...ਜਦੋਂ ਏ. ਸੀ. ਪੀ. ਟ੍ਰੈਫਿਕ ਨੇ ਪੀ. ਏ. ਪੀ. ਚੌਕ ''ਚ ਉਡਾਇਆ ਜਹਾਜ਼! (ਤਸਵੀਰਾਂ)

Thursday, Nov 07, 2019 - 02:31 PM (IST)

...ਜਦੋਂ ਏ. ਸੀ. ਪੀ. ਟ੍ਰੈਫਿਕ ਨੇ ਪੀ. ਏ. ਪੀ. ਚੌਕ ''ਚ ਉਡਾਇਆ ਜਹਾਜ਼! (ਤਸਵੀਰਾਂ)

ਜਲੰਧਰ (ਜਸਪ੍ਰੀਤ)— ਪੀ. ਏ. ਪੀ. ਚੌਕ ਸੜਕ ਵਿਚਕਾਰ ਏ. ਸੀ. ਪੀ. ਟ੍ਰੈਫਿਕ ਹਰਵਿੰਦਰ ਸਿੰਘ ਭੱਲਾ ਬੱਚਿਆਂ ਦੇ ਨਾਲ ਥਰਮੋਕੋਲ ਦਾ ਜਹਾਜ਼ ਉਡਾਉਂਦੇ ਦਿਸੇ। ਦਰਅਸਲ ਪੀ. ਏ. ਪੀ. ਚੌਕ ਸੜਕ ਵਿਚਕਾਰ ਜੋ ਕਿ ਹੁਣ ਸਰਵਿਸ ਰੋਡ ਹੈ, ਉਥੇ ਨਾਜਾਇਜ਼ ਢੰਗ ਨਾਲ ਝੁੱਗੀਆਂ-ਝੌਂਪੜੀਆਂ ਬਣਾ ਕੇ ਬੈਠਣ ਵਾਲਿਆਂ ਨੂੰ ਏ. ਸੀ. ਪੀ. ਟ੍ਰੈਫਿਕ ਹਰਵਿੰਦਰ ਭੱਲਾ ਨੇ ਪਿਆਰ ਨਾਲ ਸਮਝਾ ਕੇ ਉਥੋਂ ਸ਼ਿਫਟ ਕਰਵਾ ਦਿੱਤਾ ਹੈ।  

PunjabKesari

ਗੱਲਬਾਤ ਦੌਰਾਨ ਭੱਲਾ ਨੇ ਦੱਸਿਆ ਕਿ ਝੁੱਗੀਆਂ-ਝੌਂਪੜੀਆਂ ਬਣਾ ਕੇ ਰਹਿਣ ਵਾਲੇ ਪੀ. ਏ. ਪੀ. ਚੌਕ 'ਤੇ ਖਿਡੌਣੇ ਬਣਾ ਕੇ ਵੇਚਦੇ ਹਨ, ਜੋ ਕਿ ਐਕਸੀਡੈਂਟ ਦਾ ਕਾਰਨ ਬਣਦੇ ਹਨ। ਇਸ ਗੱਲ ਨੂੰ ਧਿਆਨ 'ਚ ਰੱਖਦੇ ਏ. ਸੀ. ਪੀ. ਨੇ ਡੈਮੋ ਵੀ ਦਿੱਤਾ ਅਤੇ ਆਖਿਰ 'ਚ ਉਨ੍ਹਾਂ ਦੀ ਸਲਾਹ ਨੂੰ ਮੰਨਦੇ ਹੋਏ ਅਤੇ ਆਸ਼ੀਰਵਾਦ ਲੈ ਕੇ ਝੁੱਗੀਆਂ-ਝੌਂਪੜੀਆਂ 'ਚ ਰਹਿਣ ਵਾਲੇ ਅਤੇ ਸਾਮਾਨ ਵੇਚਣ ਵਾਲੇ ਪੀ. ਏ. ਪੀ. ਚੌਕ ਦੀ ਸਰਵਿਸ ਰੋਡ ਤੋਂ ਆਪਣਾ ਸਾਮਾਨ ਚੁੱਕ ਕੇ ਲੈ ਗਏ। ਇਸ ਦੌਰਾਨ ਉਨ੍ਹਾਂ ਨੇ ਝੁੱਗੀਆਂ-ਝੌਂਪੜੀਆਂ 'ਚ ਰਹਿਣ ਵਾਲੇ ਲੋਕਾਂ ਦੇ ਬੱਚਿਆਂ ਨਾਲ ਥਰਮੋਕੋਲ ਦਾ ਬਣਿਆ ਜਹਾਜ਼ ਵੀ ਉਡਾਇਆ।

PunjabKesari


author

shivani attri

Content Editor

Related News