ਪਟੇਲ ਹਸਪਤਾਲ ਖਿਲਾਫ ਸੜਕਾਂ 'ਤੇ ਉਤਰੀ ਕੈਮਿਸਟ ਐਸੋਸੀਏਸ਼ਨ

Friday, Sep 06, 2019 - 04:41 PM (IST)

ਪਟੇਲ ਹਸਪਤਾਲ ਖਿਲਾਫ ਸੜਕਾਂ 'ਤੇ ਉਤਰੀ ਕੈਮਿਸਟ ਐਸੋਸੀਏਸ਼ਨ

ਜਲੰਧਰ (ਸੋਨੂੰ)—ਜਲੰਧਰ ਦੀ ਦਿਲਕੁਸ਼ਾ ਮਾਰਕਿਟ ਕਮਿਸਟ ਐਸੋਸੀਏਸ਼ਨ ਦੇ ਮੈਂਬਰ ਅਤੇ ਪਟੇਲ ਹਸਪਤਾਲ ਦੇ ਪ੍ਰਬੰਧਕਾਂ 'ਚ ਵਿਵਾਦ ਗਰਮਾਉਂਦਾ ਨਜ਼ਰ ਆ ਰਿਹਾ ਹੈ। ਜਾਣਕਾਰੀ ਮੁਤਾਬਕ ਦਿਲਕੁਸ਼ਾ ਮਾਰਕਿਟ ਦੇ ਨਾਲ ਸਰਕਾਰੀ ਗਲੀ 'ਚੋਂ ਮਲਬਾ ਚੁੱਕਣ ਨੂੰ ਲੈ ਕੇ ਕੱਲ੍ਹ ਦੋਵਾਂ ਧਿਰਾਂ 'ਚ ਕਾਫੀ ਦੇਰ ਤੱਕ ਹੰਗਾਮਾ ਹੋਇਆ ਸੀ,ਜਿਸ ਦੇ ਬਾਅਦ ਕੈਮਿਸਟ ਐਸੋਸੀਏਸ਼ਨ ਨੇ ਪਟੇਲ ਹਸਪਤਾਲ ਦੇ ਪ੍ਰਬੰਧਕਾਂ 'ਤੇ ਕਾਰਵਾਈ ਕਰਨ ਦੀ ਮੰਗ ਨੂੰ ਲੈ ਕੇ ਦੁਕਾਨਾਂ ਬੰਦ ਕਰਨ ਦਾ ਐਲਾਨ ਕੀਤਾ ਸੀ।

PunjabKesari

ਇਸ ਮਾਮਲੇ ਨੂੰ ਲੈ ਕੇ ਕੈਮਿਸਟ ਐਸੋਸੀਏਸ਼ਨ ਦੇ ਮੈਂਬਰਾਂ ਨੇ ਸ਼੍ਰੀ ਰਾਮ ਚੌਕ 'ਚ ਧਰਨਾ ਲਗਾ ਦਿੱਤਾ ਹੈ। ਕੈਮਿਸਟ ਐਸੋਸੀਏਸ਼ਨ ਦਾ ਕਹਿਣਾ ਹੈ ਕਿ ਪਟੇਲ ਹਸਪਤਾਲ ਦੇ ਪ੍ਰਬੰਧਕ ਸਰਕਾਰੀ ਜ਼ਮੀਨ ਤੇ ਕਬਜ਼ਾ ਕਰਕੇ ਉਨ੍ਹਾਂ ਦਾ ਰਸਤਾ ਬੰਦ ਕਰਨ ਦੀ ਫਿਰਾਕ 'ਚ ਹਨ। ਦੂਜੇ ਪਾਸੇ ਪਟੇਲ ਹਸਪਤਾਲ ਦੇ ਪ੍ਰਬੰਧਕਾਂ ਨੇ ਉਕਤ ਜਗ੍ਹਾ ਨੂੰ ਆਪਣੇ ਨਾਂ 'ਤੇ ਹੋਣ ਦਾ ਦਾਅਵਾ ਕੀਤਾ ਹੋਇਆ ਹੈ। ਇਸ ਮਾਮਲੇ 'ਚ ਅੱਜ ਹਸਪਤਾਲ ਪ੍ਰਬੰਧਕਾਂ 'ਤੇ ਕਾਰਵਾਈ ਦੀ ਮੰਗ ਨੂੰ ਲੈ ਕੇ ਕੈਮਿਸਟ ਐੈਸੋਸੀਏਸ਼ਨ ਦੇ ਮੈਂਬਰਾਂ ਨੇ ਦੁਕਾਨਾਂ ਬੰਦ ਕਰਕੇ ਸ਼੍ਰੀ ਰਾਮ ਚੌਕ ਧਰਨਾ ਲਗਾ ਦਿੱਤਾ ਹੈ।


author

Shyna

Content Editor

Related News