ਮਜ਼ਦੂਰ ਨੇ ਨਿਗਲਿਆ ਜ਼ਹਿਰੀਲਾ ਪਦਾਰਥ, ਮੌਤ

Sunday, Jul 14, 2019 - 10:28 AM (IST)

ਮਜ਼ਦੂਰ ਨੇ ਨਿਗਲਿਆ ਜ਼ਹਿਰੀਲਾ ਪਦਾਰਥ, ਮੌਤ

ਪਠਾਨਕੋਟ (ਸ਼ਾਰਦਾ) : ਨਜ਼ਦੀਕੀ ਪਿੰਡ ਦਾਰੋਸਲਾਮ ਵਿਚ ਜ਼ਹਿਰੀਲਾ ਪਦਾਰਥ ਨਿਗਲਣ ਨਾਲ ਮਜ਼ਦੂਰ ਦੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਮੁਤਾਬਕ ਮ੍ਰਿਤਕ ਦੀ ਪਛਾਣ ਗੋਪਾਲ ਦਾਸ ਵਜੋਂ ਹੋਈ। ਮਾਮਲੇ ਦੀ ਜਾਂਚ ਕਰ ਰਹੇ ਪੁਲਸ ਥਾਣਾ ਸਦਰ ਦੇ ਏ. ਐੱਸ. ਆਈ. ਬਲਵਿੰਦਰ ਕੁਮਾਰ ਨੇ ਦੱਸਿਆ ਕਿ ਮ੍ਰਿਤਕ ਦੇ ਪਿਤਾ ਚਮਨ ਲਾਲ ਨੇ ਪੁਲਸ ਵਿਚ ਦਰਜ ਕਰਵਾਏ ਬਿਆਨਾਂ ਵਿਚ ਦੱਸਿਆ ਕਿ ਉਨ੍ਹਾਂ ਦਾ ਬੇਟਾ ਮਜ਼ਦੂਰੀ ਕਰਦਾ ਸੀ। ਪਿਛਲੇ ਕੁਝ ਸਮੇਂ ਤੋਂ ਮਾਨਸਿਕ ਤੌਰ 'ਤੇ ਪ੍ਰੇਸ਼ਾਨੀ ਦੇ ਕਾਰਣ ਉਹ ਆਪਣਾ ਕੰਮ ਵੀ ਛੱਡ ਚੁੱਕਾ ਸੀ। ਅਜਿਹੇ ਵਿਚ ਸ਼ਾਦੀ-ਸ਼ੁਦਾ ਹੋਣ ਦੇ ਕਾਰਣ ਗੋਪਾਲ ਦਾਸ ਦੇ ਲਈ ਘਰ ਚਲਾਉਣਾ ਬਹੁਤ ਮੁਸ਼ਕਿਲ ਹੋ ਗਿਆ ਸੀ। ਬੀਤੀ ਦੇਰ ਸ਼ਾਮ ਨੂੰ ਉਸ ਨੇ ਕੋਈ ਜ਼ਹਿਰੀਲਾ ਪਦਾਰਥ ਨਿਗਲਿਆ ਤਾਂ ਉਸ ਦੀ ਹਾਲਤ ਗੰਭੀਰ ਬਣ ਗਈ। ਜਿਸ ਨੂੰ ਸਥਾਨਕ ਨਿੱਜੀ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਸੀ ਪਰ ਦੇਰ ਰਾਤ ਨੂੰ ਉਸ ਦੀ ਇਲਾਜ ਦੌਰਾਨ ਮੌਤ ਹੋ ਗਈ।


author

Baljeet Kaur

Content Editor

Related News