ਪਾਲਮਪੁਰ ਤੇ ਨਗਰੋਟਾ ''ਚ ਜ਼ਮੀਨ ਖਿਸਕਣ ਕਾਰਨ ਕਈ ਟਰੇਨਾਂ ਰੱਦ

Wednesday, Aug 02, 2017 - 05:25 PM (IST)


ਪਠਾਨਕੋਟ—ਪਿਛਲੇ 2 ਦਿਨਾਂ ਤੋਂ ਹਿਮਾਚਲ ਪ੍ਰਦੇਸ਼ 'ਚ ਪੈ ਰਹੇ ਮੀਂਹ ਕਾਰਨ ਅਤੇ ਪਾਲਮਪੁਰ ਤੇ ਨਗਰੋਟਾ ਦੇ ਰੇਲਵੇ ਟ੍ਰੈਕ 'ਤੇ ਜ਼ਮੀਨ ਖਿਸਕਣ ਨਾਲ ਭਾਰੀ ਮਿੱਟੀ ਆਉਣ ਦੀ ਸੂਰਤ 'ਚ ਰੇਲ ਵਿਭਾਗ ਨੇ ਸਾਵਧਾਨੀ ਦੇ ਤੌਰ 'ਤੇ ਕਾਂਗੜਾ ਘਾਟੀ ਵੱਲ ਜਾਣ ਵਾਲੀ ਰੇਲ ਗੱਡੀਆਂ 'ਚੋਂ ਕਈ ਰੇਲ ਗੱਡੀਆਂ ਦਾ ਸਮਾਂ ਬਦਲ ਦਿੱਤਾ ਗਿਆ ਹੈ।
ਕੋਪਰ ਲਾਹਟ ਸਟੇਸ਼ਨ ਨੇੜੇ ਕੁਝ ਦਿਨ ਪਹਿਲਾਂ ਜ਼ਮੀਨ ਖਿਸਕਣ ਕਾਰਨ ਰੱਦ ਕੀਤੀਆਂ 3 ਰੇਲ ਗੱਡੀਆਂ 'ਚੋਂ 1 ਰੇਲ ਗੱਡੀ ਹੋਰ ਰੱਦ ਕਰ ਦਿੱਤੀ। ਕਈ ਰੇਲ ਗੱਡੀਆਂ ਦੇ ਰੱਦ ਹੋਣ ਕਾਰਨ ਸਾਉਣ ਦੇ ਮਹੀਨੇ ਹਿਮਾਚਲ ਦੇ ਕਾਂਗੜਾ, ਜਵਾਲਾ ਜੀ, ਬਾਬਾ ਬਾਲਕ ਨਾਥ ਵੱਲ ਜਾਣ ਵਾਲੇ ਤੀਰਥਯਾਤਰੀਆਂ ਨੂੰ 4 ਗੁਣਾ ਵੱਧ ਪੈਸੇ ਖਰਚ ਕਰਕੇ ਬੱਸਾਂ 'ਚ ਜਾਣ ਲਈ ਮਜ਼ਬੂਰ ਹੋਣਾ ਪੈ ਰਿਹਾ ਹੈ।

ਰੱਦ ਹੋਈਆ ਰੇਲ ਗੱਡੀਆਂ
ਪਠਾਨਕੋਟ ਤੋਂ ਤੜਕੇ 2.15 ਵਜੇ ਜਾਣ ਵਾਲੀ 52471, ਸਵੇਰੇ 10 ਵਜੇ ਜਾਣ ਵਾਲੀ 52473, ਦੁਪਹਿਰ 1.20 ਵਜੇ ਜਾਣ ਵਾਲੀ 52467 ਅਤੇ ਸ਼ਾਮ 5.50 ਵਜੇ ਜਾਣ ਵਾਲੀ 52461 ਨੂੰ ਰੱਦ ਕੀਤਾ ਗਿਆ ਹੈ। ਜੋਗਿੰਦਰਨਗਰ ਤੋਂ ਪਠਾਨਕੋਟ ਸਵੇਰੇ 10.40 ਵਜੇ ਆਉਣ ਵਾਲੀ 52464, ਸਵੇਰੇ 8.30 ਵਜੇ ਆਉਣ ਵਾਲੀ 52462, ਰਾਤ 10.30 ਵਜੇ ਆਉਣ ਵਾਲੀ 52474 ਅਤੇ ਰਾਤ 11.50 ਵਜੇ ਆਉਣ ਵਾਲੀ 52470 ਰੱਦ ਕੀਤੀਆਂ ਗਈਆ ਹਨ।


Related News