ਪਾਕਿਸਤਾਨ 'ਚ ਫਸੇ ਇਸ ਸਿੱਖ ਪਰਿਵਾਰ ਨੇ ਭਾਰਤ ਵਾਪਸ ਆਉਣ ਦੀ ਲਗਾਈ ਗੁਹਾਰ (ਵੀਡੀਓ)

Tuesday, May 26, 2020 - 05:59 PM (IST)

ਅੰਮ੍ਰਿਤਸਰ (ਸੁਮਿਤ ਖੰਨਾ): ਦੇਸ਼-ਵਿਦੇਸ਼ 'ਚ ਜਿੱਥੇ ਲੋਕਾਂ ਦੇ ਵਾਪਸ ਆਉਣ-ਜਾਣ ਦਾ ਸਿਲਸਿਲਾ ਜਾਰੀ ਹੈ। ਇਸ 'ਚ ਪਾਕਿਸਤਾਨ ਦੇ ਅੰਦਰ ਕਈ ਸਿੱਖ ਪਰਿਵਾਰ ਫਸੇ ਹੋਏ ਹਨ। ਇਨ੍ਹਾਂ 'ਚੋਂ ਇਕ ਪਰਿਵਾਰ ਸਰਦਾਰ ਸਤਵੀਰ ਸਿੰਘ ਦਾ ਹੈ, ਜੋ ਕਿ ਅੰਮ੍ਰਿਤਸਰ ਦੇ ਗੋਲਡਨ ਐਵਨਿਊ ਇਲਾਕੇ ਦੇ ਰਹਿਣ ਵਾਲੇ ਹਨ ਅਤੇ ਉਹ ਪਾਕਿਸਤਾਨ 'ਚ ਫਸ ਗਏ ਹਨ। ਸਤਬੀਰ ਸਿੰਘ ਆਪਣੇ ਪਰਿਵਾਰ ਦੇ ਨਾਲ 10 ਤਾਰੀਖ ਮਾਰਚ ਨੂੰ ਪਾਕਿਸਤਾਨ ਗਏ ਸਨ ਅਤੇ ਉਨ੍ਹਾਂ ਨੇ 25 ਮਾਰਚ ਨੂੰ ਵਾਪਸ ਆਉਣਾ ਸੀ ਪਰ 22 ਮਾਰਚ ਨੂੰ ਦੇਸ਼ 'ਚ ਤਾਲਾਬੰਦੀ ਹੋ ਗਈ ਅਤੇ ਸਤਬੀਰ ਸਿੰਘ ਪਾਕਿਸਤਾਨ 'ਚ ਫਸ  ਗਏ।

ਇਕ ਇਹ ਵੀ ਗੱਲ ਸਾਹਮਣੇ ਆਈ ਹੈ ਕਿ ਸਤਵੀਰ ਸਿੰਘ ਦੇ ਭਾਰਤ 'ਚ ਰਹਿਣ ਵਾਲੇ ਪਰਿਵਾਰਾਂ ਨੇ ਕਈ ਵਾਰ ਮਦਦ ਦੀ ਗੁਹਾਰ ਲਗਾਈ ਹੈ ਪਰ ਭਾਰਤ ਸਰਕਾਰ ਪਾਕਿਸਤਾਨ ਸਰਕਾਰ ਨੇ ਕੋਈ ਕਾਰਵਾਈ ਨਹੀਂ ਕੀਤੀ। ਉੱਥੇ ਮੀਡੀਆ ਅੱਗੇ ਆ ਕੇ ਗੁਹਾਰ ਲਗਾ ਰਹੇ ਹਨ ਕਿ ਉਨ੍ਹਾਂ ਦੇ ਪਰਿਵਾਰ ਨੂੰ ਵਾਪਸ ਭੇਜਿਆ ਜਾਵੇ। ਇੰਨਾ ਹੀ ਨਹੀਂ ਸਤਵੀਰ ਸਿੰਘ ਦਿਲ ਦੇ ਮਰੀਜ਼ ਹਨ ਅਤੇ ਉਨ੍ਹਾਂ ਦਾ ਦਿਲ ਸਿਰਫ 40 ਫੀਸਦੀ ਕੰਮ ਕਰਦਾ ਹੈ ਅਤੇ ਪਾਕਿਤਸਾਨ 'ਚ ਉਨ੍ਹਾਂ ਦੀਆਂ ਦਵਾਈਆਂ ਤੱਕ ਨਹੀਂ ਮਿਲ ਰਹੀਆਂ, ਜਿਸ ਕਾਰਨ ਉਹ ਕਾਫੀ ਮੁਸ਼ਕਲ 'ਚ ਹਨ। ਉਨ੍ਹਾਂ ਦੇ ਪਰਿਵਾਰ ਵਾਲਿਆਂ ਨੇ ਮੰਗ ਕੀਤੀ ਹੈ ਕਿ ਸਰਕਾਰ ਇਸ ਦਾ ਹੱਲ ਕੱਢੇ। ਇਸ 'ਚ ਸਤਵੀਰ ਸਿੰਘ ਨੇ ਪਾਕਿਸਤਾਨ ਤੋਂ ਇਕ ਵੀਡੀਓ ਵੀ ਜਾਰੀ ਕੀਤੀ ਹੈ।


author

Shyna

Content Editor

Related News