ਹੜਤਾਲ ਵਿਚਾਲੇ ਮੁਲਾਜ਼ਮਾਂ 'ਤੇ ਪਾਵਰਕਾਮ ਦਾ ਵੱਡਾ ਐਕਸ਼ਨ, ਤਨਖ਼ਾਹਾਂ ਨੂੰ ਲੈ ਕੇ ਆ ਗਿਆ...
Saturday, Jul 25, 2026 - 12:58 PM (IST)
ਲੁਧਿਆਣਾ (ਵੈੱਬ ਡੈਸਕ, ਖੁਰਾਣਾ) : ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਨਾਲ ਸਬੰਧਿਤ 90 ਫ਼ੀਸਦੀ ਸਟਾਫ਼ ਹੜਤਾਲ 'ਤੇ ਚੱਲ ਰਿਹਾ ਹੈ। ਇਸ ਕਾਰਨ ਪੰਜਾਬ ਭਰ 'ਚ ਬਿਜਲੀ ਦਾ ਸੰਕਟ ਲਗਾਤਾਰ ਡੂੰਘਾ ਹੁੰਦਾ ਜਾ ਰਿਹਾ ਹੈ ਅਤੇ ਚਾਰੇ ਪਾਸੇ ਹਾਹਾਕਾਰ ਮਚੀ ਹੋਈ ਹੈ। ਅਜਿਹੇ 'ਚ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਦੀ ਮੈਨਜਮੈਂਟ ਵਲੋਂ ਹੜਤਾਲੀ ਮੁਲਾਜ਼ਮਾਂ ਨੂੰ ਚਿਤਾਵਨੀ ਦਿੰਦੇ ਹੋਏ ਕੰਮ 'ਤੇ ਵਾਪਸ ਆਉਣ ਸਣੇ 'ਨੋ ਵਰਕ, ਨੋ ਪੇਅ' ਦਾ ਨੋਟੀਫਿਕੇਸ਼ ਜਾਰੀ ਕਰ ਦਿੱਤਾ ਗਿਆ ਹੈ। ਇਸ 'ਚ ਸਾਫ਼ ਤੌਰ 'ਤੇ ਲਿਖਿਆ ਗਿਆ ਹੈ ਕਿ ਹੜਤਾਲ 'ਤੇ ਰਹਿਣ ਵਾਲੇ ਮੁਲਾਜ਼ਮਾਂ ਦੀ ਗੈਰ-ਹਾਜ਼ਰੀ ਲਗਾਉਂਦੇ ਹੋਏ ਜਿੰਨੇ ਦਿਨਾਂ ਤੱਕ ਮੁਲਾਜ਼ਮ ਕੰਮ 'ਤੇ ਨਹੀਂ ਆਉਣਗੇ, ਓਨੇ ਦਿਨਾਂ ਦੀ ਤਨਖ਼ਾਹ ਕੱਟੀ ਜਾਵੇਗੀ।
ਇਹ ਵੀ ਪੜ੍ਹੋ : ਪੰਜਾਬ : ਡਰਾਈਵਿੰਗ ਲਾਇਸੈਂਸ ਬਣਵਾਉਣ ਵਾਲਿਆਂ ਲਈ ਨਵੀਂ ਮੁਸੀਬਤ! ਪੈ ਗਿਆ ਵੱਡਾ ਰੌਲਾ
ਇਸ ਦੇ ਬਾਵਜੂਦ ਵੀ ਪਾਵਰਕਾਮ ਮੈਨਜਮੈਂਟ ਵਲੋਂ ਦਿੱਤੀ ਗਈ ਚਿਤਾਵਨੀ ਦਾ ਮੁਲਾਜ਼ਮਾਂ ਦੀ ਸਿਹਤ 'ਤੇ ਕੋਈ ਅਸਰ ਨਹੀਂ ਹੁੰਦਾ ਦਿਖਾਈ ਦੇ ਰਿਹਾ ਅਤੇ ਦਫ਼ਤਰਾਂ ਅਤੇ ਬਿਜਲੀ ਘਰਾਂ ਦੇ ਹਾਲਾਤ ਲਗਾਤਾਰ ਬਦ ਤੋਂ ਬਦਤਰ ਹੁੰਦੇ ਜਾ ਰਹੇ ਹਨ। ਪ੍ਰਾਪਤ ਜਾਣਕਾਰੀ ਮੁਤਾਬਕ ਖ਼ਪਤਾਕਰਾਂ ਦੀ ਬਿਜਲੀ ਸਬੰਧੀ ਟੋਲ ਫਰੀ ਨੰਬਰ 1912 'ਤੇ ਸ਼ਿਕਾਇਤ ਦਰਜ ਕਰਨ ਵਾਲਾ ਸਟਾਫ਼, ਬਿਜਲੀ ਠੀਕ ਕਰਨ ਵਾਲੇ ਮੁਲਾਜ਼ਮ, ਨਵੇਂ ਮੀਟਰ ਜਾਰੀ ਕਰਨ ਵਾਲਾ ਸਟਾਫ਼, ਬਿਜਲੀ ਮੀਟਰਾਂ ਦੀ ਰੀਡਿੰਗ ਲੈਣ ਵਾਲੇ ਮੀਟਰ ਰੀਡਰ, ਬਿੱਲ ਬਣਾਉਣ ਵਾਲੇ ਸੁਪਰਵਾਈਜ਼ਰ, ਰੈਵੇਨਿਊ ਵਿਭਾਗ, ਟੈਕਨੀਕਲ ਵਿਭਾਗ ਅਤੇ ਵੱਖ-ਵੱਖ ਸੰਸਥਾਵਾਂ ਵਲੋਂ ਆਪਣੀਆਂ ਮੰਗਾਂ ਨਾ ਮੰਨੇ ਜਾਣ ਤੱਕ ਅਣਮਿੱਥੇ ਸਮੇਂ ਲਈ ਹੜਤਾਲ ਕੀਤੀ ਹੋਈ ਹੈ।
ਇਹ ਵੀ ਪੜ੍ਹੋ : ‘ਰੁੱਸੇ ਹੋਏ’ ਤਿਵਾੜੀ ਦੇ ਹੱਕ ’ਚ ਆਏ ਪ੍ਰਤਾਪ ਸਿੰਘ ਬਾਜਵਾ, ਹਾਈਕਮਾਨ ਨੂੰ ਲੈ ਕੇ ਦਿੱਤਾ ਵੱਡਾ ਬਿਆਨ
ਅਜਿਹੇ 'ਚ ਸਿਰਫ 10 ਫ਼ੀਸਦੀ ਸਟਾਫ਼ ਹੀ ਬਿਜਲੀ ਘਰਾਂ 'ਚ ਡਿਊਟੀ ਕਰ ਰਿਹਾ ਹੈ, ਜਿਨ੍ਹਾਂ 'ਚ ਸੀ. ਐੱਚ. ਬੀ. ਕਰਮਚਾਰੀਆਂ ਨੇ ਵੀ ਸ਼ਨੀਵਾਰ ਦੁਪਹਿਰ 12 ਵਜੇ ਤੋਂ ਹੜਤਾਲ 'ਚ ਜਾਣ ਦਾ ਐਲਾਨ ਕਰ ਦਿੱਤਾ ਹੈ। ਇਸ ਕਾਰਨ ਪਾਵਰਕਾਮ ਵਿਭਾਗ ਨੇ ਸਾਰੇ ਬਿਜਲੀ ਘਰ ਅਤੇ ਦਫ਼ਤਰ ਬਿਲਕੁਲ ਖ਼ਾਲੀ ਪੈ ਜਾਣ ਕਾਰਨ ਸੰਭਾਵਨਾਵਾਂ ਵੱਧ ਗਈਆਂ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
