''ਪਰਮਜੀਤ ਭਿਓਰਾ'' ਨੂੰ ਨਹੀਂ ਮਿਲੀ ਮਾਂ ਦੇ ਭੋਗ ''ਚ ਸ਼ਾਮਲ ਹੋਣ ਦੀ ਮਨਜ਼ੂਰੀ
Friday, Feb 07, 2020 - 10:28 AM (IST)
ਮੋਹਾਲੀ (ਰਾਣਾ) : ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਕਤਲ ਦੇ ਮੁਲਜ਼ਮ ਭਾਈ ਪਰਮਜੀਤ ਸਿੰਘ ਭਿਓਰਾ ਦੀ ਮਾਂ ਪ੍ਰੀਤਮ ਕੌਰ ਦਾ ਸਸਕਾਰ 31 ਜਨਵਰੀ ਨੂੰ ਹੋਇਆ ਸੀ, ਜਿਨ੍ਹਾਂ ਦਾ ਭੋਗ 7 ਫਰਵਰੀ ਨੂੰ ਮੋਹਾਲੀ ਦੇ ਸਾਚਾ ਧਨ ਗੁਰਦੁਆਰੇ 'ਚ ਰੱਖਿਆ ਗਿਆ ਹੈ। ਭੋਗ 'ਚ ਸ਼ਾਮਲ ਹੋਣ ਲਈ ਭਿਓਰਾ ਨੇ ਕੋਰਟ 'ਚ ਅਰਜ਼ੀ ਲਾਈ ਸੀ, ਜਿਸ 'ਤੇ ਸੁਣਵਾਈ ਕਰਦੇ ਹੋਏ ਕੋਰਟ ਵਲੋਂ ਉਸ ਨੂੰ ਖਾਰਜ ਕਰ ਦਿੱਤਾ ਗਿਆ।
ਜਾਣਕਾਰੀ ਮੁਤਾਬਕ ਭਿਓਰਾ ਦੀ ਮਾਂ ਮੋਹਾਲੀ ਦੇ ਸੈਕਟਰ-71 ਸਥਿਤ ਆਪਣੀ ਧੀ ਦੇ ਕੋਲ ਰਹਿੰਦੀ ਸੀ ਅਤੇ ਪਿਛਲੇ ਕਾਫੀ ਸਮੇਂ ਤੋਂ ਬੀਮਾਰ ਚੱਲ ਰਹੀ ਸੀ। ਭਿਓਰਾ ਨੂੰ ਮੋਹਾਲੀ ਸ਼ਮਸ਼ਾਨਘਾਟ 'ਚ ਸਖਤ ਸੁਰੱਖਿਆ ਘੇਰੇ 'ਚ ਲਿਆਂਦਾ ਗਿਆ, ਜਿੱਥੇ ਉਸ ਨੇ ਆਪਣੀ ਮਾਂ ਦੀ ਚਿਤਾ ਨੂੰ ਮੁੱਖ ਅਗਨੀ ਦਿੱਤੀ ਸੀ। ਅੰਤਿਮ ਸੰਸਕਾਰ ਤੋਂ ਬਾਅਦ ਭਿਓਰਾ ਨੂੰ ਚੰਡੀਗੜ੍ਹ ਪੁਲਸ ਦੀ ਨਿਗਰਾਨੀ 'ਚ ਬੁੜੈਲ ਜੇਲ 'ਚ ਲਿਜਾਇਆ ਗਿਆ ਸੀ।