ਕਲਮਛੋੜ ਹੜਤਾਲ 'ਤੇ ਗਏ ਪਟਵਾਰੀ, ਨਹੀਂ ਹੋਣਗੇ ਲੋਕਾਂ ਦੇ ਕੰਮ

Thursday, Aug 29, 2024 - 04:05 PM (IST)

ਕਲਮਛੋੜ ਹੜਤਾਲ 'ਤੇ ਗਏ ਪਟਵਾਰੀ, ਨਹੀਂ ਹੋਣਗੇ ਲੋਕਾਂ ਦੇ ਕੰਮ

ਸਮਰਾਲਾ (ਬਿਪਨ): ਸਮਰਾਲਾ ਦੀ ਤਹਿਸੀਲ ਕੰਪਲੈਕਸ ਵਿਚ ਪਟਵਾਰੀ ਚਮਨ ਲਾਲ ਉੱਪਰ 7 ਲੱਖ ਰਿਸ਼ਵਤ ਮੰਗਣ ਦੇ ਇਲਜ਼ਾਮ ਲੱਗਣ ਦਾ ਮਾਮਲਾ ਤੂਲ ਫੜਦਾ ਜਾ ਰਿਹਾ ਹੈ। ਇਸ ਨੂੰ ਲੈ ਕੇ ਪਟਵਾਰ ਯੂਨੀਅਨ ਸਮਰਾਲਾ ਦੇ ਸਮੂਹ ਪਟਵਾਰੀ ਧਰਨੇ 'ਤੇ ਬੈਠ ਗਏ ਹਨ ਤੇ ਉਨ੍ਹਾਂ ਵੱਲੋਂ ਅਣਮਿੱਥੇ ਸਮੇਂ ਲਈ ਕਲਮਛੋੜ ਹੜਤਾਲ ਦਾ ਐਲਾਨ ਕਰ ਦਿੱਤਾ ਗਿਆ ਹੈ।  

ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਲਿਖੇ ਗਏ ਖ਼ਾਲਿਸਤਾਨੀ ਨਾਅਰੇ, ਪੰਨੂ ਨੇ CM ਮਾਨ ਤੇ ਰਵਨੀਤ ਬਿੱਟੂ ਨੂੰ ਦਿੱਤੀ ਧਮਕੀ

ਇਸ ਸਬੰਧੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰਧਾਨ ਰੁਪਿੰਦਰ ਸਿੰਘ ਨੇ ਦੱਸਿਆ ਕਿ ਬੀਤੇ 2 ਦਿਨ ਪਹਿਲਾਂ ਕੁਝ ਵਿਅਕਤੀਆਂ ਵੱਲੋਂ ਸਮਰਾਲਾ ਤਹਿਸੀਲ ਕੰਪਲੈਕਸ ਵਿਚ ਹੰਗਾਮਾ ਕੀਤਾ ਗਿਆ ਸੀ ਜਿਸ ਵਿਚ ਸਾਡੇ ਪਟਵਾਰੀ ਚਮਨ ਲਾਲ 'ਤੇ 7 ਲੱਖ ਰਿਸ਼ਵਤ ਲੈਣ ਦੇ ਦੋਸ਼ ਲਗਾਏ ਗਏ ਸਨ, ਜੋ ਸਰਾਸਰ ਬੇਬੁਨਿਆਦ ਅਤੇ ਝੂਠ ਸਨ। ਦੋਸ਼ ਲਾਉਣ ਵਾਲਿਆਂ ਨੇ ਪਟਵਾਰੀ ਚਮਨ ਲਾਲ ਤੋਂ ਪਿੰਡ ਮਾਣਕੀ ਦੇ ਡੇਰੇ ਦੀ 7 ਕਿੱਲੇ ਜ਼ਮੀਨ ਦਾ ਇੰਤਕਾਲ ਚੜ੍ਹਾਉਣ ਬਾਰੇ ਕਿਹਾ ਸੀ ਜੋ ਗਲਤ ਹੋਣ ਕਾਰਨ ਪਟਵਾਰੀ ਨੇ ਇਸ ਤੋਂ ਮਨਾ ਕਰ ਦਿੱਤਾ। ਕੁਝ ਵਿਅਕਤੀਆਂ ਵੱਲੋਂ ਪੈਸਿਆਂ ਦਾ ਲਾਲਚ ਦੇ ਕੇ ਇੰਤਕਾਲ ਚੜਾਉਣ ਬਾਰੇ ਕਿਹਾ ਤਾਂ ਪਟਵਾਰੀ ਚਮਨ ਲਾਲ ਨੇ ਕੋਰੀ ਨਾ ਕਰ ਦਿੱਤੀ। ਇਸ ਤੋਂ ਬਾਅਦ ਉਨ੍ਹਾਂ ਵਿਅਕਤੀਆਂ ਵੱਲੋਂ ਤਹਿਸੀਲ ਵਿਚ ਵੱਡਾ ਹੰਗਾਮਾ ਕੀਤਾ ਗਿਆ, ਜਿਨ੍ਹਾਂ  ਖ਼ਿਲਾਫ਼ ਕਾਰਵਾਈ ਦੀ ਮੰਗ ਨੂੰ ਲੈ ਕੇ ਅੱਜ ਸਮੂਹ ਪਟਵਾਰ ਯੂਨੀਅਨ ਵੱਲੋਂ ਅਣਮਿੱਥੇ ਸਮੇਂ ਲਈ ਕਲਮ ਛੋੜ ਹੜਤਾਲ ਕੀਤੀ ਗਈ ਹੈ। ਉਨ੍ਹਾਂ ਦੱਸਿਆ ਜਰੂਰੀ ਸੇਵਾਵਾਂ ਲਈ ਜਿਵੇਂ ਕਿ ਜਾਤੀ ਸਰਟੀਫਿਕਟ , ਇਨਕਮ ਸਰਟੀਫਿਕੇਟ ਆਦਿ ਦੀ ਤਸਦੀਕ ਜਾਰੀ ਰਹੇਗੀ। ਜਦੋਂ ਤੱਕ ਹੁਲੜ੍ਹੜਬਾਜੀ ਕਰਨ ਵਾਲਿਆਂ 'ਤੇ ਕੋਈ ਕਾਨੂੰਨੀ ਕਾਰਵਾਈ ਨਹੀਂ ਕੀਤੀ ਜਾਵੇਗੀ, ਪਟਵਾਰੀਆਂ ਦੀ ਹੜਤਾਲ ਜਾਰੀ ਰਹੇਗੀ।

ਇਹ ਖ਼ਬਰ ਵੀ ਪੜ੍ਹੋ - ਅੰਮ੍ਰਿਤਪਾਲ ਸਿੰਘ ਨੂੰ ਲੈ ਕੇ ਪੰਜਾਬ ਸਰਕਾਰ ਨੇ ਹਾਈਕੋਰਟ 'ਚ ਦਿੱਤਾ ਜਵਾਬ

ਇਸ ਸਬੰਧੀ ਐੱਸ.ਡੀ.ਐੱਮ. ਸਮਰਾਲਾ ਰਜਨੀਸ਼ ਅਰੋੜਾ ਨੇ ਦੱਸਿਆ ਕਿ ਮਾਣਕੀ ਪਿੰਡ ਦੀ ਜ਼ਮੀਨ ਜੋ ਕਿ ਕਿਸੇ ਡੇਰੇ ਦੀ ਜ਼ਮੀਨ ਹੈ, ਉਸ ਦਾ ਇੰਤਕਾਲ ਕਰਾਉਣ ਲਈ ਕੁਝ ਵਿਅਕਤੀਆਂ ਵੱਲੋਂ ਤਹਿਸੀਲ ਵਿਚ ਹੰਗਾਮਾ ਕੀਤਾ ਗਿਆ। ਡੇਰੇ ਦੀ ਜ਼ਮੀਨ ਹੋਣ ਕਾਰਨ ਇਸ ਦਾ ਮਾਲਕੀ ਹੱਕ ਗੁਰੂ ਤੋਂ ਚੇਲੇ ਨੂੰ ਜਾਂਦਾ ਹੈ, ਪਰ ਇੱਥੇ ਸਾਧੂ ਰਾਮ ਜੋ ਚੇਲਾ ਹੈ ਉਸਦੇ ਬੱਚੇ ਡੇਰੇ ਦੀ ਜਮੀਨ ਦੀ ਵਿਰਾਸਤ ਆਪਣੇ ਨਾਂ ਕਰਾਉਣ ਲਈ ਆਏ ਸਨ, ਜਿਸ ਤੋਂ ਪਟਵਾਰੀ ਵੱਲੋਂ ਮਨਾ ਕਰ ਦਿੱਤਾ ਗਿਆ ਸੀ। ਇਸ ਸਬੰਧੀ ਉਹ ਹਲਕਾ ਵਿਧਾਇਕ ਕੋਲ ਵੀ ਜਾ ਕੇ ਆਏ ਸਨ, ਜਿੱਥੇ ਹਲਕਾ ਵਿਧਾਇਕ ਜਗਤਾਰ ਸਿੰਘ ਨੇ ਵੀ ਇਸ ਕੰਮ ਨੂੰ ਕਰਨ ਤੋਂ ਮਨਾ ਕਰ ਦਿੱਤਾ। ਉਸ ਤੋਂ ਕੁਝ ਦਿਨ ਬਾਅਦ ਉਨ੍ਹਾਂ ਨੇ ਤਹਿਸੀਲ ਵਿਚ ਆ ਕੇ ਹੰਗਾਮਾ ਕੀਤਾ। ਹੁਣ ਪਟਵਾਰੀ ਹੜਤਾਲ 'ਤੇ ਬੈਠੇ ਹਨ। ਇਸ ਮਾਮਲੇ ਦੀ ਗੱਲ ਤਹਿਸੀਲਦਾਰ ਸਾਹਿਬ ਤੇ ਡੀ.ਐੱਸ.ਪੀ. ਨਾਲ ਹੋ ਚੁੱਕੀ ਹੈ ਕਿ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News