ਭਾਰਤ-ਪਾਕਿ ਸਰਹੱਦ ਤੋਂ ਪਾਕਿਸਤਾਨੀ ਗ੍ਰਿਫ਼ਤਾਰ, ਫੜੇ ਗਏ ਵਿਅਕਤੀ ਨੇ ਸੁਣਾਈ ਦਿਲਚਸਪ ਕਹਾਣੀ

06/07/2022 2:47:18 PM

ਫਾਜ਼ਿਲਕਾ( ਸੁਖਵਿੰਦਰ): ਬੀ.ਐੱਸ.ਐੱਫ. ਦੀ 52 ਬਟਾਲੀਅਨ ਨੇ ਭਾਰਤ-ਪਾਕਿ ਅੰਤਰਰਾਸ਼ਟਰੀ ਸਰਹੱਦ ਤੋਂ ਇਕ ਪਾਕਿਸਤਾਨੀ ਘੁਸਪੈਠੀਏ ਨੂੰ ਕਾਬੂ ਕੀਤਾ ਹੈ ਜਿਸ ਤੋਂ ਦੋ ਸੌ ਰੁਪਏ ਦੀ ਪਾਕਿਸਤਾਨੀ ਕਰੰਸੀ ਬਰਾਮਦ ਹੋਈ ਹੈ। ਬੀ.ਐੱਸ.ਐੱਫ ਦੇ ਜਵਾਨਾਂ ਨੇ ਉਕਤ ਘੁਸਪੈਠੀਏ ਨੂੰ ਪੰਜਾਬ ਪੁਲਸ ਦੇ ਹਵਾਲੇ ਕਰ ਦਿੱਤਾ ਹੈ।ਮਾਮਲੇ ਦੀ ਜਾਂਚ ਕਰ ਰਹੀ ਪੁਲਸ ਨੂੰ ਮੁਲਜ਼ਮ ਤੋਂ ਕੋਈ ਵੀ ਪਹਿਚਾਣ ਪੱਤਰ ਨਹੀਂ ਮਿਲਿਆ , ਜਿਸਦੇ ਚਲਦੇ ਮਾਣਯੋਗ ਅਦਾਲਤ ਨੇ ਬੋਨ ਟੈਸਟ ਕਰਾਉਣ ਦੇ ਪੰਜਾਬ ਪੁਲਸ ਨੂੰ ਹੁਕਮ ਜਾਰੀ ਕਰ ਦਿੱਤੇ ਹਨ। 

ਇਹ ਵੀ ਪੜ੍ਹੋ- ਫਿਰੋਜ਼ਪੁਰ ਭਾਰਤ-ਪਾਕਿ ਸਰਹੱਦ ’ਤੇ BSF ਨੇ ਪਾਕਿ ਘੁਸਪੈਠੀ ਨੌਜਵਾਨ ਨੂੰ ਕੀਤਾ ਗ੍ਰਿਫ਼ਤਾਰ

ਮਿਲੀ ਜਾਣਕਾਰੀ ਅਨੁਸਾਰ ਕੱਲ੍ਹ ਦੇਰ ਸ਼ਾਮ ਹਿੰਦੁਸਤਾਨ ਪਾਕਿਸਤਾਨ ਦੀ ਸਰਹੱਦ ਤੇ ਬੋਝਾ ਬਟਾਲੀਅਨ ਨੂੰ ਇਕ ਸ਼ੱਕੀ ਪਾਕਿਸਤਾਨੀ ਬਾਰਡਰ 'ਤੇ ਦਿਖਾਈ ਦਿੱਤਾ ਸੀ। ਜਿਸ ਦੇ ਹੱਥ ਵਿਚ ਇਕ ਥੈਲਾ ਫੜਿਆ ਹੋਇਆ ਸੀ ਅਤੇ ਉਹ ਭਾਰਤ 'ਚ ਦਾਖ਼ਲ ਹੋਣ ਦੀ ਕੋਸ਼ਿਸ਼ ਕਰ ਰਿਹਾ ਸੀ। ਜਿਸ 'ਤੇ ਬੀ.ਐੱਸ.ਐੱਫ ਵੱਲੋਂ ਉਸ ਨੂੰ ਕਾਬੂ ਕਰਕੇ ਤਲਾਸ਼ੀ ਲਈ ਅਤੇ ਪੁੱਛਗਿੱਛ ਵੀ ਕੀਤੀ ਗਈ । ਇਸ ਤੋਂ ਬਾਅਦ ਮੁਲਜ਼ਮ ਨੂੰ ਪੰਜਾਬ ਪੁਲਸ ਦੇ ਹਵਾਲੇ ਕਰ ਦਿੱਤਾ ਗਿਆ। ਪੰਜਾਬ ਪੁਲਸ ਵੱਲੋਂ ਇਸ ਪਾਕਿਸਤਾਨੀ ਨੂੰ ਜਲਾਲਾਬਾਦ ਦੀ ਅਦਾਲਤ ਦੇ ਵਿਚ ਪੇਸ਼ ਕੀਤਾ ਗਿਆ ਹੈ , ਜਿਥੇ ਅਦਾਲਤ ਨੂੰ ਪੁਲਸ ਨੇ ਦੱਸਿਆ ਕਿ ਮੁਲਜ਼ਮ ਕੋਲੋਂ ਕੋਈ ਵੀ ਏਜੰਟੀ ਦੇ ਕਾਗਜ਼ ਬਰਾਮਦ ਨਹੀਂ ਹੋਏ। ਜਿਸ ਕਾਰਨ ਅਦਾਲਤ ਨੇ ਇਸ ਦੀ ਉਮਰ ਦਾ ਪਤਾ ਕਰਨ ਦੇ ਲਈ ਬੋਨ ਟੈਸਟ ਦੇ ਹੁਕਮ ਜਾਰੀ ਕੀਤੇ ਹਨ। ਫਿਲਹਾਲ ਪੁਲਸ ਵਲੋਂ ਇਸ ਦੇ ਬੋਨ ਟੈਸਟ ਕਰਾਏ ਜਾਣ ਦੀ ਕਵਾਇਦ ਨੂੰ ਅਮਲ ਵਿਚ ਲਿਆਂਦਾ ਜਾ ਰਿਹਾ ਹੈ। 

ਇਹ ਵੀ ਪੜ੍ਹੋ- ਨਾਬਾਲਗਾ ਨੇ ਸ਼ੱਕੀ ਹਾਲਾਤ ’ਚ ਚੁੰਨੀ ਦੇ ਸਹਾਰੇ ਲਿਆ ਫਾਹਾ, ਮੌਤ

ਇਸ ਦੌਰਾਨ ਪੁਲਸ ਨਾਲ ਗੱਲਬਾਤ ਕਰਦਿਆਂ ਪਾਕਿਸਤਾਨੀ ਮੁਲਜ਼ਮ ਨੇ ਬੜੀ ਦਿਲਚਸਪ ਕਹਾਣੀ ਦੱਸੀ। ਉਸ ਨੇ ਦੱਸਿਆ ਕਿ ਉਸ ਦੀ ਆਪਣੇ ਪਰਿਵਾਰ ਵਾਲਿਆਂ ਨਾਲ ਛੋਟੀ ਜਿਹੀ ਗੱਲ 'ਤੇ ਲੜਾਈ ਹੋ ਗਈ ਸੀ। ਜਿਸ ਕਾਰਨ ਉਹ ਆਪਣਾ ਮੁਲਕ ਛੱਡ ਕੇ ਦੂਸਰੇ ਮੁਲਕ 'ਚ ਗ਼ੈਰਕਾਨੂੰਨੀ ਢੰਗ ਨਾਲ ਦਾਖ਼ਲ ਹੋਣ ਦੀ ਕੋਸ਼ਿਸ਼ ਕੀਤੀ। ਮੁਲਜ਼ਮ ਨੇ ਕਿਹਾ ਕਿ ਉਹ ਹੁਣ ਆਪਣੇ ਮੁਲਕ ਵਾਪਸ ਨਹੀਂ ਜਾਵੇਗਾ।

ਨੋਟ- ਇਸ ਖ਼ਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਦਿਓ ਜਵਾਬ।


Anuradha

Content Editor

Related News