ਮਨਮੀਤ ਅਲੀਸ਼ੇਰ ਦੀ ਯਾਦ ''ਚ ਬ੍ਰਿਸਬੇਨ ''ਚ ਬਣਾਈ ਪਾਰਕ ਅਕਤੂਬਰ ''ਚ ਖੁੱਲ੍ਹੇਗੀ

Friday, Jul 07, 2017 - 01:24 PM (IST)

ਮਨਮੀਤ ਅਲੀਸ਼ੇਰ ਦੀ ਯਾਦ ''ਚ ਬ੍ਰਿਸਬੇਨ ''ਚ ਬਣਾਈ ਪਾਰਕ ਅਕਤੂਬਰ ''ਚ ਖੁੱਲ੍ਹੇਗੀ

ਸੁਨਾਮ (ਬਾਂਸਲ)— ਪਿੰਡ ਅਲੀਸ਼ੇਰ ਦੇ ਮਨਮੀਤ ਅਲੀਸ਼ੇਰ ਦੀ ਯਾਦ 'ਚ ਆਸਟ੍ਰੇਲੀਆ ਦੇ ਬ੍ਰਿਸਬੇਨ 'ਚ ਬਣਾਈ ਪਾਰਕ ਨੂੰ 28 ਅਕਤੂਬਰ ਨੂੰ ਖੋਲ੍ਹ ਦਿੱਤਾ ਜਾਵੇਗਾ। ਇਸ ਸਬੰਧੀ ਪੀ. ਆਰ. ਟੀ. ਸੀ. ਦੇ ਸਾਬਕਾ ਉਪ ਚੇਅਰਮੈਨ ਵਿਨਰਜੀਤ ਸਿੰਘ ਗੋਲਡੀ ਨੇ ਦੱਸਿਆ ਕਿ 28 ਅਕਤੂਬਰ 2016 ਨੂੰ ਉਨ੍ਹਾਂ ਦੇ ਮਿੱਤਰ ਮਨਮੀਤ ਅਲੀਸ਼ੇਰ ਨੂੰ ਆਸਟ੍ਰੇਲੀਆ 'ਚ ਇਕ ਵਿਅਕਤੀ ਨੇ ਮਾਰ ਦਿੱਤਾ ਸੀ, ਜਿਸ ਦੀ ਬਰਸੀ 'ਤੇ ਬ੍ਰਿਸਬੇਨ 'ਚ ਮਨਮੀਤ ਪੈਰਾਡਾਈਜ਼ ਪਾਰਕ ਖੋਲ੍ਹਿਆ ਜਾਵੇਗਾ। ਇਸ ਪਾਰਕ 'ਚ ਮਨਮੀਤ ਦੀ ਸਟੋਰੀ ਬੁੱਕ ਅਤੇ ਸਟੋਨ ਸਥਾਪਿਤ ਕੀਤਾ ਜਾਵੇਗਾ। ਇਹ ਕਾਰਜ ਬ੍ਰਿ੍ਰਸਬੇਨ ਸਿਟੀ ਕਾਊਂਸਲ ਵੱਲੋਂ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਮਨਮੀਤ ਦੇ ਕਾਤਲ ਨੂੰ ਹਰ ਕੀਮਤ 'ਤੇ ਸਜ਼ਾ ਦਿਵਾਈ ਜਾਵੇਗੀ।
ਇੱਥੇ ਦੱਸ ਦੇਈਏ ਕਿ ਬੀਤੇ ਸਾਲ ਮਨਮੀਤ ਅਲੀਸ਼ੇਰ 'ਤੇ ਕੈਮੀਕਲ ਪਾ ਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਸੀ। ਮਨਮੀਤ ਦੀ ਮੌਤ ਨੇ ਪੂਰੇ ਪੰਜਾਬੀ ਭਾਈਚਾਰੇ ਦੇ ਦਿਲ ਵਲੂੰਧਰ ਕੇ ਰੱਖ ਦਿੱਤੇ ਸੀ। ਹਰ ਵਿਅਕਤੀ ਨੇ ਨਫਰਤ ਦਾ ਇਹ ਸੇਕ ਮਹਿਸੂਸ ਕੀਤਾ ਸੀ ਅਤੇ ਮਨਮੀਤ ਦੇ ਕਾਤਲ ਨੂੰ ਸਖਤ ਤੋਂ ਸਖਤ ਸਜ਼ਾ ਦਿਵਾਉਣ ਦੀ ਮੰਗ ਕੀਤੀ।


Related News