ਅਕਾਲੀ ਦਲ ਤੇ ਬੀ.ਜੇ.ਪੀ ਨੇ ਵੀ ਕੀਤਾ ਅੱਤਵਾਦੀ ਹਮਲੇ ਖਿਲਾਫ ਪ੍ਰਦਰਸ਼ਨ
Friday, Feb 15, 2019 - 02:31 PM (IST)
ਬਰਨਾਲਾ(ਮੱਘਰ ਪੁਰੀ,ਪੁਨੀਤ)— ਜੰਮੂ ਤੋਂ ਸ਼੍ਰੀਨਗਰ ਜਾ ਰਹੀਆਂ ਸੀ.ਆਰ.ਪੀ.ਐੱਫ. ਦੀਆਂ ਗੱਡੀਆਂ ਦੇ ਕਾਫਲੇ 'ਤੇ ਵੀਰਵਾਰ ਨੂੰ ਕਸ਼ਮੀਰ ਦੇ ਪੁਲਵਾਮਾ 'ਚ ਅੱਤਵਾਦੀਆਂ ਵੱਲੋਂ ਕੀਤੇ ਗਏ ਫਿਦਾਇਨ ਹਮਲੇ ਵਿਚ 44 ਜਵਾਨ ਸ਼ਹੀਦ ਅਤੇ 22 ਜਵਾਨ ਜ਼ਖਮੀ ਹੋ ਗਏ। ਅੱਤਵਾਦੀਆਂ ਦੀ ਇਸ ਕਾਰਵਾਈ ਦੇ ਵਿਰੋਧ ਵਿਚ ਅੱਜ ਬਰਨਾਲਾ ਵਿਚ ਅਕਾਲੀ ਦਲ ਅਤੇ ਬੀ.ਜੇ.ਪੀ. ਵੱਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਜਿੱਥੇ ਅਕਾਲੀ ਦਲ ਦੇ ਸੈਨਿਕ ਵਿੰਗ ਵੱਲੋਂ ਸ਼ਹਿਰ ਦੇ ਕਚਿਹਰੀ ਚੌਂਕ ਵਿਚ ਸੜਕ ਜਾਮ ਕਰਕੇ ਪਾਕਿਸਤਾਨ ਦੇ ਖਿਲ਼ਾਫ ਨਾਅਰੇਬਾਜ਼ੀ ਕੀਤੀ ਗਈ। ਉਥੇ ਹੀ ਦੂਜੇ ਪਾਸੇ ਬੀ.ਜੇ.ਪੀ. ਵੱਲੋਂ ਸ਼ਹਿਰ ਦੇ ਨਹਿਰੂ ਚੌਕ ਵਿਚ ਪਾਕਿਸਤਾਨ ਦਾ ਪੁਤਲਾ ਸਾੜ ਕੇ ਪਾਕਿਸਤਾਨ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਗਿਆ। ਆਗੂਆਂ ਨੇ ਪਾਕਿਸਤਾਨ ਅਤੇ ਅੱਤਵਾਦੀਆਂ ਵੱਲੋਂ ਕੀਤੇ ਇਸ ਹਮਲੇ ਦੀ ਨਿਖੇਧੀ ਕਰਦਿਆਂ ਕਿਹਾ ਕਿ ਪਾਕਿਸਤਾਨ ਭਾਰਤ ਨੂੰ ਕਮਜ਼ੋਰ ਕਰਨ ਦੀਆਂ ਕੋਝੀਆ ਚਾਲਾਂ ਖੇਡ ਰਿਹਾ ਹੈ, ਜਿਸ ਦਾ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਕਰਾਰਾ ਜਵਾਬ ਦੇਣਾ ਚਾਹੀਦਾ ਹੈ ਤਾਂ ਜੋ ਅੱਤਵਾਦੀ ਦੁਬਾਰਾ ਕੋਈ ਅਜਿਹੀ ਕਾਰਵਾਈ ਨੂੰ ਅੰਜਾਮ ਨਾ ਦੇ ਸਕਣ।