ਗੜ੍ਹਸ਼ੰਕਰ 'ਚ ਵਾਪਰਿਆ ਹਾਦਸਾ, ਪੰਚਾਇਤ ਸੈਕਟਰੀ ਦੀ ਦਰਦਨਾਕ ਮੌਤ
Sunday, Feb 02, 2025 - 12:52 PM (IST)

ਗੜ੍ਹਸ਼ੰਕਰ (ਭਾਰਦਵਾਜ, ਤਰਸੇਮ ਕਟਾਰੀਆ)-ਸ੍ਰੀ ਆਨੰਦਪੁਰ ਸਾਹਿਬ ਰੋਡ 'ਤੇ ਪੈਂਦੇ ਪਿੰਡ ਕੁੱਕੜ ਮਜਾਰਾ ਪਾਸ ਹੋਏ ਸੜਕ ਹਾਦਸੇ ਵਿਚ ਗੜ੍ਹਸੰਕਰ ਵਿਖੇ ਤਾਇਨਾਤ ਪੰਚਾਇਤ ਸੈਕਟਰੀ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਮੱਖਣ ਸਿੰਘ (45) ਪੁੱਤਰ ਕੇਵਲ ਰਾਮ ਵਾਸੀ ਟੋਰੋਵਾਲ ਦੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਮੱਖਣ ਸਿੰਘ ਰਾਤ ਕਰੀਬ ਦਸ ਵਜੇ ਆਪਣੇ ਮੋਟਸਾਈਕਲ 'ਤੇ ਸਵਾਰ ਹੋ ਕੇ ਗੜ੍ਹਸੰਕਰ ਤੋਂ ਆਪਣੇ ਪਿੰਡ ਜਾ ਰਿਹਾ ਸੀ ਅਤੇ ਕੁੱਕੜ ਮਜਾਰਾ ਪਿੰਡ ਕੋਲ ਸਾਹਮਣੇ ਤੋਂ ਆ ਰਹੀ ਗੱਡੀ ਦੀ ਟੱਕਰ ਨਾਲ ਉਸ ਦੀ ਮੌਤ ਹੋ ਗਈ। ਮੌਕੇ ਉਤੇ ਪਹੁੰਚੀ ਪੁਲਸ ਨੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ : ਜਲੰਧਰ ਜ਼ਿਲ੍ਹੇ 'ਚ 2 ਦਿਨ ਬੰਦ ਰਹਿਣਗੀਆਂ ਇਹ ਦੁਕਾਨਾਂ, ਜਾਰੀ ਹੋ ਗਏ ਹੁਕਮ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e