ਪਠਾਨਕੋਟ : ਰੇਲ ਹਾਦਸੇ ਦੀ ਅਫਵਾਹ ਨੇ ਮਚਾਈ ਹਫੜਾ-ਦਫੜੀ

10/16/2019 6:13:44 PM

ਪਠਾਨਕੋਟ (ਆਦਿਤਿਆ) : ਪਠਾਨਕੋਟ-ਅੰਮ੍ਰਿਤਸਰ ਰੇਲਵੇ ਟਰੈਕ ਦੇ ਅਧੀਨ ਆਉਂਦੇ ਝਾਕੋਲਾਹੜੀ ਨੇੜੇ ਅਚਾਨਕ ਕਿਸੇ ਐਂਕਸੀਡੈਂਟ ਹੋਣ ਦੀ ਸੂਚਨਾ ਅੱਗ ਦੀ ਤਰ੍ਹਾਂ ਸ਼ਹਿਰ 'ਚ ਫੈਲ ਗਈ। ਲੋਕ ਇਕ-ਦੂਸਰੇ ਨੂੰ ਫੋਨ ਕਰ ਕੇ ਇਸ ਸਬੰਧੀ ਗੱਲ-ਬਾਤ ਕਰਦੇ ਹੋਏ ਦੇਖੇ ਗਏ। ਪਠਾਨਕੋਟ ਤੋਂ 2:10 'ਤੇ ਅੰਮ੍ਰਿਤਸਰ ਵੱਲ ਜਾਣ ਵਾਲੀ ਰਾਵੀ ਐਕਸਪ੍ਰੈੱਸ ਨੂੰ ਸਰਨਾ ਨੇੜੇ ਰੋਕ ਦਿੱਤਾ। ਇਸ ਨਾਲ ਉਹ 3:10 'ਤੇ ਰਵਾਨਾ ਕੀਤੀ ਗਈ।

ਵਰਨਣਯੋਗ ਹੈ ਕਿ ਦੁਪਹਿਰ 2 : 20 ਦੇ ਨੇੜੇ ਅਚਾਨਕ ਰੇਲਵੇ ਦਾ ਅਲਰਟ ਹੂਟਰ ਵੱਜ ਗਿਆ। ਇਸ ਤੋਂ ਬਾਅਦ ਸਾਰੇ ਰੇਲਵੇ ਕਰਮਚਾਰੀ ਸੁਚੇਤ ਹੋ ਗਏ। ਇਸ ਵਿਚ ਕਿਹਾ ਗਿਆ ਕਿ ਝਾਕੋਲਾਹੜੀ ਦੇ ਨੇੜੇ ਰੇਲ ਗੱਡੀ ਨਾਲ ਕੋਈ ਹਾਦਸਾ ਹੋਇਆ ਹੈ। ਇਸ ਨਾਲ ਸੰਬੰਧਤ ਵਿਭਾਗ ਦੇ ਸਾਰੇ ਕਰਮਚਾਰੀ ਰਿਕਵਰੀ ਵੈਨ, ਰੀਲੀਫ ਰੇਲ ਗੱਡੀ ਅਤੇ ਹੋਰ ਸਾਂਝਾ ਸਾਮਾਨ ਲੈ ਕੇ ਰਵਾਨਾ ਹੋ ਗਏ।

ਇਸ ਸਬੰਧੀ ਸੂਤਰਾਂ ਨੇ ਦੱਸਿਆ ਕਿ ਉਕਤ ਸਾਰੀ ਪ੍ਰਕਿਰਿਆ ਮਾਤਰ ਮਾੱਕ ਡਰਿੱਲ ਸੀ। ਉਨ੍ਹਾਂ ਦੱਸਿਆ ਕਿ ਅੰਮ੍ਰਿਤਸਰ ਤੋਂ ਆਉਣ ਵਾਲੀ ਡੀ. ਐੱਮ. ਟੀ. ਬੱਜਰੀ ਆਦਿ ਲਿਆਉਣ ਵਾਲੀ ਮਾਲ ਗੱਡੀ ਨੂੰ ਇਸ ਮਾੱਕ ਡਰਿੱਲ ਲਈ ਇਸਤੇਮਾਲ ਕੀਤਾ ਗਿਆ। ਇਸ ਵਿਚ ਪਠਾਨਕੋਟ ਤੋਂ ਅੰਮ੍ਰਿਤਸਰ ਜਾਣ ਵਾਲੀ ਰਾਵੀ ਐਕਸਪ੍ਰੈੱਸ ਨੂੰ ਸਰਨਾ ਦੇ ਨੇੜੇ ਲਗਭਗ ਅੱਧਾ ਘੰਟਾ ਰੋਕਿਆ ਗਿਆ। ਇਸ ਨਾਲ ਉਕਤ ਰੇਲ ਗੱਡੀ 'ਚ ਜਾ ਰਹੇ ਮੁਸਾਫਰਾਂ 'ਚ ਵੀ ਹਫੜਾ-ਤਫੜੀ ਮਚੀ ਰਹੀ। । ਮਾੱਕ ਡਰਿੱਲ ਦੇ ਜ਼ਰੀਏ ਐਮਰਜੈਂਸੀ ਆਉਣ 'ਤੇ ਰੇਲਵੇ ਕਰਮਚਾਰੀਆਂ ਦੀ ਮੁਸਤੈਦੀ ਨੂੰ ਪਰਖਿਆ ਜਾਂਦਾ ਹੈ। ਤਾਂ ਕਿ ਪਤਾ ਲੱਗ ਸਕੇ ਕਿ ਐਮਰਜੈਂਸੀ ਆਉਣ 'ਤੇ ਸਬੰਧਤ ਵਿਭਾਗ ਦੇ ਕਰਮਚਾਰੀ ਕਿੰਨੇ ਮੁਸਤੈਦ ਹਨ। ਵਰਨਣਯੋਗ ਹੈ ਕਿ ਇਸ ਸਬੰਧੀ ਰੇਲਵੇ ਅਧਿਕਾਰੀਆਂ ਨੂੰ ਕੋਈ ਜਾਣਕਾਰੀ ਨਹੀਂ ਸੀ।


Baljeet Kaur

Content Editor

Related News