ਪੇਪਰ ਮਿੱਲ ''ਚ ਲੱਗੀ ਅੱਗ

06/10/2018 4:10:14 AM

ਚੰਡੀਗੜ੍ਹ,   (ਸੁਸ਼ੀਲ)-  ਸ਼ਨੀਵਾਰ ਸਵੇਰੇ ਸੈਕਟਰ-26 ਸਥਿਤ ਪੇਪਰ ਮਿੱਲ ਦੇ ਦਫ਼ਤਰ ਵਿਚ ਅਚਾਨਕ ਅੱਗ ਲਗ ਗਈ। ਇਸ ਦੀ ਸੂਚਨਾ ਮਨਜਿੰਦਰ ਸਿੰਘ ਨੇ ਫਾਇਰ ਬ੍ਰਿਗੇਡ ਵਿਭਾਗ ਨੂੰ ਦਿੱਤੀ। ਫਾਇਰ ਬ੍ਰਿਗੇਡ ਦੀਆਂ ਦੋ ਗੱਡੀਆਂ ਨੇ ਮੌਕੇ 'ਤੇ ਪਹੁੰਚ ਕੇ 1 ਘੰਟੇ ਵਿਚ ਅੱਗ 'ਤੇ ਕਾਬੂ ਪਾਇਆ। ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਟ ਦੱਸਿਆ ਜਾ ਰਿਹਾ ਹੈ। ਸੈਕਟਰ-26 ਸਥਿਤ ਐੱਸ. ਸੀ. ਓ. 55 ਦੇ ਪਹਿਲੀ ਮੰਜ਼ਿਲ ਦੇ ਮਾਲਕ ਪ੍ਰੇਮ ਗੋਇਲ ਨੇ ਦੱਸਿਆ ਕਿ ਸ਼ੁੱਕਰਵਾਰ ਨੂੰ ਉਹ ਦਫ਼ਤਰ ਬੰਦ ਕਰਕੇ ਗਏ ਸਨ। ਗ੍ਰਾਊਂਡ ਫਲੋਰ 'ਤੇ ਸੁੱਤੇ ਮਨਜਿੰਦਰ ਸਿੰਘ ਨੇ ਸ਼ਨੀਵਾਰ ਸਵੇਰੇ ਦੇਖਿਆ ਤਾਂ ਪੇਪਰ ਮਿੱਲ ਦਫ਼ਤਰ 'ਚੋਂ ਅੱਗ ਦੀਆਂ ਲਪਟਾਂ ਬਾਹਰ ਆ ਰਹੀਆਂ ਸਨ। ਇਸ ਤੋਂ ਬਾਅਦ ਮਨਜਿੰਦਰ ਨੇ ਫਾਇਰ ਬ੍ਰਿਗੇਡ ਨੂੰ ਇਸ ਦੀ ਸੂਚਨਾ ਦਿੱਤੀ। ਪ੍ਰੇਮ ਗੋਇਲ ਨੇ ਦੱਸਿਆ ਕਿ ਅੱਗ ਲੱਗਣ ਨਾਲ ਲੱਖਾਂ ਰੁਪਏ ਦਾ ਸਾਮਾਨ ਸੜ ਗਿਆ।


Related News