ਸਰਹੱਦ ਪਾਰ : ਔਲਾਦ ਨਾ ਹੋਣ ’ਤੇ ਮਾਪਿਆਂ ਨਾਲ ਮਿਲ ਪਤੀ ਨੇ ਪਤਨੀ ਨੂੰ ਇੰਝ ਉਤਾਰਿਆ ਮੌਤ ਦੇ ਘਾਟ
Sunday, Aug 29, 2021 - 11:25 AM (IST)
 
            
            ਗੁਰਦਾਸਪੁਰ/ਪਾਕਿਸਤਾਨ (ਜ. ਬ.) - ਪਾਕਿਸਤਾਨ ’ਚ ਔਲਾਦ ਨਾ ਹੋਣ ’ਤੇ ਇਕ ਕੱਲਯੁਗੀ ਪਤੀ ਵਲੋਂ ਆਪਣੇ ਮਾਪਿਆਂ ਨਾਲ ਮਿਲ ਕੇ ਆਪਣੀ ਹੀ ਪਤਨੀ ਨੂੰ ਜ਼ਹਿਰ ਦੇ ਕੇ ਮਾਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਜਨਾਨੀ ਦੀ ਪਛਾਣ ਯਾਸਮੀਨ ਵਜੋਂ ਹੋਈ ਹੈ, ਜਿਸ ਦੀ ਲਾਸ਼ ਨੂੰ ਪੁਲਸ ਨੇ ਆਪਣੇ ਕਬਜ਼ੇ ’ਚ ਲੈ ਲਿਆ। ਪੁਲਸ ਨੇ ਇਸ ਮਾਮਲੇ ਦੇ ਸਬੰਧ ’ਚ ਕੇਸ ਦਰਜ ਕਰ ਲਿਆ ਹੈ ਪਰ ਪੁਲਸ ਨੇ ਕਿਸੇ ਦੋਸ਼ੀ ਨੂੰ ਅਜੇ ਤੱਕ ਗ੍ਰਿਫ਼ਤਾਰ ਨਹੀਂ ਕੀਤਾ।
ਪੜ੍ਹੋ ਇਹ ਵੀ ਖ਼ਬਰ - ਪਤਲੇ ਕਰਨ ਦਾ ਝਾਂਸਾ ਦੇ ਜਿੰਮ ਸੰਚਾਲਕ ਨੇ 6 ਸਾਲ ਤੱਕ ਬਲੈਕਮੇਲ ਕਰਕੇ ਕੀਤਾ ਜਬਰ-ਜ਼ਿਨਾਹ, ਵਿਦੇਸ਼ ਜਾ ਵਾਇਰਲ ਕੀਤੀ ਅਸ਼ਲੀਲ ਵੀਡੀਓ
ਸਰਹੱਦ ਪਾਰ ਸੂਤਰਾਂ ਦੇ ਅਨੁਸਾਰ ਅਸਗਰ ਅਲੀ ਨਿਵਾਸੀ ਚੱਕ 582 ਜੀ. ਬੀ. ਨੇ ਪੁਲਸ ਨੂੰ ਸ਼ਿਕਾਇਤ ਦਿੱਤੀ ਕਿ ਉਸ ਨੇ ਆਪਣੀ ਕੁੜੀ ਯਾਸਮੀਨ ਦਾ ਨਿਕਾਹ 4 ਸਾਲ ਪਹਿਲਾਂ ਇਰਫਾਨ ਹੁਸੈਨ ਨਿਵਾਸੀ ਚੱਕ 474 ਜੀ. ਬੀ. ਨਾਲ ਕੀਤਾ ਸੀ। ਵਿਆਹ ਤੋਂ ਬਾਅਦ ਔਲਾਦ ਨਾ ਹੋਣ ਕਾਰਨ ਇਰਫਾਨ ਸਮੇਤ ਉਸ ਦੀ ਮਾਂ ਅਤੇ ਪਿਤਾ ਨੇ ਉਸ ਦੀ ਧੀ ਯਾਸਮੀਨ ਨੂੰ ਤੰਗ ਪ੍ਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ। ਇਰਫਾਨ ਬੱਚੇ ਦੀ ਇੱਛਾਂ ਕਾਰਨ ਦੂਜਾ ਨਿਕਾਹ ਕਰਨਾ ਚਾਹੁੰਦਾ ਸੀ ਪਰ ਯਾਸਮੀਨ ਇਸ ਦੀ ਇਜਾਜ਼ਤ ਨਹੀਂ ਦੇ ਰਹੀ ਸੀ, ਜਿਸ ’ਤੇ ਇਰਫਾਨ ਨੇ ਆਪਣੀ ਮਾਂ ਸਰਦਾਨਾ ਬੀਬੀ ਅਤੇ ਪਿਤਾ ਮੁਹੰਮਦ ਹੁਸੈਨ ਨਾਲ ਮਿਲ ਕੇ ਯਾਸਮੀਨ ਨੂੰ ਖਾਣੇ ’ਚ ਜ਼ਹਿਰ ਮਿਲ ਕੇ ਦਿੱਤਾ, ਜਿਸ ਕਾਰਨ ਉਸ ਦੀ ਮੌਤ ਹੋ ਗਈ।
ਪੜ੍ਹੋ ਇਹ ਵੀ ਖ਼ਬਰ - ਪ੍ਰੇਮੀ ਦਾ ਖ਼ੌਫਨਾਕ ਕਾਰਾ, 5 ਬੱਚਿਆਂ ਦੀ ਮਾਂ ਨੂੰ ਗੋਲੀ ਮਾਰ ਕਤਲ ਕਰਨ ਮਗਰੋਂ ਕੀਤੀ ਖ਼ੁਦਕੁਸ਼ੀ

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            