ਪੰਜਾਬ 'ਚ ਇਕ ਹੋਰ ਕਤਲ, ਮੁੱਖ ਮੰਤਰੀ ਦੀ ਕੁਰਸੀ 'ਤੇ ਬੈਠਣ ਦਾ ਹੱਕਦਾਰ ਨਹੀਂ ਭਗਵੰਤ ਮਾਨ: ਸੁਖਬੀਰ ਬਾਦਲ

Friday, Mar 06, 2026 - 04:28 PM (IST)

ਪੰਜਾਬ 'ਚ ਇਕ ਹੋਰ ਕਤਲ, ਮੁੱਖ ਮੰਤਰੀ ਦੀ ਕੁਰਸੀ 'ਤੇ ਬੈਠਣ ਦਾ ਹੱਕਦਾਰ ਨਹੀਂ ਭਗਵੰਤ ਮਾਨ: ਸੁਖਬੀਰ ਬਾਦਲ

ਚੰਡੀਗੜ੍ਹ (ਵੈੱਬ ਡੈਸਕ): ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਸਵੇਰੇ ਮੋਗਾ ਵਿਚ ਕਤਲ ਕੀਤੇ ਗਏ ਸਰਪੰਚ ਦੇ ਮਾਮਲੇ ਵਿਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ 'ਤੇ ਤਿੱਖਾ ਹਮਲਾ ਬੋਲਿਆ  ਹੈ। ਉਨ੍ਹਾਂ ਨੇ ਇੱਥੋਂ ਤਕ ਆਖ ਦਿੱਤਾ ਕਿ ਭਗਵੰਤ ਮਾਨ ਮੁੱਖ ਮੰਤਰੀ ਤੇ ਗ੍ਰਹਿ ਮੰਤਰੀ ਦੀ ਜ਼ਿੰਮੇਵਾਰੀ ਸੰਭਾਲਣ ਵਿਚ ਪੂਰੀ ਤਰ੍ਹਾਂ ਫ਼ੇਲ੍ਹ ਹੋ ਚੁੱਕੇ ਹਨ ਤੇ ਹੁਣ ਉਹ ਇਸ ਕੁਰਸੀ 'ਤੇ ਇਕ ਦਿਨ ਵੀ ਹੋਰ ਬੈਠਣ ਦੇ ਹੱਕਦਾਰ ਨਹੀਂ ਹਨ। 

ਸੁਖਬੀਰ ਸਿੰਘ ਬਾਦਲ ਨੇ ਆਖਿਆ ਕਿ ਪੰਜਾਬ 'ਚ ਅੱਜ ਇਕ ਹੋਰ ਕਤਲ ਹੋ ਗਿਆ ਹੈ। ਅੱਜ ਮੋਗਾ ਵਿਖੇ ਦਿਨ ਚੜ੍ਹਦੇ ਸਾਰ ਇਕ ਸਰਪੰਚ ਨੂੰ ਅਣਪਛਾਤਿਆਂ ਨੇ ਗੋਲ਼ੀਆਂ ਮਾਰ ਕੇ ਕਤਲ ਕਰ ਦਿੱਤਾ। ਉਨ੍ਹਾਂ ਆਖਿਆ ਕਿ ਜਨਵਰੀ ਅਤੇ ਫਰਵਰੀ ਮਹੀਨੇ ਵਿਚ ਹਰ ਦਿਨ ਹੁੰਦੇ ਰਹੇ ਲੜੀਵਾਰ ਕਤਲਾਂ ਤੋਂ ਬਾਅਦ ਹੁਣ ਮਾਰਚ ਮਹੀਨੇ 'ਚ ਵੀ ਦਿਨ ਦਿਹਾੜੇ ਗੋਲੀਆਂ ਦਾ ਚਲਣਾ ਜਾਰੀ ਹੈ।

PunjabKesari

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਅੱਗੇ ਕਿਹਾ ਕਿ ਪੰਜਾਬੀ ਅੱਜ ਨਾ ਆਪਣੇ ਘਰ, ਨਾ ਸਕੂਲ, ਨਾ ਕਾਲਜ, ਨਾ ਬਜ਼ਾਰ, ਨਾ ਕਚਿਹਰੀ, ਇੱਥੋਂ ਤੱਕ ਕਿ ਮੰਦਿਰ-ਗੁਰਦੁਆਰਿਆਂ ਦੇ ਬਾਹਰ ਵੀ ਸੁਰੱਖਿਅਤ ਨਹੀਂ ਹਨ। ਉਨ੍ਹਾਂ ਤਿੱਖੇ ਲਹਿਜ਼ੇ ਵਿਚ ਕਿਹਾ ਕਿ ਪੰਜਾਬ ਦਾ ਮੁੱਖ ਮੰਤਰੀ ਤੇ ਗ੍ਰਹਿ ਮੰਤਰੀ ਭਗਵੰਤ ਮਾਨ ਆਪਣੀ ਜਿੰਮੇਵਾਰੀ ਸਾਂਭਣ ਵਿਚ ਪੂਰੀ ਤਰ੍ਹਾਂ ਫ਼ੇਲ੍ਹ ਹੋ ਚੁੱਕਾ ਹੈ ਅਤੇ ਹੁਣ ਇਹ ਇਸ ਕੁਰਸੀ 'ਤੇ ਇਕ ਦਿਨ ਵੀ ਹੋਰ ਬੈਠਣ ਦਾ ਹੱਕਦਾਰ ਨਹੀਂ ਹੈ। 


author

Anmol Tagra

Content Editor

Related News