ਮੂੰਗਫਲੀ ਵੇਚਣ ਵਾਲੇ ਨੇ ਲੁੱਟ-ਖੋਹ ਦਾ ਕੀਤਾ ਵਿਰੋਧ ਤਾਂ ਸਕੂਟਰੀ ਸਵਾਰਾਂ ਨੇ ਚਾਕੂ ਮਾਰ ਉਤਾਰਿਆ ਮੌਤ ਦੇ ਘਾਟ

Wednesday, Jan 25, 2023 - 02:38 AM (IST)

ਮੂੰਗਫਲੀ ਵੇਚਣ ਵਾਲੇ ਨੇ ਲੁੱਟ-ਖੋਹ ਦਾ ਕੀਤਾ ਵਿਰੋਧ ਤਾਂ ਸਕੂਟਰੀ ਸਵਾਰਾਂ ਨੇ ਚਾਕੂ ਮਾਰ ਉਤਾਰਿਆ ਮੌਤ ਦੇ ਘਾਟ

ਪੰਚਕੂਲਾ (ਮੁਕੇਸ਼) : ਪੰਚਕੂਲਾ ਦੇ ਸੈਕਟਰ-20 ’ਚ ਮੰਗਲਵਾਰ ਰਾਤ ਸੜਕ ਕੰਢੇ ਮੂੰਗਫਲੀ ਵੇਚਣ ਵਾਲੇ ਵਿਅਕਤੀ ਦਾ ਸਕੂਟਰ ਸਵਾਰ ਦੋ ਨੌਜਵਾਨਾਂ ਨੇ ਚਾਕੂ ਮਾਰ ਕੇ ਕਤਲ ਕਰ ਦਿੱਤਾ। ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਡੀ. ਸੀ. ਪੀ. ਸੁਮੇਰ ਪ੍ਰਤਾਪ ਸਿੰਘ ਖੁਦ ਮੌਕੇ ਦਾ ਮੁਆਇਨਾ ਕਰਨ ਲਈ ਪਹੁੰਚੇ। ਘਟਨਾ ਸਥਾਨ ’ਤੇ ਸੀਨ ਆਫ ਕ੍ਰਾਈਮ ਟੀਮ ਨੂੰ ਵੀ ਬੁਲਾਇਆ ਗਿਆ।

ਇਹ ਖ਼ਬਰ ਵੀ ਪੜ੍ਹੋ : ਸ਼ਿਮਲਾ ’ਚ ਵਾਪਰਿਆ ਰੂਹ ਕੰਬਾਊ ਹਾਦਸਾ, 700 ਮੀਟਰ ਡੂੰਘੀ ਖੱਡ ’ਚ ਡਿੱਗਾ ਟੈਂਪੂ, 3 ਪੰਜਾਬੀ ਨੌਜਵਾਨਾਂ ਦੀ ਮੌਤ

PunjabKesari

ਫਿਲਹਾਲ ਲਾਸ਼ ਨੂੰ ਸੈਕਟਰ-6 ਜਨਰਲ ਹਸਪਤਾਲ ਦੀ ਮੋਰਚਰੀ ’ਚ ਰਖਵਾ ਦਿੱਤਾ ਹੈ। ਬੁੱਧਵਾਰ ਪੋਸਟਮਾਰਟਮ ਤੋਂ ਬਾਅਦ ਮ੍ਰਿਤਕ ਦੇਹ ਪਰਿਵਾਰ ਨੂੰ ਸੌਂਪੀ ਜਾਵੇਗੀ। ਮ੍ਰਿਤਕ ਦੀ ਪਛਾਣ ਆਸ਼ਿਆਨਾ ਫਲੈਟਸ ’ਚ ਰਹਿਣ ਵਾਲੇ ਜ਼ੋਰਾ ਵਜੋਂ ਹੋਈ ਹੈ। ਜਾਣਕਾਰੀ ਅਨੁਸਾਰ ਮੰਗਲਵਾਰ ਰਾਤ ਮੂੰਗਫਲੀ ਵੇਚਣ ਵਾਲੇ ਕੋਲ ਸਕੂਟਰੀ ਸਵਾਰ ਦੋ ਨੌਜਵਾਨ ਆ ਕੇ ਰੁਕੇ। ਉਨ੍ਹਾਂ ਨੇ ਮੂੰਗਫਲੀ ਵਾਲੇ ਦਾ ਗੱਲਾ ਖੋਹਣ ਦੀ ਕੋਸ਼ਿਸ਼ ਕੀਤੀ ਪਰ ਜਦੋਂ ਉਸ ਨੇ ਵਿਰੋਧ ਕੀਤਾ ਤਾਂ ਨੌਜਵਾਨਾਂ ਨੇ ਉਸ ’ਤੇ ਚਾਕੂ ਨਾਲ ਵਾਰ ਕਰ ਦਿੱਤਾ।

ਇਹ ਖ਼ਬਰ ਵੀ ਪੜ੍ਹੋ : ‘RRR’ ਦਾ ਜਲਵਾ, ‘ਨਾਟੂ-ਨਾਟੂ’ ਗੀਤ ‘ਓਰਿਜਨਲ ਸੌਂਗ ਕੈਟਾਗਰੀ’ ’ਚ ਆਸਕਰ ਲਈ ਨੌਮੀਨੇਟ

ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਮੁਲਜ਼ਮ ਮੌਕੇ ਤੋਂ ਫਰਾਰ ਹੋ ਗਏ। ਲਹੂ-ਲੁਹਾਨ ਹਾਲਤ ’ਚ ਮੂੰਗਫਲੀ ਵੇਚਣ ਵਾਲੇ ਨੂੰ ਸੈਕਟਰ-6 ਜਨਰਲ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਕ੍ਰਾਈਮ ਬ੍ਰਾਂਚ ਅਤੇ ਥਾਣਾ ਪੁਲਸ ਮੁਲਜ਼ਮਾਂ ਦੀ ਭਾਲ ’ਚ ਲੱਗ ਗਈ ਪਰ ਅਜੇ ਤਕ ਉਨ੍ਹਾਂ ਦਾ ਕੋਈ ਸੁਰਾਗ ਨਹੀਂ ਲੱਗ ਸਕਿਆ ਹੈ।

ਇਹ ਖ਼ਬਰ ਵੀ ਪੜ੍ਹੋ : ਸਪਾਈਸਜੈੱਟ ’ਚ ਯਾਤਰੀ ਨੇ ਏਅਰਹੋਸਟੈੱਸ ਨਾਲ ਕੀਤੀ ਬਦਸਲੂਕੀ, ਸੋਸ਼ਲ ਮੀਡੀਆ ’ਤੇ ਵਾਇਰਲ ਹੋਇਆ ਵੀਡੀਓ


author

Manoj

Content Editor

Related News