ਪਾਸਪੋਰਟ ਵੈਰੀਫ਼ਿਕੇਸ਼ਨ ਲਈ ਰਿਸ਼ਵਤ ਲੈਣ ਵਾਲਾ ਪੰਜਾਬ ਪੁਲਸ ਦਾ ਮੁਲਾਜ਼ਮ ਗ੍ਰਿਫ਼ਤਾਰ
Monday, Mar 30, 2026 - 06:18 PM (IST)
ਮੁੱਲਾਂਪੁਰ ਦਾਖਾ (ਕਾਲੀਆ)- ਪੁਲਸ ਥਾਣਾ ਦਾਖਾ ਵਿਖੇ ਸਥਿਤ ਸਾਂਝ ਕੇਂਦਰ ਵਿਖੇ ਮਨਜਿੰਦਰ ਸਿੰਘ ਸਿਪਾਹੀ ਨੂੰ ਪੁਲਸ ਫੈਰੀਫਿਕੇਸ਼ਨ ਕਰਵਾਉਣ ਬਦਲੇ ਚਾਰ ਹਜ਼ਾਰ ਰੁਪਏ ਰਿਸ਼ਵਤ ਲੈਂਦਿਆਂ ਗ੍ਰਿਫ਼ਤਾਰ ਕੀਤਾ ਹੈ।

ਜਗਤਾਰ ਸਿੰਘ ਪਿੰਡ ਦਾਖਾ ਨੇ ਦੱਸਿਆ ਕਿ ਉਨ੍ਹਾਂ ਦੀ ਧਰਮ ਪਤਨੀ ਕੁਲਦੀਪ ਕੌਰ ਦੇ ਪਾਸਪੋਰਟ ਦੀ ਵੈਰੀਫਿਕੇਸ਼ਨ ਕਰਨ ਦੇ ਬਦਲੇ ਮਨਜਿੰਦਰ ਸਿੰਘ ਜੋ ਸਾਂਝ ਕੇਂਦਰ ਮੁੱਲਾਪੁਰ ਦਾਖਾ ਵਿਖੇ ਤਾਇਨਾਤ ਹੈ ਨੇ 4000 ਰੁਪਏ ਰਿਸ਼ਵਤ ਦੀ ਮੰਗ ਕੀਤੀ ਹੈ ਜਿਸ ਤੇ ਮੌਕੇ ਉੱਪਰ ਸਾਂਝ ਕੇਂਦਰ ਜਾ ਕੇ ਮਨਜਿੰਦਰ ਸਿੰਘ ਨੂੰ 4000 ਰਿਸ਼ਵਤ ਵਾਲੇ ਪੈਸਿਆਂ ਨਾਲ ਹਲਕਾ ਇੰਚਾਰਜ ਡਾ. ਕੰਗ ਨੇ ਸਟਿੰਗ ਅਪ੍ਰੇਸ਼ਨ ਕਰਕੇ ਰੰਗੇ ਹੱਥੀ ਫੜਿਆ ਗਿਆ ਜਿਸ ਤੇ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ।
