ਸ਼ਾਤਿਰ ਮਹਿਲਾਵਾਂ ਦਾ ਕਾਰਨਾਮਾ ਜਾਣ ਤੁਸੀਂ ਵੀ ਰਹਿ ਜਾਵੋਗੇ ਦੰਗ
Saturday, Oct 27, 2018 - 12:48 PM (IST)
ਪਠਾਨਕੋਟ (ਧਰਮਿੰਦਰ ਠਾਕੁਰ) : ਤਿਉਹਾਰਾਂ ਦੇ ਸੀਜ਼ਨ 'ਚ ਜਿਥੇ ਬਾਜ਼ਾਰਾਂ 'ਚ ਰੌਣਕਾਂ ਦੇਖਣ ਨੂੰ ਮਿਲ ਰਹੀਆਂ ਹਨ ਉਥੇ ਹੀ ਬਾਜ਼ਾਰਾਂ 'ਚ ਭੀੜ ਹੋਣ ਕਾਰਨ ਚੋਰ ਗਿਰੋਹ ਵੀ ਕਾਫੀ ਸਰਗਰਮ ਹੋ ਗਿਆ ਹੈ। ਅਜਿਹਾ ਹੀ ਇਕ ਮਾਮਲਾ ਪਠਾਨਕੋਟ ਦੇ ਨਜ਼ਦੀਕ ਪੈਂਦੇ ਅੱਡਾ ਸਰਨਾ ਸਾਹਮਣੇ ਆਇਆ, ਜਿਥੇ ਸੂਟ ਖਰੀਦਣ ਆਈਆਂ ਮਹਿਲਾਵਾਂ ਵਲੋਂ ਦੁਕਾਨਦਾਰ ਦੀ ਅੱਖ ਤੋਂ ਬਝਾਅ ਕੇ ਕੁਝ ਸੂਟ ਚੋਰੀ ਕਰ ਲਏ ਗਏ। ਉਕਤ ਮਹਿਲਾਵਾਂ ਦਾ ਭੇਤ ਉਦੋਂ ਖੁੱਲ੍ਹਿਆ ਜਦੋਂ ਦੋਨਾਂ 'ਚੋਂ ਇਕ ਮਹਿਲਾ ਵਲੋਂ ਲੁਕੋ ਕੇ ਰੱਖਿਆ ਸੂਟ ਹੇਠਾਂ ਡਿੱਗਾ ਗਿਆ। ਦੁਕਾਨਦਾਰਾਂ ਵਲੋਂ ਉਕਤ ਮਹਿਲਾ ਨੂੰ ਕਾਬੂ ਕਰਕੇ ਪੁਲਸ ਦੇ ਹਵਾਲੇ ਕਰ ਦਿੱਤਾ ਗਿਆ ਪਰ ਦੂਜੀ ਮਹਿਲਾ ਫਰਾਰ ਹੋਣ 'ਚ ਕਾਮਯਾਬ ਹੋ ਗਈ।
ਫਿਲਹਾਲ ਪੁਲਸ ਅਧਿਕਾਰੀਆਂ ਵਲੋਂ ਦੁਕਾਨਦਾਰਾਂ ਦੇ ਬਿਆਨਾਂ ਦੇ ਆਧਾਰ 'ਤੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਤੇ ਇਸ ਦੇ ਨਾਲ ਹੀ ਪੁਲਸ ਵਲੋਂ ਸੀ.ਸੀ. ਟੀ.ਵੀ. ਫੁਟੇਜ ਦੀ ਮਦਦ ਨਾਲ ਫਰਾਰ ਮਹਿਲਾ ਦੀ ਭਾਲ ਕੀਤੀ ਜਾ ਰਹੀ ਹੈ।
