ਸੀ. ਐੱਮ. ਸੀ. ਹਸਪਤਾਲ ਦੀ ਤੀਜ਼ੀ ਮੰਜ਼ਿਲ ਤੋਂ ਮਰੀਜ਼ ਨੇ ਮਾਰੀ ਛਾਲ

Thursday, Jun 06, 2019 - 03:48 PM (IST)

ਸੀ. ਐੱਮ. ਸੀ. ਹਸਪਤਾਲ ਦੀ ਤੀਜ਼ੀ ਮੰਜ਼ਿਲ ਤੋਂ ਮਰੀਜ਼ ਨੇ ਮਾਰੀ ਛਾਲ

ਲੁਧਿਆਣਾ (ਰਿਸ਼ੀ) : ਇੱਥੇ ਸੀ. ਐੱਮ. ਸੀ. ਹਸਪਤਾਲ ਦੀ ਤੀਜੀ ਮੰਜ਼ਿਲ ਤੋਂ ਮਰੀਜ਼ ਨੇ ਛਾਲ ਮਾਰ ਦਿੱਤੀ, ਜਿਸ ਨੂੰ ਤੁਰੰਤ ਇਲਾਜ ਲਈ ਅਮਰਜੈਂਸੀ 'ਚ ਭਰਤੀ ਕਰਾਇਆ ਗਿਆ, ਜਿੱਥੇ ਉਸ ਦੀ ਹਾਲਤ ਗੰਭੀਰ ਬਣੀ ਹੋਈ ਹੈ। ਜ਼ਖਮੀਂ ਦੀ ਪਛਾਣ ਰੂਬਲ (27) ਵਾਸੀ ਬਸਤੀ ਜੋਧੇਵਾਲ ਦੇ ਤੌਰ 'ਤੇ ਹੋਈ ਹੈ। ਜਾਣਕਾਰੀ ਦਿੰਦੇ ਹੋਏ ਡਾ. ਵਿਨੀਤ ਨੇ ਦੱਸਿਆ ਕਿ ਬੀਤੀ 3 ਜੂਨ ਨੂੰ ਉਕਤ ਮਰੀਜ਼ ਨੂੰ ਹਸਪਤਾਲ 'ਚ ਦਾਖਲ ਕਰਾਇਆ ਗਿਆ ਸੀ। ਉਹ ਨਸ਼ੇ ਦੀ ਹਾਲਤ 'ਚ ਸੀ ਅਤੇ ਜਦੋਂ ਉਸ ਨੂੰ ਹਸਪਤਾਲ 'ਚ ਦਾਖਲ ਕਰਾਇਆ ਗਿਆ ਤਾਂ ਉਸ ਨੇ ਜ਼ਹਿਰੀਲਾ ਪਦਾਰਥ ਨਿਗਲ ਲਿਆ।

ਬੁੱਧਵਾਰ ਸਵੇਰੇ 9 ਵਜੇ ਉਸ ਨੂੰ ਵੈਂਟੀਲੇਟਰ ਤੋਂ ਉਤਾਰਿਆ ਗਿਆ, ਜਿਸ ਦੇ ਇਕ ਘੰਟੇ ਬਾਅਦ ਹੀ ਉਸ ਨੇ ਸ਼ੀਸ਼ਾ ਤੋੜ ਕੇ ਛਾਲ ਮਾਰ ਦਿੱਤੀ ਅਤੇ ਹੇਠਾਂ ਵਿਦਿਆਰਥੀ ਦੀ ਖੜ੍ਹੀ ਕਾਰ 'ਤੇ ਜਾ ਡਿਗਿਆ, ਜਿਸ ਕਾਰਨ ਕਾਰ ਵੀ ਨੁਕਸਾਨੀ ਗਈ। ਹਾਦਸੇ ਦੇ ਬਾਅਦ ਹਸਪਤਾਲ 'ਚ ਭੱਜਦੌੜ ਮਚ ਗਈ ਤੇ ਤੁਰੰਤ ਸਟਾਫ ਨੇ ਉਸ ਨੂੰ ਅਮਰਜੈਂਸੀ 'ਚ ਦਾਖਲ ਕਰਾਇਆ।
 


author

Babita

Content Editor

Related News