ਪਟਿਆਲਾ ਜ਼ਿਲ੍ਹੇ ''ਚ ਐਤਵਾਰ ਨੂੰ ਕੋਰੋਨਾ ਦੇ 133 ਨਵੇਂ ਮਾਮਲੇ ਆਏ ਸਾਹਮਣੇ, 8 ਦੀ ਹੋਈ ਮੌਤ

Sunday, Sep 06, 2020 - 11:29 PM (IST)

ਪਟਿਆਲਾ ਜ਼ਿਲ੍ਹੇ ''ਚ ਐਤਵਾਰ ਨੂੰ ਕੋਰੋਨਾ ਦੇ 133 ਨਵੇਂ ਮਾਮਲੇ ਆਏ ਸਾਹਮਣੇ, 8 ਦੀ ਹੋਈ ਮੌਤ

ਪਟਿਆਲਾ, (ਪਰਮੀਤ)- ਜ਼ਿਲ੍ਹੇ ’ਚ ਅੱਜ 133 ਨਵੇਂ ਕੇਸ ਪਾਜ਼ੇਟਿਵ ਆਉਣ ਮਗਰੋਂ ਕੁੱਲ ਕੇਸਾਂ ਦੀ ਗਿਣਤੀ 7 ਹਜ਼ਾਰ ਦਾ ਅੰਕਡ਼ਾ ਪਾਰ ਕੇ 7132 ਹੋ ਗਈ, ਜਦਕਿ 8 ਹੋਰ ਮਰੀਜ਼ਾਂ ਦੀ ਮੌਤ ਹੋਣ ਤੋਂ ਬਾਅਦ ਹੁਣ ਤੱਕ ਹੋਈਆਂ ਮੌਤਾਂ ਦੀ ਗਿਣਤੀ 194 ਹੋ ਗਈ। ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ. ਹਰੀਸ਼ ਮਲਹੋਤਰਾ ਨੇ ਦੱਸਿਆ ਕਿ ਜ਼ਿਲੇ ’ਚ ਹੁਣ ਤੱਕ 5636 ਮਰੀਜ਼ ਤੰਦਰੁਸਤ ਹੋ ਚੁਕੇ ਹਨ, ਜਦੋਂ ਕਿ 1302 ਕੇਸ ਐਕਟਿਵ ਹਨ। ਡਾ. ਮਲਹੋਤਰਾ ਨੇ ਦੱਸਿਆ ਅੱਜ ਜ਼ਿਲੇ ’ਚ 8 ਹੋਰ ਕੋਵਿਡ ਪਾਜ਼ੇਟਿਵ ਮਰੀਜ਼ਾਂ ਦੀ ਮੌਤ ਹੋ ਗਈ ਹੈ, ਜਿਨ੍ਹਾਂ ’ਚ 3 ਰਾਜਪੁਰਾ, 2 ਪਟਿਆਲਾ, ਇਕ ਪਾਤਡ਼ਾਂ, ਇਕ ਬਲਾਕ ਭਾਦਸੋਂ ਅਤੇ ਇਕ ਬਲਾਕ ਕਾਲੋਮਾਜਰਾ ਨਾਲ ਸਬੰਧਤ ਹੈ।

ਐਤਵਾਰ ਇਨ੍ਹਾਂ ਦੀ ਗਈ ਜਾਨ

– ਰਾਜਪੁਰਾ ਦੇ ਕੇ. ਐੱਸ. ਐੱਮ. ਰੋਡ ਦਾ ਰਹਿਣ ਵਾਲਾ 61 ਸਾਲਾ ਪੁਰਸ਼ ਜੋ ਕਿ ਸਾਹ ਦੀ ਦਿੱਕਤ ਕਾਰਣ ਪਹਿਲਾਂ ਅੰਬਾਲਾ ਦੇ ਰੇਲਵੇ ਹਸਪਤਾਲ ਅਤੇ ਬਾਅਦ ’ਚ ਐੱਸ. ਏ. ਐੱਸ. ਨਗਰ ਦੇ ਨਿੱਜੀ ਹਸਪਤਾਲ ’ਚ ਦਾਖਲ ਹੋਇਆ ਸੀ।

– ਰਾਜਪੁਰਾ ਦੀ ਪ੍ਰੇਮ ਸਿੰਘ ਕਾਲੋਨੀ ਵਾਸੀ 61 ਸਾਲਾ ਔਰਤ ਬੁਖਾਰ ਹੋਣ ’ਤੇ ਰਾਜਿੰਦਰਾ ਹਸਪਤਾਲ ਦਾਖਲ ਹੋਈ ਸੀ।

– ਰਾਜਪੁਰਾ ਦੇ ਗੁਰੂ ਅਰਜਨ ਦੇਵ ਕਾਲੋਨੀ ਦੀ ਰਹਿਣ ਵਾਲੀ 70 ਸਾਲਾ ਔਰਤ ਜੋ ਕਿ ਪੁਰਾਣੀ ਸ਼ੂਗਰ ਦੀ ਮਰੀਜ਼ ਸੀ ਅਤੇ ਸਾਹ ਦੀ ਦਿੱਕਤ ਕਾਰਣ ਰਾਜਿੰਦਰਾ ਹਸਪਤਾਲ ’ਚ ਜ਼ੇਰੇ ਇਲਾਜ ਸੀ।

– ਪਟਿਆਲਾ ਦੇ ਸਰਹੰਦੀ ਬਾਜ਼ਾਰ ਦੀ ਰਹਿਣ ਵਾਲੀ 63 ਸਾਲ ਔਰਤ ਜੋ ਕਿ ਸ਼ੂਗਰ ਦੀ ਮਰੀਜ਼ ਸੀ ਅਤੇ ਸਾਹ ਦੀ ਦਿੱਕਤ ਕਾਰਣ ਦਾਖਲ ਹੋਈ ਸੀ।

– ਪਟਿਆਲਾ ਦੇ ਗੁਡ਼ ਮੰਡੀ ਦੀ ਰਹਿਣ ਵਾਲੀ 55 ਸਾਲਾ ਔਰਤ ਜੋ ਕਿ ਹਾਈਪਰਟੈਂਸ਼ਨ ਦੀ ਪੁਰਾਣੀ ਮਰੀਜ਼ ਸੀ ਅਤੇ ਸਾਹ ਦੀ ਦਿੱਕਤ ਕਾਰਣ ਰਾਜਿੰਦਰਾ ਹਸਪਤਾਲ ’ਚ ਇਲਾਜ ਕਰਵਾ ਰਹੀ ਸੀ।

– ਪਿੰਡ ਵਡੋਈਆਂ ਤਹਿਸੀਲ ਨਾਭਾ ਦੀ ਰਹਿਣ ਵਾਲੀ 70 ਸਾਲਾ ਔਰਤ ਜੋ ਕਿ ਸ਼ੂਗਰ ਦੀ ਮਰੀਜ਼ ਸੀ।

– ਪਿੰਡ ਕਾਹਨੇਵਾਲ ਤਹਿਸੀਲ ਪਾਤਡ਼ਾਂ ਦਾ ਰਹਿਣ ਵਾਲਾ 55 ਸਾਲਾ ਪੁਰਸ਼ ਜੋ ਕਿ ਸਾਹ ਦੀ ਦਿੱਕਤ ਕਾਰਣ ਰਾਜਿੰਦਰਾ ਹਸਪਤਾਲ ’ਚ ਦਾਖਲ ਸੀ।

– ਪਿੰਡ ਸ਼ਾਮਦੂ ਬਾਲਕ ਕਾਲੋਮਾਜਰਾ ਦੀ ਰਹਿਣ ਵਾਲੀ 55 ਸਾਲਾ ਔਰਤ ਜੋ ਕਿ ਸਾਹ ਦੀ ਦਿੱਕਤ ਕਾਰਣ ਰਾਜਿੰਦਰਾ ਹਸਪਤਾਲ ’ਚ ਦਾਖਲ ਸੀ।

ਜਿਨ੍ਹਾਂ ਇਲਾਕਿਆਂ ’ਚੋਂ ਮਿਲੇ ਮਰੀਜ਼

ਸਿਵਲ ਸਰਜਨ ਡਾ. ਮਲਹੋਤਰਾ ਨੇ ਦੱਸਿਆ ਕਿ ਨਵੇਂ 133 ਪਾਜ਼ੇਟਿਵ ਕੇਸਾਂ ’ਚੋਂ 69 ਪਟਿਆਲਾ ਸ਼ਹਿਰ, 2 ਸਮਾਣਾ, 20 ਰਾਜਪੁਰਾ, 10 ਨਾਭਾ ਅਤੇ 32 ਵੱਖ-ਵੱਖ ਪਿੰਡਾਂ ਤੋਂ ਹਨ। ਇਨ੍ਹਾਂ ’ਚੋਂ 26 ਪਾਜ਼ੇਟਿਵ ਕੇਸਾਂ ਦੇ ਸੰਪਰਕ ’ਚ ਆਉਣ ਅਤੇ 105 ਕੰਟੇਨਮੈਂਟ ਜ਼ੋਨ ਅਤੇ ਓ. ਪੀ. ਡੀ. ’ਚ ਆਏ ਨਵੇਂ ਫਲੂ ਅਤੇ ਬਗੈਰ ਫਲੂ ਲੱਛਣਾਂ ਵਾਲੇ ਅਤੇ 2 ਵਿਦੇਸ਼ਾਂ ਤੋਂ ਆਉਣ ਕਾਰਣ ਲਏ ਸੈਂਪਲਾਂ ’ਚੋਂ ਆਏ ਪਾਜ਼ੇਟਿਵ ਕੇਸ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਪਟਿਆਲਾ ਦੇ ਰਤਨ ਨਗਰ ਤੋਂ 7, ਅਮਨ ਨਗਰ ਤੋਂ 5, ਪੁਰਾਣਾ ਬਿਸ਼ਨ ਨਗਰ ਤੋਂ 3, ਗੁਰੂ ਨਾਨਕ ਨਗਰ ਬੀ, ਸਾਰਵਾਲ ਸਟਰੀਟ, ਸਫਾਬਾਦੀ ਗੇਟ, ਸਲਾਰੀਆਂ ਵਿਹਾਰ, ਗੁਰਬਖਸ਼ ਕਾਲੋਨੀ, ਡੀ. ਐੱਮ. ਡਬਲਿਊ, ਤ੍ਰਿਪਡ਼ੀ ਅਤੇ ਅਜ਼ਾਦ ਨਗਰ ਤੋਂ 2-2, ਮਜੀਠੀਆ ਐਨਕਲੇਵ, ਮਾਡਲ ਟਾਊਨ, ਪ੍ਰਤਾਪ ਨਗਰ, ਸੇਵਕ ਕਾਲੋਨੀ, ਪਾਸੀ ਰੋਡ, ਸੁਈਗਰਾਂ ਮੁਹੱਲਾ, ਸਮਾਣੀਆਂ ਗੇਟ, ਮਹਿੰਦਰਾ ਕਾਲੋਨੀ, ਢਿੱਲੋਂ ਕਾਲੋਨੀ, ਉਪਕਾਰ ਨਗਰ, ਪ੍ਰਤਾਪ ਨਗਰ, ਮਥੁਰਾ ਕਾਲੋਨੀ, ਲਹਿਲ, ਪ੍ਰੀਤ ਬਾਗ, ਤਫੱਜ਼ਲਪੁਰਾ, ਖਾਲਸਾ ਮੁਹੱਲਾ, ਜੰਡ ਗਲੀ ਆਦਿ ਥਾਵਾਂ ਤੋਂ 1-1, ਸਮਾਣਾ ਦੇ ਅਗਰਸੈਨ ਕਾਲੋਨੀ ਅਤੇ ਜੋਸ਼ੀਆ ਮੁਹੱਲਾ ਤੋਂ 1-1, ਰਾਜਪੁਰਾ ਦੇ ਸਤਨਰਾਇਣ ਮੰਦਿਰ ਦੇ ਨਜ਼ਦੀਕ ਤੋਂ 5, ਰਾਜਪੁਰਾ ਟਾਊਨ ਤੋਂ 3, ਡਾਲੀਮਾ ਵਿਹਾਰ ਤੋਂ 2, ਪੁਰਾਣਾ ਕੋਰਟ ਰੋਡ, ਸ਼ਿਵ ਕਾਲੋਨੀ, ਨੇਡ਼ੇ ਗਉਸ਼ਾਲਾ ਰੋਡ, ਸ਼ਾਸ਼ਤਰੀ ਮਾਰਕੀਟ, ਜੱਗੀ ਕਾਲੋਨੀ ਆਦਿ ਥਾਵਾਂ ਤੋਂ 1-1, ਨਾਭਾ ਦੇ ਭੀਖੀ ਮੋਡ਼ ਤੋਂ 2, ਹੀਰਾ ਮਹੱਲ, ਦੀਵਾਨ ਸਟਰੀਟ, ਪ੍ਰੇਮ ਨਗਰ, ਬਠਿੰਡੀਆਂ ਮੁਹੱਲਾ ਆਦਿ ਥਾਵਾਂ ਤੋਂ 1-1 ਅਤੇ 32 ਪਾਜ਼ੇਟਿਵ ਕੇਸ ਵੱਖ-ਵੱਖ ਪਿੰਡਾਂ ਤੋਂ ਰਿਪੋਰਟ ਹੋਏ ਹਨ। ਇਨ੍ਹਾਂ ’ਚ 5 ਪੁਲਸ ਕਰਮੀ ਅਤੇ ਇਕ ਸਿਹਤ ਕਰਮੀ ਵੀ ਸ਼ਾਮਲ ਹੈ।

ਮੈਡਮ ਵਾਲੀਆ ਨੇ ਖੁਦ ਟੈਸਟ ਕਰਵਾ ਕੇ ਹੋਰਨਾਂ ਨੂੰ ਕੀਤਾ ਪ੍ਰੇਰਿਤ

ਜਗ ਬਾਣੀ/ਪੰਜਾਬ ਕੇਸਰੀ ਗਰੁੱਪ ਪਟਿਆਲਾ ਦੇ ਜ਼ਿਲਾ ਇੰਚਾਰਜ ਮੈਡਮ ਸਤਿੰਦਰਪਾਲ ਕੌਰ ਵਾਲੀਆ ਨੇ ਖੁਦ ਆਪਣਾ ਕੋਰੋਨਾ ਟੈਸਟ ਕਰਵਾ ਕੇ ਲੋਕਾਂ ਨੂੰ ਇਹ ਸੰਦੇਸ਼ ਦਿੱਤਾ ਹੈ ਕਿ ਉਹ ਟੈਸਟ ਕਰਵਾਉਣ ਤੋਂ ਨਾ ਘਬਰਾਉਣ। ਉਨ੍ਹਾਂ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਸਹਿਯੋਗ ਦੇਣ ਦੀ ਅਪੀਲ ਕੀਤੀ ਹੈ। ਅਸਲ ’ਚ ਮੈਡਮ ਵਾਲੀਆ ਜਿਨ੍ਹਾਂ ਦੀ ਰਿਹਾਇਸ਼ ਘੁੰਮਣ ਨਗਰ ਵਿਖੇ ਹੈ, ਦੇ ਗੁਆਂਢ ’ਚ 5 ਕੇਸ ਪਾਜ਼ੇਟਿਵ ਆ ਗਏ ਸਨ। ਇਸ ਉਪਰੰਤ ਸਿਹਤ ਵਿਭਾਗ ਨੇ ਉਸ ਇਲਾਕੇ ਨੂੰ ਮਾਈਕ੍ਰੋ ਕੰਟੇਨਮੈਂਟ ਜ਼ੋਨ ਐਲਾਨ ਦਿੱਤਾ। ਉਦੋਂ ਹੀ ਮੈਡਮ ਵਾਲੀਆ ਨੇ ਸਿਰਫ ਆਪਣੇ ਇਲਾਕੇ ਦੇ ਨਹੀਂ, ਸਾਰੇ ਜ਼ਿਲੇ ਦੇ ਲੋਕਾਂ ਲਈ ਉਦਾਹਰਣ ਪੇਸ਼ ਕੀਤੀ। ਆਪਣਾ ਅਤੇ ਆਪਣੇ ਪਰਿਵਾਰਕ ਮੈਂਬਰਾਂ ਦਾ ਕੋਰੋਨਾ ਟੈਸਟ ਕਰਵਾਇਆ, ਜਿਨ੍ਹਾਂ ਦੀ ਰਿਪੋਰਟ ਨੈਗੇਟਿਵ ਆ ਗਈ। ਇਲਾਕੇ ਦੇ ਲੋਕਾਂ ਦੇ ਟੈਸਟ ਲਈ ਘੁੰਮਣ ਨਗਰ ਗੁਰਦੁਆਰਾ ਸਾਹਿਬ ’ਚ ਵਿਸ਼ੇਸ਼ ਕੈਂਪ ਲਾਇਆ ਗਿਆ, ਜਿਥੇ 24 ਸੈਂਪਲ ਲਏ ਗਏ। ਇਸ ਮੌਕੇ ਆਸ਼ਾ ਵਰਕਰ ਸਰਬਜੀਤ ਕੌਰ, ਡਾ. ਸੁਖਜਿੰਦਰ ਸਿੰਘ, ਡਾ. ਸ਼ੀਤਲ ਚੌਧਰੀ, ਕੁਲਦੀਪ ਕੌਰ, ਰਾਜਿੰਦਰ ਸਿੰਘ, ਸੰਦੀਪ ਸਿੰਘ ਅਤੇ ਮਨਿੰਦਰ ਸਿੰਘ ਫਾਰਮਾਸਿਸਟਮ ਅਤੇ ਵਿਕਰਾਂਤ ਲੈਬ ਟੈਕਨੀਸ਼ੀਅਨ ਸੈਂਪਲ ਲੈਣ ਵਾਲੀ ਟੀਮ ’ਚ ਸ਼ਾਮਲ ਸੀ।

ਹੁਣ ਤੱਕ ਲਏ ਸੈਂਪਲ 96733

ਨੈਗੇਟਿਵ 88101

ਪਾਜ਼ੇਟਿਵ 7132

ਤੰਦਰੁਸਤ ਹੋਏ 5636

ਮੌਤਾਂ 194

ਐਕਟਿਵ 1302

ਰਿਪੋਰਟ ਪੈਂਡਿੰਗ 1250


author

Bharat Thapa

Content Editor

Related News