ਮਾਪਿਆਂ ਨੇ ਵੱਡੇ ਸੁਫ਼ਨਿਆਂ ਨਾਲ ਯੂਨੀਵਰਸਿਟੀ ਭੇਜਿਆ ਇਕਲੌਤਾ ਪੁੱਤ, ਅਚਾਨਕ ਮਿਲੀ ਖ਼ਬਰ ਨੇ ਖੋਹ ਲਈਆਂ ਖੁਸ਼ੀਆਂ
Tuesday, Jul 16, 2024 - 02:08 PM (IST)

ਖਰੜ (ਰਣਬੀਰ, ਗਗਨਦੀਪ, ਅਮਰਦੀਪ): ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ’ਚ ਬੀ.ਬੀ.ਏ. ਆਖ਼ਰੀ ਸਾਲ ਦੇ ਵਿਦਿਆਰਥੀ ਹਰਿਆਣਵੀ ਨੌਜਵਾਨ ਨੇ ਪਿੰਡ ਖਾਨਪੁਰ ਲਾਗੇ ਸਥਿਤ ਮਾਡਰਨ ਸਿਟੀ ਸੈਂਟਰ ਕੰਪਲੈਕਸ ਦੀ ਪਾਣੀ ਵਾਲੀ ਟੈਂਕੀ ਉੱਤੋਂ ਛਾਲ ਮਾਰ ਕੇ ਖ਼ੁਦਕੁਸ਼ੀ ਕਰ ਲਈ। ਉਹ ਮਾਡਰਨ ਵੈਲੀ ਅੰਦਰ ਫਲੈਟ ’ਚ ਰਹਿ ਰਿਹਾ ਸੀ।
ਤਫ਼ਤੀਸ਼ੀ ਅਫ਼ਸਰ ਐੱਸ. ਆਈ. ਬਲਵਿੰਦਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਨੌਜਵਾਨ ਦੀ ਪਛਾਣ 20 ਸਾਲਾ ਸੁਮਿਤ ਸ਼ਿਕਾਰਾ ਪੁੱਤਰ ਸ਼ਿਵ ਨਰਾਇਣ, ਬਹਾਦਰਗੜ੍ਹ, ਝੱਜਰ ਹਰਿਆਣਾ ਵਜੋਂ ਹੋਈ ਹੈ। ਉਹ ਆਪਣੇ ਮਾਪਿਆਂ ਦਾ ਇਕਲੌਤਾ ਪੁੱਤ ਸੀ। ਪੁਲਸ ਨੇ ਮੌਕੇ ’ਤੇ ਪੁੱਜ ਕੇ ਲਾਸ਼ ਨੂੰ ਕਬਜ਼ੇ ’ਚ ਲਿਆ ਤੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਦੇ ਮੁਰਦਾਘਰ ’ਚ ਰਖਵਾਇਆ।
ਇਹ ਖ਼ਬਰ ਵੀ ਪੜ੍ਹੋ - ਚੱਲਦੀ ਬੋਲੈਰੋ ਗੱਡੀ ਨਾਲੋਂ ਟੁੱਟ ਕੇ ਵੱਖ ਹੋਇਆ ਟਾਇਰ! ਤਿੰਨ ਦਰਜਨ ਲੋਕਾਂ ਨਾਲ ਖਹਿ ਕੇ ਲੰਘੀ ਮੌਤ
ਉਸ ਵੱਲੋਂ ਟੈਂਕੀ ਤੋਂ ਛਾਲ ਮਾਰਨ ਪਿੱਛੋਂ ਹਸਪਤਾਲ ਦੀ ਐਮਰਜੈਂਸੀ ’ਚ ਕੁਝ ਨੌਜਵਾਨ ਉਸ ਨੂੰ ਗੰਭੀਰ ਹਾਲਤ ’ਚ ਲੈ ਕੇ ਪੁੱਜੇ ਸਨ। ਬੜੀ ਉੱਚਾਈ ਤੋਂ ਡਿੱਗਣ ਕਰਕੇ ਦੋਵੇਂ ਲੱਤਾਂ ਦੀਆਂ ਹੱਡੀਆਂ ਟੁੱਟ ਕੇ ਬਾਹਰ ਤੱਕ ਦਿਖਾਈ ਦੇ ਰਹੀਆਂ ਸਨ। ਡਾਕਟਰ ਨੇ ਨਿਰੀਖਣ ਕਰਨ ਉਪਰੰਤ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਉਸ ਦੇ ਦੋਸਤ ਆਦਿਤਿਆ ਤੇ ਵੈਭਵ ਨੇ ਦੱਸਿਆ ਕਿ ਸੁਮਿਤ ਕੁਝ ਦਿਨਾਂ ਤੋਂ ਪੈਸਿਆਂ ਦੇ ਲੈਣ-ਦੇਣ ਨੂੰ ਲੈ ਕੇ ਪਰੇਸ਼ਾਨ ਚੱਲ ਰਿਹਾ ਸੀ।ਆਪਣੀ ਇਸੇ ਪਰੇਸ਼ਾਨੀ ਕਾਰਨ ਉਸ ਨੇ ਆਪਣੀ ਬਾਂਹ ਦੀਆਂ ਨਸਾਂ ਕੱਟਣ ਦੀ ਕੋਸ਼ਿਸ਼ ਵੀ ਕੀਤੀ ਸੀ ਪਰ ਇਸ ਪਿੱਛੋਂ ਉਹ ਅਚਾਨਕ ਪਾਣੀ ਵਾਲੀ ਟੈਂਕੀ ਦੇ ਸਿਖਰ ’ਤੇ ਚੜ੍ਹ ਗਿਆ। ਕਾਫ਼ੀ ਸਮਝਾਉਣ ਦੇ ਬਾਵਜੂਦ ਉਸ ਨੇ ਟੈਂਕੀ ਤੋਂ ਛਾਲ ਮਾਰ ਦਿੱਤੀ, ਜਿਸ ਨੂੰ ਫੌਰੀ ਹਸਪਤਾਲ ਲਿਜਾਣ ਦੇ ਬਾਵਜੂਦ ਉਸ ਨੂੰ ਬਚਾਇਆ ਨਹੀਂ ਜਾ ਸਕਿਆ। ਮ੍ਰਿਤਕ ਨੌਜਵਾਨ ਆਪਣੇ ਮਾਪਿਆਂ ਦਾ ਇਕਲੌਤਾ ਲੜਕਾ ਸੀ। ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਮ੍ਰਿਤਕ ਦੇ ਪਰਿਵਾਰਕ ਮੈਂਬਰ ਵੀ ਸ਼ਾਮ ਨੂੰ ਹਰਿਆਣਾ ਤੋਂ ਖਰੜ ਪੁੱਜ ਗਏ।
ਤਫ਼ਤੀਸ਼ੀ ਅਫ਼ਸਰ ਨੇ ਦੱਸਿਆ ਕਿ ਪੁਲਸ ਵੱਲੋਂ ਮ੍ਰਿਤਕ ਦਾ ਮੋਬਾਈਲ ਫੋਨ ਕਬਜ਼ੇ ’ਚ ਲੈ ਕੇ ਉਸ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਜਿਸ ਕਮਰੇ ’ਚ ਉਹ ਉਹ ਰਹਿ ਰਿਹਾ ਸੀ, ਉਸ ਦੀ ਵੀ ਜਾਂਚ ਕੀਤੀ ਗਈ। ਇੱਥੇ ਹੁਣ ਤੱਕ ਦੀ ਹਾਸਲ ਜਾਣਕਾਰੀ ਮੁਤਾਬਕ ਉਹ ਆਪਣੇ ਕਮਰੇ ’ਚ ਇਕੱਲਾ ਜ਼ਰੂਰ ਰਹਿ ਰਿਹਾ ਸੀ ਪਰ ਉੱਥੋਂ ਕਿਸੇ ਕੁੜੀ ਦਾ ਵੀ ਕੁਝ ਸਾਮਾਨ ਮਿਲਿਆ ਹੈ। ਫ਼ਿਲਹਾਲ ਇਸ ਘਟਨਾ ਦੀ ਹਰ ਪਹਿਲੂ ਤੋਂ ਜਾਂਚ ਕੀਤੀ ਜਾ ਰਹੀ ਹੈ।
ਇਹ ਖ਼ਬਰ ਵੀ ਪੜ੍ਹੋ - ਰਾਤ ਹੁੰਦੇ ਹੀ ਬੱਸ ਸਟੈਂਡ ਨੇੜੇ ਸ਼ੁਰੂ ਹੋ ਜਾਂਦਾ ਹੈ ਜਿਸਮਫਰੋਸ਼ੀ ਦਾ ਧੰਦਾ, ਪੜਤਾਲ 'ਚ ਹੋਏ ਵੱਡੇ ਖ਼ੁਲਾਸੇ
ਇਸ ਸਬੰਧੀ ਸੰਪਰਕ ਕਰਨ ’ਤੇ ਥਾਣਾ ਸਿਟੀ ਦੇ ਐੱਸ.ਐੱਚ.ਓ. ਇੰਸਪੈਕਟਰ ਪੈਰੀਵਿੰਕ ਸਿੰਘ ਗਰੇਵਾਲ ਨੇ ਦੱਸਿਆ ਹੈ ਕਿ ਮ੍ਰਿਤਕ ਪਾਸੋਂ ਕੋਈ ਵੀ ਖ਼ੁਦਕੁਸ਼ੀ ਨੋਟ ਨਹੀਂ ਮਿਲਿਆ। ਪੁਲਸ ਇਸ ਮਾਮਲੇ ਦੀ ਬਾਰੀਕੀ ਨਾਲ ਜਾਂਚ ਕਰ ਰਹੀ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8