜ ਕੰਡੋਮਾਂ ਨਾਲ ਭਰਿਆ ਪਿਆ ਸੀ।

ਇਹ ਵੀ ਪੜ੍ਹੋ : ਪੰਜਾਬ 'ਚ ਇਨ੍ਹਾਂ ਭਰਤੀਆਂ ਸਬੰਧੀ ਹਾਈਕੋਰਟ 'ਚ ਸੁਣਵਾਈ ਅੱਜ, ਪੜ੍ਹੋ ਕੀ ਹੈ ਪੂਰੀ ਖ਼ਬਰ

ਇਸ ਤੋਂ ਬਾਅਦ ਇਲਾਕੇ ਦੇ ਭੜਕੇ ਹੋਏ ਲੋਕਾਂ ਨੇ ਮਾਮਲੇ ਨੂੰ ਲੈ ਕੇ ਇਕ ਪੀ. ਜੀ. 'ਤੇ ਨਿਸ਼ਾਨਾ ਸਾਧਦੇ ਹੋਏ ਰੋਸ ਪ੍ਰਦਰਸ਼ਨ ਕੀਤਾ। ਲੋਕਾਂ ਦਾ ਦੋਸ਼ ਹੈ ਕਿ ਪੀ. ਜੀ. 'ਚ ਗਲਤ ਕੰਮ ਚੱਲ ਰਿਹਾ ਹੈ, ਜਿਸ ਦਾ ਨਤੀਜਾ ਸਾਹਮਣੇ ਹੈ। ਲੋਕਾਂ ਨੇ ਕਿਹਾ ਕਿ ਪੁਲਸ ਆਉਂਦੀ ਹੈ ਪਰ ਖਾਨਾਪੂਰਤੀ ਕਰਕੇ ਚਲੀ ਜਾਂਦੀ ਹੈ।

ਇਹ ਵੀ ਪੜ੍ਹੋ : PG ਦੇ ਬਾਥਰੂਮ 'ਚ ਕੁੜੀ ਦਾ ਸ਼ਰਮਨਾਕ ਕਾਰਾ, Boyfriend ਦੇ ਕਹਿਣ 'ਤੇ ਕੀਤਾ ਅਜਿਹਾ (ਵੀਡੀਓ)

ਮਾਮਲੇ ਦੀ ਜਾਣਕਾਰੀ ਮਿਲਦੇ ਹੀ ਪੀ. ਜੀ. ਦਾ ਮਾਲਕ ਵੀ ਮੌਕੇ 'ਤੇ ਪਹੁੰਚ ਗਿਆ। ਉਸ ਨੇ ਭੜਕੇ ਹੋਏ ਲੋਕਾਂ ਨੂੰ ਸ਼ਾਂਤ ਕਰਦਿਆਂ ਕਿਹਾ ਕਿ ਉਹ ਮੁਹੱਲੇ ਦੇ ਲੋਕਾਂ ਨਾਲ ਹੈ ਅਤੇ ਜੇਕਰ ਪੀ. ਜੀ. 'ਚ ਜਾਂਚ ਤੋਂ ਬਾਅਦ ਕੋਈ ਵੀ ਗਲਤ ਕੰਮ ਕਰਦੇ ਹੋਏ ਪਾਇਆ ਗਿਆ ਤਾਂ  ਪੁਲਸ ਦੀ ਮਦਦ ਨਾਲ ਉਸ ਖ਼ਿਲਾਫ਼ ਬਣਦੀ ਕਾਰਵਈ ਕੀਤੀ ਜਾਵੇਗੀ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

 


author

Babita

Content Editor

Related News