ਪਨਗ੍ਰੇਨ ਦੇ ਡਿਪਟੀ ਡਾਇਰੈਕਟਰ ਵੱਲੋਂ ਮੋਗਾ ਮੰਡੀ ਦਾ ਅਚਨਚੇਤ ਦੌਰਾ
Sunday, Oct 09, 2022 - 06:05 PM (IST)

ਮੋਗਾ (ਬਿੰਦਾ/ਗੋਪੀ ਰਾਊਕੇ) : ਪੰਜਾਬ ਵਿਚ ਝੋਨੇ ਦੀ ਖਰੀਦ 1 ਅਕਤੂਬਰ ਤੋਂ ਸ਼ੁਰੂ ਹੋ ਚੁੱਕੀ ਹੈ ਅਤੇ ਖਰੀਦ ਏਜੰਸੀਆਂ ਵੱਲੋਂ ਖਰੀਦ ਕੀਤੇ ਝੋਨੇ ਨੂੰ ਦੇਖਣ ਅਤੇ ਮੰਡੀਆਂ ਵਿਚ ਖਰੀਦ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਅੱਜ ਫਿਰੋਜ਼ਪੁਰ ਡਿਵੀਜ਼ਨ ਪਨਗ੍ਰੇਨ ਦੇ ਡਿਪਟੀ ਡਾਇਰੈਕਟਰ ਮੰਗਲ ਦਾਸ ਵੱਲੋਂ ਅਚਨਚੇਤ ਮੋਗਾ ਮੰਡੀ ਵਿਚ ਪਹੁੰਚ ਕੇ ਕਿਸਾਨਾਂ ਦੇ ਪਏ ਝੋਨੇ ਦੀਆਂ ਢੇਰੀਆਂ ਅਤੇ ਖਰੀਦ ਕੀਤੇ ਝੋਨੇ ਦੇ ਸੈਂਪਲ ਚੈੱਕ ਕੀਤੇ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਆਪਣਾ 17 ਫੀਸਦੀ ਨਮੀ ਤੋਂ ਵੱਧ ਵਾਲਾ ਝੋਨਾ ਮੰਡੀਆਂ ਵਿਚ ਨਾ ਲੈ ਕੇ ਆਉਣ ਤਾਂ ਜੋ ਕਿਸਾਨ ਆਪਣੀ ਫਸਲ ਵੇਚ ਕੇ ਤੁਰੰਤ ਘਰ ਜਾ ਸਕਣ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਮੰਡੀਆਂ ਵਿਚ ਬਾਰਦਾਨੇ ਦੀ ਕੋਈ ਕਿੱਲਤ ਨਹੀਂ ਹੈ ਅਤੇ ਮਿੱਲਰ ਵੱਲੋਂ ਪੁਰਾਣਾ 50 ਫੀਸਦੀ ਬਾਰਦਾਨਾ ਝੋਨੇ ਦੀ ਖਰੀਦ ਮੌਕੇ ਲਗਾਇਆ ਜਾਵੇਗਾ ਅਤੇ 50 ਫੀਸਦੀ ਬਾਰਦਾਨਾ ਸਰਕਾਰ ਦੀਆਂ ਏਜੰਸੀਆਂ ਵੱਲੋਂ ਲਗਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਸ਼ੈਲਰਾਂ ਦੀ ਅਲਾਟਮੈਂਟ ਹੋ ਚੁੱਕੀ ਹੈ ’ਤੇ 7 ਅਕਤੂਬਰ ਤਕ ਖਰੀਦ ਕੀਤੇ ਝੋਨੇ ਦੀ ਲੋਡਿੰਗ ’ਤੇ ਅਦਾਇਗੀ ਕਰ ਦਿੱਤੀ ਗਈ ਹੈ।
ਇਸ ਮੌਕੇ ਜ਼ਿਲ੍ਹਾ ਮੰਡੀ ਅਫਸਰ ਜਸ਼ਨਦੀਪ ਸਿੰਘ ਅਤੇ ਸਕੱਤਰ ਮਾਰਕੀਟ ਕਮੇਟੀ ਸੰਦੀਪ ਸਿੰਘ ਗੋਂਦਾਰਾ ਨੇ ਕਿਹਾ ਕਿ ਆੜ੍ਹਤੀਏ 17 ਫੀਸਦੀ ਨਮੀ ਤੋਂ ਵੱਧ ਵਾਲਾ ਝੋਨਾ ਆਪਣੀ ਦੁਕਾਨਾਂ ’ਤੇ ਨਾਂ ਮੰਗਵਾਉਣ ਕਿਉਂਕਿ ਸਰਕਾਰ ਦੀਆਂ ਹਦਾਇਤਾਂ ਮੁਤਾਬਕ ਚੈਕਿੰਗ ਕਰਨ ਵਾਲੀਆਂ ਟੀਮਾਂ ਦਿੱਲੀ ਤੋਂ ਚੱਲ ਪਈਆਂ ਹਨ। ਉਨ੍ਹਾਂ ਕਿਹਾ ਕਿ ਆੜ੍ਹਤੀ ਆਪਣੇ ਕੰਢੇ ਨਾਪ ਤੋਲ ਵਿਭਾਗ ਤੋਂ ਪਾਸ ਕਰਵਾ ਕੇ ਹੀ ਉਸ ਦੀ ਵਰਤੋਂ ਕਰਨ। ਹਰ ਇਕ ਆੜ੍ਹਤੀ ਆਪਣੇ ਲਾਇਸੈਂਸ ਦੀਆਂ ਹਦਾਇਤਾਂ ਮੁਤਾਬਕ ਕਾਨੂੰਨ ਦੀ ਪਾਲਣਾ ਕਰੇ। ਇਸ ਮੌਕੇ ਡਿਪਟੀ ਡਾਇਰੈਕਟਰ ਨਾਲ ਏ. ਐੱਫ. ਐੱਸ. ਓ. ਦੇਵ ਰਤਨ, ਇੰਸਪੈਕਟਰ ਜਗਦੀਪ ਸਿੰਘ ਧਾਲੀਵਾਲ, ਹਰਮੀਤ ਸਿੰਘ, ਮਾਰਕੀਟ ਕਮੇਟੀ ਸੁਪਰਵਾਈਜ਼ਰ ਪਰਮਿੰਦਰ ਸਿੰਘ, ਸਿਕੰਦਰ ਸਿੰਘ, ਬਲਵੰਤ ਸਿੰਘ, ਨਿਰਮਲ ਸਿੰਘ ਆਦਿ ਹਾਜ਼ਰ ਸਨ।
Related News
ਪ੍ਰੀਖਿਆ ਨੂੰ ਲੈ ਕੇ 8ਵੀਂ, 10ਵੀਂ ਤੇ 12ਵੀਂ ਦੇ ਵਿਦਿਆਰਥੀਆਂ ਲਈ ਵੱਡੀ ਖ਼ਬਰ, ਸਿੱਖਿਆ ਮੰਤਰੀ ਵੱਲੋਂ ਸਖ਼ਤ ਹੁਕਮ ਜਾਰੀ
