ਬੈਂਸ ''ਤੇ ਲੱਗਾ ਇਲਜ਼ਾਮ ਬੇ-ਬੁਨਿਆਦ ਤੇ ਇਸ ਪਿੱਛੇ ਕੈਪਟਨ ਦਾ ਹੱਥ : ਮਾਹਲ

Sunday, Nov 22, 2020 - 01:29 PM (IST)

ਬੈਂਸ ''ਤੇ ਲੱਗਾ ਇਲਜ਼ਾਮ ਬੇ-ਬੁਨਿਆਦ ਤੇ ਇਸ ਪਿੱਛੇ ਕੈਪਟਨ ਦਾ ਹੱਥ : ਮਾਹਲ

ਅੰਮ੍ਰਿਤਸਰ (ਅਨਜਾਣ) : ਲੋਕ ਇਨਸਾਫ਼ ਪਾਰਟੀ ਦੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ 'ਤੇ ਲੱਗਾ ਇਲਜ਼ਾਮ ਬੇ-ਬੁਨਿਆਦ ਹੈ ਤੇ ਇਸ ਪਿੱਛੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਹੱਥ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਲੋਕ ਇਨਸਾਫ਼ ਪਾਰਟੀ ਦੇ ਮਾਝਾ ਜਨਰਲ ਸਕੱਤਰ ਪ੍ਰਕਾਸ਼ ਸਿੰਘ ਮਾਹਲ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੀਤਾ।

ਉਨ੍ਹਾਂ ਕਿਹਾ ਕਿ ਇਸ ਇਸਤਰੀ ਨੇ ਪਹਿਲਾਂ ਵੀ ਸੁਖਚੈਨ ਸਿੰਘ ਖਹਿਰਾ ਨਾਮ ਦੇ ਵਿਅਕਤੀ ਖ਼ਿਲਾਫ਼ ਸ਼ਿਕਾਇਤ ਕੀਤੀ ਸੀ ਕਿ ਉਹ 2 ਸਾਲ ਤੋਂ ਉਸ ਦਾ ਜਿਣਸੀ ਸੋਸ਼ਣ ਕਰ ਰਿਹਾ ਹੈ ਪਰ ਬਾਅਦ ਵਿੱਚ ਜਦੋਂ ਬੈਂਸ ਨੇ ਮਹਿਲਾ ਨੂੰ ਗਲਤ ਹਰਕਤ ਖ਼ਿਲਾਫ਼ ਰੋਕਿਆ ਤਾਂ ਉਸ ਨੇ ਖਹਿਰਾ ਨਾਲ ਸਮਝੌਤਾ ਕਰ ਲਿਆ। ਉਨ੍ਹਾਂ ਦੱਸਿਆ ਕਿ ਖਹਿਰਾ ਨੇ 3 ਲੱਖ 60 ਹਜ਼ਾਰ 'ਚ ਇਕ 60 ਗਜ ਦਾ ਪਲਾਟ ਇਸ ਇਸਤਰੀ ਨੂੰ ਦਿੱਤਾ ਸੀ।

ਤਾਲਾਬੰਦੀ ਦੌਰਾਨ ਇਹ ਜਨਾਨੀ ਪਲਾਟ ਦੇ ਪੈਸੇ ਮੰਗਣ ਲੱਗ ਪਈ ਤੇ ਖਹਿਰਾ ਨੇ ਇਨਕਾਰ ਕਰ ਦਿੱਤਾ ਤਾਂ ਇਸ ਜਨਾਨੀ ਨੇ ਉਸਦੇ ਖ਼ਿਲਾਫ਼ ਸ਼ਿਕਾਇਤ ਦਰਜ ਕਰਵਾ ਦਿੱਤੀ। ਹੁਣ ਵੀ ਇਸੇ ਤਰੀਕੇ ਨਾਲ ਬੈਂਸ ਖ਼ਿਲਾਫ਼ ਬੇਬੁਨਿਆਦ ਸ਼ਿਕਾਇਤ ਦਰਜ ਕਰਵਾਈ ਗਈ ਹੈ। ਉਨ੍ਹਾਂ ਕਿਹਾ ਕਿ ਇਹ ਕੇਸ ਅਸਲ 'ਚ ਮੁੱਖ ਮੰਤਰੀ ਦੇ ਓ. ਐਸ. ਡੀ. ਅੰਤਿਕ ਬਾਂਸਲ ਜਿਸਦੇ ਸੰਪਰਕ 'ਚ ਇਹ ਜਨਾਨੀ ਸੀ, ਦੇ ਕਹਿਣ 'ਤੇ ਪਾਰਟੀ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਦੀ ਚੜ੍ਹਤ ਬਰਦਾਸ਼ਤ ਨਾ ਕਰਦੇ ਹੋਏ ਮੁੱਖ ਮੰਤਰੀ ਦੀਆਂ ਹਦਾਇਤਾਂ ਅਨੁਸਾਰ ਕੀਤੀ ਗਈ ਹੈ।


author

Babita

Content Editor

Related News