ਪੰਜਾਬ-ਹਰਿਆਣਾ ਦੇ ਕਾਂਗਰਸੀਆਂ ਨੇ ਘੇਰੇ ਆਰ. ਬੀ. ਆਈ. ਦੇ ਦਫਤਰ

01/18/2017 5:20:25 PM

ਚੰਡੀਗੜ੍ਹ : ਨੋਟਬੰਦੀ ਨੂੰ ਲੈ ਕੇ ਪੰਜਾਬ ਅਤੇ ਹਰਿਆਣਾ ਕਾਂਗਰਸ ਵਲੋਂ ਬੁੱਧਵਾਰ ਨੂੰ ਸੈਕਟਰ-17 ਸਥਿਤ ਆਰ. ਬੀ. ਆਈ. ਦੇ ਦਫਤਰ ਦਾ ਘਿਰਾਓ ਕਰਨ ਦੀ ਕੋਸ਼ਿਸ਼ ਕੀਤੀ ਗਈ। ਸਾਬਕਾ ਕੇਂਦਰੀ ਰੇਲ ਮੰਤਰੀ ਪਵਨ ਬਾਂਸਲ ਨੇ ਇਸ ਨੂੰ ਸਰਕਾਰ ਦਾ ਬੰਦ ਕਮਰੇ ਵਿਚ ਕੀਤਾ ਗਿਆ ਫੈਸਲਾ ਦੱਸਿਆ, ਜਿਸ ਦਾ ਖਮਿਆਜ਼ਾ ਜਨਤਾ ਨੂੰ ਭੁਗਤਣਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਮੋਦੀ ਜੀ ਦੇ ਇਸ ਫੈਸਲੇ ਨਾਲ ਦੇਸ਼ ਦੀ ਜੀ. ਡੀ. ਪੀ. 1 ਫੀਸਦੀ ਘੱਟ ਗਈ ਹੈ।
ਹਰਿਆਣਾ ਦੇ ਸੂਬਾ ਕਾਂਗਰਸ ਪ੍ਰਧਾਨ ਅਸ਼ੋਕ ਤੰਵਰ ਵੀ ਹੋਰ ਆਗੂਆਂ ਨਾਲ ਸਰਕਾਰ ਦਾ ਵਿਰੋਧ ਕਰਨ ਪਹੁੰਚੇ। ਇਸ ਮੌਕੇ ਵੱਡੀ ਗਿਣਤੀ ਵਿਚ ਆਰ. ਬੀ. ਆਈ. ਦਫਤਰ ਵੱਲ ਵੱਧ ਰਹੇ ਪ੍ਰਦਰਸ਼ਨਕਾਰੀਆਂ ਨੂੰ ਕਾਬੂ ਕਰਨ ਲਈ ਪੁਲਸ ਨੂੰ ਪਾਣੀਆਂ ਵਾਛੜਾਂ ਛੱਡਣੀਆਂ ਪਈਆਂ।


Gurminder Singh

Content Editor

Related News