ਹੜ੍ਹ ਪ੍ਰਭਾਵਿਤ ਲੋਕ ਵਿਸ਼ੇਸ਼ ਕੈਂਪਾਂ ਵਿਚ ਜਾਣ : ਕੈਪਟਨ

Friday, Aug 23, 2019 - 08:42 PM (IST)

ਹੜ੍ਹ ਪ੍ਰਭਾਵਿਤ ਲੋਕ ਵਿਸ਼ੇਸ਼ ਕੈਂਪਾਂ ਵਿਚ ਜਾਣ : ਕੈਪਟਨ

ਜਲੰਧਰ, (ਧਵਨ): ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਹੜ੍ਹ ਨਾਲ ਪ੍ਰਭਾਵਿਤ ਲੋਕਾਂ ਨੂੰ ਤੁਰੰਤ ਬਣਾਏ ਗਏ ਵਿਸ਼ੇਸ਼ ਕੈਂਪਾਂ ਵਿਚ ਸ਼ਿਫਟ ਹੋਣ ਲਈ ਕਿਹਾ ਹੈ ਤਾਂ ਜੋ ਲੋਕਾਂ ਦੀ ਜਾਨ ਨੂੰ ਕੋਈ ਖਤਰਾ ਨਾ ਹੋਵੇ। ਮੁੱਖ ਮੰਤਰੀ ਨੇ ਅੱਜ ਇਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਉਨ੍ਹਾਂ ਅੱਜ ਦੁਬਾਰਾ ਹੜ੍ਹ ਰਾਹਤ ਕਾਰਜਾਂ ਵਿਚ ਜੁਟੇ ਅਧਿਕਾਰੀਆਂ ਨੂੰ ਕਿਹਾ ਹੈ ਕਿ ਉਹ ਲੋਕਾਂ ਦੀ ਜਾਨ ਨੂੰ ਬਚਾਉਣ ਨੂੰ ਪਹਿਲ ਦੇਣ। ਜੋ ਲੋਕ ਪਾਣੀ ਵਿਚ ਘਿਰੇ ਹਨ ਜਾਂ ਉਨ੍ਹਾਂ ਦੇ ਆਲੇ-ਦੁਆਲੇ ਪਾਣੀ ਪਹੁੰਚਿਆ ਹੋਇਆ ਹੈ ਤਾਂ ਉਨ੍ਹਾਂ ਨੂੰ ਤੁਰੰਤ ਸਰਕਾਰ ਵਲੋਂ ਬਣਾਏ ਗਏ ਵਿਸ਼ੇਸ਼ ਕੈਂਪਾਂ ਵਿਚ ਸ਼ਿਫਟ ਹੋ ਜਾਣਾ ਚਾਹੀਦਾ ਹੈ, ਜਿਥੇ ਸਰਕਾਰ ਨੇ ਉਨ੍ਹਾਂ ਦੇ ਰਹਿਣ ਤੇ ਖਾਣ-ਪੀਣ ਦਾ ਪ੍ਰਬੰਧ ਕੀਤਾ ਹੋਇਆ ਹੈ।

ਕੈਪਟਨ ਨੇ ਕਿਹਾ ਕਿ ਇਸ ਵਾਰ ਹੜ੍ਹ ਅਜੀਬ ਢੰਗ ਨਾਲ ਆਏ ਹਨ। ਪਹਿਲਾਂ ਘੱਗਰ ਨਦੀ ਵਿਚ ਜੁਲਾਈ ਮਹੀਨੇ ਵਿਚ ਹੜ੍ਹ ਆਇਆ ਤੇ ਹੁਣ ਅਗਸਤ ਮਹੀਨੇ ਵਿਚ ਹੋਰ ਖੇਤਰਾਂ ਵਿਚ ਭਾਖੜਾ ਤੋਂ ਪਾਣੀ ਡਿਸਚਾਰਜ ਕਰਨ ਕਾਰਣ ਹੜ੍ਹ ਆਇਆ ਹੈ। ਹੁਣ ਪਿੱਛਿਓਂ ਪਾਣੀ ਦੀ ਮਾਤਰਾ ਘੱਟ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਲੋਕ ਹੁਣ ਵੀ ਆਪਣੇ ਘਰਾਂ ਦੀਆਂ ਛੱਤਾਂ 'ਤੇ ਬੈਠੇ ਹੋਏ ਹਨ। ਉਨ੍ਹਾਂ ਨੂੰ ਆਪਣੀ ਜਾਨ ਬਚਾਉਣ ਨੂੰ ਪਹਿਲ ਦੇਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ 18000 ਲੋਕ ਅਜੇ ਵੀ ਆਪਣੇ ਘਰਾਂ ਵਿਚ ਬੈਠੇ ਹਨ, ਉਨ੍ਹਾਂ ਨੂੰ ਘਰ ਦੀ ਚਿੰਤਾ ਛੱਡ ਕੈਂਪਾਂ ਵਿਚ ਆ ਕੇ ਰਹਿਣਾ ਚਾਹੀਦਾ ਹੈ, ਜੇਕਰ ਘਰਾਂ ਵਿਚ ਰਹਿਣਾ ਜ਼ਰੂਰੀ ਹੈ ਤਾਂ ਇਕ-ਦੋ ਵਿਅਕਤੀ ਹੀ ਘਰਾਂ ਵਿਚ ਰਹਿਣ।


Related News