ਪੰਜਾਬ : ਡਰਾਈਵਿੰਗ ਲਾਇਸੈਂਸ ਬਣਵਾਉਣ ਵਾਲਿਆਂ ਲਈ ਨਵੀਂ ਮੁਸੀਬਤ! ਪੈ ਗਿਆ ਵੱਡਾ ਰੌਲਾ

Saturday, Jul 25, 2026 - 10:09 AM (IST)

ਪੰਜਾਬ : ਡਰਾਈਵਿੰਗ ਲਾਇਸੈਂਸ ਬਣਵਾਉਣ ਵਾਲਿਆਂ ਲਈ ਨਵੀਂ ਮੁਸੀਬਤ! ਪੈ ਗਿਆ ਵੱਡਾ ਰੌਲਾ

ਲੁਧਿਆਣਾ (ਰਾਮ) : ਇੱਥੇ ਸੈਕਟਰ-32 ਸਥਿਤ ਡਰਾਈਵਿੰਗ ਟੈਸਟ ਟਰੈਕ ‘ਤੇ ਸ਼ੁੱਕਰਵਾਰ ਨੂੰ ਸਰਵਰ ਡਾਊਨ ਹੋਣ ਕਾਰਨ ਡਰਾਈਵਿੰਗ ਲਾਇਸੈਂਸ ਬਣਵਾਉਣ ਪੁੱਜੇ ਲੋਕਾਂ ਨੂੰ ਘੰਟਿਆਂਬੱਧੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਸਵੇਰ ਤੋਂ ਹੀ ਸਰਵਰ ਠੱਪ ਹੋਦ ਕਾਰਨ ਲਰਨਿੰਗ ਅਤੇ ਪਰਮਾਨੈਂਟ ਡਰਾਈਵਿੰਗ ਲਾਇਸੈਂਸ ਦੇ ਲਈ ਹੋਣ ਵਾਲੇ ਟੈਸਟ ਪ੍ਰਭਾਵਿਤ ਰਹੇ। ਲੰਬਾ ਇੰਤਜ਼ਾਰ ਕਰਨ ਤੋਂ ਬਾਅਦ ਲੋਕਾਂ ਦਾ ਗੁੱਸਾ ਫੁੱਟ ਪਿਆ ਅਤੇ ਟਰੈਕ ਇੰਚਾਰਜ ਮੁਹਿੰਮ ਸ਼ਬੀਰ ਦੇ ਨਾਲ ਉਨ੍ਹਾਂ ਦੀ ਤਿੱਖੀ ਬਹਿਸ ਵੀ ਹੋਈ। ਮੁੱਢਲੀ ਜਾਣਕਾਰੀ ਮੁਤਾਬਕ ਤਕਨੀਕੀ ਸਮੱਸਿਆ ਕਾਰਨ ਆਨਲਾਈਨ ਸਿਸਟਮ ਕੰਮ ਨਹੀਂ ਕਰ ਪਾ ਰਿਹਾ ਸੀ, ਜਿਸ ਨਾਲ ਟੈਸਟ ਪ੍ਰਕਿਰਿਆ ਵਾਰ-ਵਾਰ ਰੁਕਦੀ ਰਹੀ। ਜਾਣਕਾਰੀ ਮੁਤਾਬਕ ਵੱਡੀ ਗਿਣਤੀ 'ਚ ਬਿਨੈਕਾਰ ਸਵੇਰ ਨਿਰਧਾਰਤ ਸਮੇਂ ’ਤੇ ਟਰੈਕ ‘ਤੇ ਪੁੱਜੇ ਸਨ। ਕਈ ਲੋਕ ਦੂਰ ਦੇ ਇਲਾਕਿਆਂ ਤੋਂ ਆਏ ਸਨ ਅਤੇ ਕੁੱਝ ਨੇ ਨੌਕਰੀ ਜਾਂ ਹੋਰ ਜ਼ਰੂਰੀ ਕੰਮ ਤੋਂ ਛੁੱਟੀ ਲੈ ਕੇ ਟੈਸਟ ਲਈ ਸਮਾਂ ਕੱਢਿਆ ਸੀ ਪਰ ਸਰਵਰ ਡਾਊਨ ਹੋਣ ਕਾਰਨ ਉਨ੍ਹਾਂ ਦਾ ਨੰਬਰ ਨਹੀਂ ਆ ਸਕਿਆ।

ਇਹ ਵੀ ਪੜ੍ਹੋ : ਵਿਦਿਆਰਥੀਆਂ ਨੂੰ ਵੱਡੀ ਰਾਹਤ, ਪੰਜਾਬ ਯੂਨੀਵਰਸਿਟੀ ਨੇ ਜਾਰੀ ਕੀਤਾ ਨਵਾਂ ਸਰਕੂਲਰ, ਫ਼ੀਸਾਂ ਨੂੰ ਲੈ ਕੇ...

ਲਗਾਤਾਰ ਇੰਤਜ਼ਾਰ ਦੇ ਬਾਵਜੂਦ ਜਦੋਂ ਸਮੱਸਿਆ ਦਾ ਹੱਲ ਨਾ ਹੋਇਆ ਤਾਂ ਲੋਕਾਂ ਨੇ ਟਰੈਕ ਪ੍ਰਸ਼ਾਸਨ ਤੋਂ ਜਵਾਬ ਮੰਗਿਆ। ਇਸ ਦੌਰਾਨ ਕੁੱਝ ਬਿਨੈਕਾਰਾਂ ਦੀ ਟਰੈਕ ਇੰਚਾਰਜ ਮੁਹੰਮਦ ਸ਼ਬੀਰ ਨਾਲ ਬਹਿਸ ਹੋ ਗਈ। ਲੋਕਾਂ ਦਾ ਕਹਿਣਾ ਸੀ ਕਿ ਤਕਨੀਕੀ ਖ਼ਰਾਬੀ ਦੀ ਸੂਚਨਾ ਸਮਾਂ ਰਹਿੰਦੇ ਨਹੀਂ ਦਿੱਤੀ ਗਈ, ਜਿਸ ਕਾਰਨ ਉਨ੍ਹਾਂ ਨੂੰ ਬਿਨਾਂ ਕਾਰਨ ਕਈ ਘੰਟੇ ਇੰਤਜ਼ਾਰ ਕਰਨਾ ਪਿਆ। ਬਿਨੈਕਾਰਾਂ ਨੇ ਮੰਗ ਕੀਤੀ ਕਿ ਜੇਕਰ ਸਿਸਟਮ 'ਚ ਖ਼ਰਾਬੀ ਹੈ ਤਾਂ ਪਹਿਲਾਂ ਹੀ ਸੂਚਨਾ ਜਾਰੀ ਕੀਤੀ ਜਾਵੇ ਜਾਂ ਉਨ੍ਹਾਂ ਨੂੰ ਅਗਲੀ ਤਾਰੀਖ਼ ਬਿਨਾਂ ਕਿਸੇ ਵਾਧੂ ਪ੍ਰਕਿਰਿਆ ਦੇ ਦਿੱਤੀ ਜਾਵੇ। ਉਧਰ ਟਰੈਕ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਸਮੱਸਿਆ ਤਕਨੀਕੀ ਸੀ ਅਤੇ ਸਰਵਰ ਬਹਾਲ ਕਰਵਾਉਣ ਲਈ ਸਬੰਧਿਤ ਏਜੰਸੀ ਨਾਲ ਲਗਾਤਾਰ ਸੰਪਰਕ ਕੀਤਾ ਗਿਆ।

ਇਹ ਵੀ ਪੜ੍ਹੋ : ਪੰਜਾਬ 'ਚ 3, 4 ਅਤੇ 5 ਅਗਸਤ ਲਈ ਵੱਡਾ ਐਲਾਨ! ਸੂਬਾ ਵਾਸੀ ਪਹਿਲਾਂ ਹੀ ਹੋ ਜਾਣ ALERT

ਸਰਵਰ ਚਾਲੂ ਹੁੰਦੇ ਹੀ ਬਕਾਇਆ ਟੈਸਟ ਪੂਰੇ ਕਰਵਾਉਣ ਦਾ ਯਤਨ ਕੀਤਾ ਜਾਵੇਗਾ ਤਾਂ ਕਿ ਕਿਸੇ ਬਿਨੈਕਾਰ ਨੂੰ ਗੈਰ-ਜ਼ਰੂਰੀ ਨੁਕਸਾਨ ਨਾ ਸਹਿਣਾ ਪਵੇ। ਵਾਰ-ਵਾਰ ਤਕਨੀਕੀ ਖਾਮੀਆਂ ਕਾਰਨ ਸੈਕਟਰ-32 ਡਰਾਈਵਿੰਗ ਟੈਸਟ ਟਰੈਕ ‘ਤੇ ਬਿਨੈਕਾਰਾਂ ਦੀ ਪਰੇਸ਼ਾਨੀ ਵੱਧਦੀ ਜਾ ਰਹੀ ਹੈ। ਲੋਕਾਂ ਦਾ ਕਹਿਣਾ ਹੈ ਕਿ ਜੇਕਰ ਸਰਵਰ ਅਤੇ ਆਨਲਾਈਨ ਵਿਵਸਥਾ ਨੂੰ ਜ਼ਿਆਦਾ ਮਜ਼ਬੂਤ ਨਾ ਕੀਤਾ ਗਿਆ ਤਾਂ ਭਵਿੱਖ 'ਚ ਵੀ ਅਜਿਹੇ ਹਾਲਾਤ ਬਣਦੇ ਰਹਿਣਗੇ, ਜਿਸ ਨਾਲ ਆਮ ਨਾਗਰਿਕਾਂ ਦਾ ਸਮਾਂ ਅਤੇ ਪੈਸਾ ਦੋਵੇਂ ਬਰਬਾਦ ਹੋਣਗੇ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8



 


author

Babita

Content Editor

Related News