ਲੁਧਿਆਣਾ ਦੇ ਪਵਨਪ੍ਰੀਤ ਨੇ ਸੋਨ ਤਮਗਾ ਜਿੱਤ ਕੀਤਾ ਕਮਾਲ, ਹਰ ਕੋਈ ਦੇ ਰਿਹਾ ਵਧਾਈਆਂ

Thursday, Oct 19, 2023 - 02:54 PM (IST)

ਲੁਧਿਆਣਾ ਦੇ ਪਵਨਪ੍ਰੀਤ ਨੇ ਸੋਨ ਤਮਗਾ ਜਿੱਤ ਕੀਤਾ ਕਮਾਲ, ਹਰ ਕੋਈ ਦੇ ਰਿਹਾ ਵਧਾਈਆਂ

ਲੁਧਿਆਣਾ : ਲੁਧਿਆਣਾ ਨਗਰ ਨਿਗਮ ਜ਼ੋਨਲ ਕਮਿਸ਼ਨਰ ਜਸਦੇਵ ਸਿੰਘ ਸੇਖੋਂ ਦੇ ਪੁੱਤਰ ਪਵਨਪ੍ਰੀਤ ਸਿੰਘ ਸੇਖੋਂ ਨੇ 10 ਮੀਟਰ ਏਅਰ ਪਿਸਟਲ 'ਚ ਗੋਲਡ ਮੈਡਲ ਜਿੱਤ ਕੇ ਕਮਾਲ ਕਰ ਦਿਖਾਇਆ ਹੈ। ਖੇਡਾਂ ਵਤਨ ਪੰਜਾਬ ਦੀਆਂ-2023 ਤਹਿਤ ਸੂਬਾ ਪੱਧਰੀ ਖੇਡਾਂ ਦੇ ਦੂਜੇ ਪੜਾਅ 'ਚ ਪਿੰਡ ਬਾਦਲ ਵਿਖੇ 10 ਮੀਟਰ ਏਅਰ ਪਿਸਟਲ ਮੁਕਾਬਲੇ ਕਰਵਾਏ ਗਏ ਸਨ। ਇਨ੍ਹਾਂ ਮੁਕਾਬਲਿਆਂ 'ਚ ਨਗਰ ਨਿਗਮ ਦੇ ਜ਼ੋਨਲ ਕਮਿਸ਼ਨਰ ਜਸਦੇਵ ਸਿੰਘ ਸੇਖੋਂ ਦੇ ਪੁੱਤਰ ਪਵਨਪ੍ਰੀਤ ਸਿੰਘ ਸੇਖੋਂ ਨੇ ਹਿੱਸਾ ਲਿਆ।

ਇਹ ਵੀ ਪੜ੍ਹੋ : ਸਮੋਸੇ ਖਾਣ ਦੇ ਸ਼ੌਕੀਨ ਹੋ ਤਾਂ ਕਿਤੇ ਤੁਹਾਡੇ ਨਾਲ ਨਾ ਅਜਿਹਾ ਹੋ ਜਾਵੇ, ਜ਼ਰਾ ਖ਼ਬਰ 'ਤੇ ਮਾਰ ਲਓ ਝਾਤ

ਪਵਨਪ੍ਰੀਤ ਸਿੰਘ ਨੇ 10 ਮੀਟਰ ਏਅਰ ਪਿਸਟਲ 'ਚ ਸੋਨ ਤਮਗਾ ਹਾਸਲ ਕੀਤਾ। ਇਸ ਕਾਮਯਾਬੀ ਲਈ ਰਿਸ਼ਤੇਦਾਰ ਅਤੇ ਦੋਸਤ-ਮਿੱਤਰ ਪਵਨਪ੍ਰੀਤ ਸਿੰਘ ਨੂੰ ਵਧਾਈ ਦੇ ਰਹੇ ਹਨ। ਪਵਨਪ੍ਰੀਤ ਨੇ ਬਾਈਸ ਖੇਡ ਮੁਕਾਬਲਿਆਂ 'ਚ ਕਾਂਸੀ ਦਾ ਤਮਗਾ ਵੀ ਜਿੱਤਿਆ ਅਤੇ ਬੁੱਧਵਾਰ ਨੂੰ ਸੋਨ ਤਮਗਾ ਜਿੱਤਿਆ।

ਇਹ ਵੀ ਪੜ੍ਹੋ : ਦੀਵਾਲੀ ਤੋਂ ਪਹਿਲਾਂ ਪੰਜਾਬ ਨੂੰ ਦਹਿਲਾਉਣ ਕੋਸ਼ਿਸ਼ ਨਾਕਾਮ, ਫਿਰ ਵੱਡੇ ਅੱਤਵਾਦੀ ਮਾਡਿਊਲ ਦਾ ਪਰਦਾਫਾਸ਼

ਮੈਡਲ ਜਿੱਤਣ 'ਤੇ ਪਵਨਪ੍ਰੀਤ ਅਤੇ ਉਸ ਦੇ ਪਰਿਵਾਰ ਵਾਲੇ ਬਹੁਤ ਖ਼ੁਸ਼ ਹਨ। ਜ਼ੋਨਲ ਕਮਿਸ਼ਨਰ ਜਸਦੇਵ ਸਿੰਘ ਸੇਖੋਂ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਪੁੱਤਰ ਦੀ ਇਹ ਮਿਹਨਤ ਅਤੇ ਲਗਨ ਦਾ ਨਤੀਜਾ ਹੈ।
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

 


author

Babita

Content Editor

Related News