ਹੁਣ ਜਲੰਧਰ ਸਿਟੀ ਤੋਂ ਫਿਰੋਜ਼ਪੁਰ ਤੇ ਪਠਾਨਕੋਟ ਲਈ ਵੀ ਚੱਲਣਗੀਆਂ ਯਾਤਰੀ ਰੇਲਾਂ

Thursday, Feb 18, 2021 - 05:48 PM (IST)

ਜਲੰਧਰ (ਗੁਲਸ਼ਨ)– ਰੇਲਵੇ ਮਹਿਕਮੇ ਵੱਲੋਂ ਲਗਭਗ ਇਕ ਸਾਲ ਬਾਅਦ ਪੈਸੰਜਰ/ਡੀ. ਐੱਮ. ਯੂ. ਟਰੇਨਾਂ ਦਾ ਸੰਚਾਲਨ 22 ਫਰਵਰੀ ਤੋਂ ਸ਼ੁਰੂ ਕੀਤਾ ਜਾ ਰਿਹਾ ਹੈ। ਪਹਿਲੇ ਪੜਾਅ ਵਿਚ ਉੱਤਰ ਰੇਲਵੇ ਵੱਲੋਂ 35 ਪੈਸੰਜਰ/ਡੀ. ਐੱਮ. ਯੂ. ਗੈਰ-ਰਿਜ਼ਰਵੇਸ਼ਨ ਰੇਲਾਂ ਚਲਾਈਆਂ ਜਾਣਗੀਆਂ। ਇਸ ਵਿਚ ਪਹਿਲਾਂ ਫਿਰੋਜ਼ਪੁਰ ਮੰਡਲ ਤੋਂ 5 ਜੋੜੀ ਰੇਲਾਂ ਚਲਾਉਣ ਦਾ ਐਲਾਨ ਕੀਤਾ ਗਿਆ ਸੀ ਪਰ ਰੇਲਵੇ ਨੇ ਇਸ ਵਿਚ ਵਾਧਾ ਕਰਦੇ ਹੋਏ ਟਰੇਨਾਂ ਦੀ ਗਿਣਤੀ ਨੂੰ ਵਧਾਉਣ ਦਾ ਫੈਸਲਾ ਲਿਆ ਹੈ।

ਇਹ ਵੀ ਪੜ੍ਹੋ : ਸ੍ਰੀ ਨਨਕਾਣਾ ਸਾਹਿਬ ਜਾਣ ਵਾਲੇ ਜਥੇ ਨੂੰ ਕੇਂਦਰ ਸਰਕਾਰ ਵੱਲੋਂ ਰੋਕਣ ’ਤੇ ਜਥੇਦਾਰ ਹਰਪ੍ਰੀਤ ਸਿੰਘ ਦਾ ਵੱਡਾ ਬਿਆਨ

ਹੁਣ ਜਲੰਧਰ ਸਿਟੀ ਤੋਂ ਫਿਰੋਜ਼ਪੁਰ ਲਈ ਵੀ ਰੋਜ਼ਾਨਾ 2 ਜੋੜੀ ਰੇਲਾਂ ਚੱਲਣਗੀਆਂ। ਇਕ ਰੇਲ ਸਵੇਰੇ 6.50 ਵਜੇ ਅਤੇ ਦੂਜੀ ਸ਼ਾਮ 5.35 ਵਜੇ ਜਲੰਧਰ ਸਿਟੀ ਤੋਂ ਫਿਰੋਜ਼ਪੁਰ ਲਈ ਰਵਾਨਾ ਹੋਵੇਗੀ। ਇਹ ਰੇਲ ਜਲੰਧਰ ਸਿਟੀ ਤੋਂ ਖੋਜੇਵਾਲ, ਕਪੂਰਥਲਾ, ਆਰ. ਸੀ. ਐੱਫ. ਤੋਂ ਹੁੰਦੇ ਹੋਏ ਫਿਰੋਜ਼ਪੁਰ ਜਾਵੇਗੀ। ਇਸੇ ਤਰ੍ਹਾਂ ਜਲੰਧਰ ਸਿਟੀ ਤੋਂ ਸ਼ਾਮ 6.35 ਵਜੇ ਪਠਾਨਕੋਟ ਲਈ ਵੀ ਟਰੇਨ ਰਵਾਨਾ ਹੋਵੇਗੀ। ਇਨ੍ਹਾਂ ਰੂਟਾਂ ’ਤੇ ਸਫਰ ਕਰਨ ਵਾਲੇ ਯਾਤਰੀਆਂ ਨੂੰ ਵੀ ਕਾਫੀ ਰਾਹਤ ਮਿਲੇਗੀ।

ਇਹ ਵੀ ਪੜ੍ਹੋ : ਜਲੰਧਰ ’ਚ ਕਿਸਾਨਾਂ ਨੇ ਰੋਕੀ ਰੇਲ, ਚੱਕਾ ਜਾਮ ਕਰ ਮੋਦੀ ਖ਼ਿਲਾਫ਼ ਕੀਤੀ ਨਾਅਰੇਬਾਜ਼ੀ

ਵਰਣਨਯੋਗ ਹੈ ਕਿ ਬੀਤੇ ਦਿਨੀਂ ਰੇਲਵੇ ਹੈੱਡਕੁਆਰਟਰ ਵੱਲੋਂ 35 ਪੈਸੰਜਰ/ਡੀ. ਐੱਮ. ਯੂ. ਟਰੇਨਾਂ ਚਲਾਉਣ ਦਾ ਐਲਾਨ ਕੀਤਾ ਗਿਆ ਸੀ ਪਰ ਇਸ ਵਿਚ ਜਲੰਧਰ ਸਿਟੀ ਤੋਂ ਇਕ ਵੀ ਟਰੇਨ ਨੂੰ ਸ਼ਾਮਲ ਨਹੀਂ ਕੀਤਾ ਗਿਆ ਸੀ। ਇਸ ਮੁੱਦੇ ਨੂੰ ‘ਜਗ ਬਾਣੀ’ ਵੱਲੋਂ ਪ੍ਰਮੁੱਖਤਾ ਨਾਲ ਪ੍ਰਕਾਸ਼ਿਤ ਕੀਤਾ ਗਿਆ ਸੀ, ਜਿਸ ਤੋਂ ਬਾਅਦ ਰੇਲਵੇ ਨੇ ਜਲੰਧਰ ਸਿਟੀ ਤੋਂ ਵੀ ਗੈਰ-ਰਿਜ਼ਰਵੇਸ਼ਨ ਟਰੇਨਾਂ ਚਲਾਉਣ ਦਾ ਐਲਾਨ ਕੀਤਾ।

ਇਹ ਵੀ ਪੜ੍ਹੋ : ਹਾਦਸੇ ਨੇ ਤਬਾਹ ਕੀਤੀਆਂ ਦੋ ਪਰਿਵਾਰਾਂ ਦੀਆਂ ਖ਼ੁਸ਼ੀਆਂ, ਗੱਭਰੂ ਪੁੱਤਰਾਂ ਦੀ ਹੋਈ ਮੌਤ
ਫਿਰੋਜ਼ਪੁਰ ਮੰਡਲ ਵਿਚ ਚੱਲਣ ਵਾਲੀਆਂ ਪੈਸੰਜਰ/ਡੀ. ਐੱਮ. ਯੂ. ਟਰੇਨਾਂ

ਟਰੇਨ ਨੰਬਰ ਕਿਥੋਂ ਕਿਥੇ ਤੱਕ
74933 ਜਲੰਧਰ ਸਿਟੀ ਫਿਰੋਜ਼ਪੁਰ ਕੈਂਟ
74934 ਫਿਰੋਜ਼ਪੁਰ ਕੈਂਟ ਜਲੰਧਰ ਸਿਟੀ
74937 ਜਲੰਧਰ ਸਿਟੀ ਫਿਰੋਜ਼ਪੁਰ ਕੈਂਟ
74938 ਫਿਰੋਜ਼ਪੁਰ ਕੈਂਟ ਜਲੰਧਰ ਸਿਟੀ
74909 ਪਠਾਨਕੋਟ ਊਧਮਪੁਰ
74910 ਊਧਮਪੁਰ ਪਠਾਨਕੋਟ
52475 ਪਠਾਨਕੋਟ ਜੋਗਿੰਦਰ ਨਗਰ
52476 ਜੋਗਿੰਦਰ ਨਗਰ ਪਠਾਨਕੋਟ
54564 ਬਠਿੰਡਾ ਫਿਰੋਜ਼ਪੁਰ ਕੈਂਟ
54561 ਫਿਰੋਜ਼ਪੁਰ ਕੈਂਟ ਬਠਿੰਡਾ
54613 ਅੰਮ੍ਰਿਤਸਰ ਪਠਾਨਕੋਟ
54616 ਪਠਾਨਕੋਟ ਅੰਮ੍ਰਿਤਸਰ
74615 ਬਨਿਹਾਲ ਬਾਰਾਮੂਲਾ
74628 ਬਾਰਾਮੂਲਾ ਬਨਿਹਾਲ

 

ਇਹ ਵੀ ਪੜ੍ਹੋ : ਕਿਸਾਨਾਂ ਦੇ ਰੇਲ ਰੋਕੋ ਅੰਦੋਲਨ ’ਚ ਪਹੁੰਚੀ 100 ਸਾਲਾ ਬੇਬੇ, ਮੋਦੀ ਨੂੰ ਇੰਝ ਪਾਈਆਂ ਲਾਹਨਤਾਂ

ਨੋਟ: ਇਸ ਖ਼ਬਰ ਨਾਲ ਸਬੰਧਤ ਕੀ ਹੈ ਤੁਹਾਡੀ ਰਾੲ, ਕੁਮੈਂਟ ਕਰਕੇ ਦਿਓ ਜਵਾਬ 

 


shivani attri

Content Editor

Related News