ਪੈਰਾਡਾਈਜ਼ ਪੇਪਰਾਂ 'ਚ ਨਾਂ ਆਉਣ 'ਤੇ ਪਵਿੱਤਰ ਸਿੰਘ ਉੱਪਲ ਨੇ ਦਿੱਤੀ ਸਫਾਈ (ਵੀਡੀਓ)

Thursday, Jan 04, 2018 - 03:15 PM (IST)

ਜਲੰਧਰ (ਜ. ਬ.)-ਪੈਰਾਡਾਈਜ਼ ਪੇਪਰਾਂ 'ਚ ਨਾਂ ਆਉਣ ਦੇ ਮਾਮਲੇ 'ਚ ਪਵਿੱਤਰ ਸਿੰਘ ਉੱਪਲ ਨੇ ਸਫਾਈ ਦਿੱਤੀ ਹੈ। ਉੱਪਲ ਨੇ ਕਿਹਾ ਕਿ ਕਿਸੇ ਵੀ ਕਾਰੋਬਾਰੀ ਵੱਲੋਂ ਵਿਦੇਸ਼ 'ਚ ਕੰਪਨੀ ਖੋਲ੍ਹਣਾ ਤੇ ਵਿਦੇਸ਼ਾਂ 'ਚ ਆਪਣੇ ਨਾਂ 'ਤੇ ਕੰਪਨੀ ਖੋਲ੍ਹ ਕੇ ਸਰਕਾਰ ਨੂੰ ਇਸ ਦੀ ਜਾਣਕਾਰੀ ਦੇਣ ਵਾਲੇ ਲੋਕਾਂ ਨੂੰ ਅਪਰਾਧੀ ਦੇ ਤੌਰ 'ਤੇ ਨਹੀਂ ਦੇਖਿਆ ਜਾਣਾ ਚਾਹੀਦਾ। ਪ੍ਰਸਿੱਧ ਉਦਯੋਗਪਤੀ ਰਤਨ ਟਾਟਾ ਨੇ ਵੀ ਦੇਸ਼ ਦੇ ਬਾਹਰ ਬ੍ਰਿਟੇਨ 'ਚ ਕੰਪਨੀਆਂ ਦੀ ਸਥਾਪਨਾ ਕੀਤੀ ਹੈ। ਇਸ ਨਾਲ ਉਹ ਅਪਰਾਧੀ ਨਹੀਂ ਹੋ ਜਾਂਦੇ। ਪੈਰਾਡਾਈਜ਼ ਪੇਪਰਾਂ 'ਚ ਕਿਤੇ ਵੀ ਮੇਰੇ ਨਾਂ ਦਾ ਜ਼ਿਕਰ ਨਹੀਂ ਹੈ ਤੇ ਮੀਡੀਆ 'ਚ ਜਾਰੀ ਰਿਪੋਰਟਾਂ 'ਚ ਉਨ੍ਹਾਂ ਲੋਕਾਂ ਦੇ ਨਾਂ ਵੀ ਪਾਏ ਗਏ ਹਨ, ਜਿਨ੍ਹਾਂ ਦੇ ਨਾਂ ਪੈਰਾਡਾਈਜ਼ ਪੇਪਰਾਂ 'ਚ ਨਹੀਂ ਹਨ। ਮੀਡੀਆ ਨੇ ਇਸ ਮਾਮਲੇ 'ਚ ਬਿਨਾਂ ਰਿਸਰਚ ਦੇ ਗਲਤ ਤਰੀਕੇ ਨਾਲ ਅਜਿਹੇ ਲੋਕਾਂ ਦੇ ਨਾਂ ਛਾਪ ਦਿੱਤੇ ਹਨ, ਜਿਨ੍ਹਾਂ ਦਾ ਪੈਰਾਡਾਈਜ਼ ਪੇਪਰਾਂ ਨਾਲ ਕੋਈ ਵਾਸਤਾ ਨਹੀਂ ਹੈ। 
ਪੈਰਾਡਾਈਜ਼ ਪੇਪਰਾਂ 'ਚ ਨਾਂ ਨਹੀਂ
ਨਵੰਬਰ 'ਚ ਜਾਰੀ ਹੋਈ ਪੈਰਾਡਾਈਜ਼ ਪੇਪਰ ਦੀ ਪਹਿਲੀ ਸੂਚੀ 'ਚ ਕਿਤੇ ਵੀ ਪਵਿੱਤਰ ਸਿੰਘ ਉੱਪਲ ਦਾ ਨਾਂ ਨਹੀਂ ਹੈ ਅਤੇ ਨਾ ਹੀ ਉਨ੍ਹਾਂ ਵੱਡੀਆਂ ਹਸਤੀਆਂ ਦਾ ਨਾਂ ਹੈ, ਜਿਨ੍ਹਾਂ ਦੇ ਨਾਂ ਮੀਡੀਆ 'ਚ ਰਿਪੋਰਟ 'ਚ ਲਏ ਜਾ ਰਹੇ ਹਨ। ਪੈਰਾਡਾਈਜ਼ ਪੇਪਰ ਦੀ ਪਹਿਲੀ ਸੂਚੀ 'ਚ ਭਾਰਤ ਦੇ ਬਿਜ਼ਨੈੱਸਮੈਨ 'ਚੋਂ ਵਿਜੇ ਮਾਲਿਆ, ਬੀ. ਐੱਨ. ਰੈਡੀ, ਨੀਰਾ ਰਾਡੀਆ ਤੇ ਅਸ਼ੋਕ ਸੇਠ ਦੇ ਨਾਂ ਮੌਜੂਦ ਹਨ। ਪਾਲੀਟਿਕਸ 'ਚ ਵਾਈ. ਐੱਸ. ਆਰ. ਰੈਡੀ, ਸਚਿਨ ਪਾਇਲਟ, ਜੈਅੰਤ ਸਿਨ੍ਹਾ ਤੇ ਰਵਿੰਦਰ ਕਿਸ਼ੌਰ ਸਿਨ੍ਹਾ ਦੇ ਨਾਂ ਮੌਜੂਦ ਹਨ। ਇਸ ਲਿਸਟ 'ਚ ਅਮਿਤਾਭ ਬੱਚਨ ਦਾ ਨਾਂ ਨਹੀਂ ਹੈ। ਪਵਿੱਤਰ ਸਿੰਘ ਨੇ ਕਿਹਾ ਹੈ ਕਿ ਉਨ੍ਹਾਂ ਦੇ ਨਾਂ ਨੂੰ ਬਿਨਾਂ ਵਜ੍ਹਾ ਮੀਡੀਆ 'ਚ ਉਛਾਲਿਆ ਗਿਆ ਹੈ, ਜਦਕਿ ਉਹ ਪਾਰਦਰਸ਼ੀ ਤਰੀਕੇ ਨਾਲ ਆਪਣਾ ਵਪਾਰ ਚਲਾ ਰਹੇ ਹਨ।


Related News