ਨਹੀਂ ਟੱਲ ਰਿਹਾ ਪਾਕਿਸਤਾਨ, ਸਰਹੱਦ ''ਤੇ ਵਾਰ-ਵਾਰ ਭੇਜ ਰਿਹਾ ਡਰੋਨ, BSF ਨੇ ਕੀਤੀ ਫ਼ਾਇਰਿੰਗ
Tuesday, Oct 04, 2022 - 09:00 AM (IST)
ਤਰਨਤਾਰਨ (ਰਮਨ)- ਭਾਰਤੀ ਖੇਤਰ ’ਚ ਪਾਕਿਸਤਾਨੀ ਡਰੋਨ ਦੀਆਂ ਗਤੀਵਿਧੀਆਂ ਰੁੱਕਣ ਦਾ ਨਾਮ ਨਹੀਂ ਲੈ ਰਹੀਆਂ। ਸੋਮਵਾਰ ਅਤੇ ਮੰਗਲਵਾਰ ਦੀ ਦਰਮਿਆਨੀ ਰਾਤ ਵੀ ਪਾਕਿਸਤਾਨੀ ਡਰੋਨ ਦੇ ਇਕ ਵਾਰ ਫਿਰ ਭਾਰਤੀ ਸਰਹੱਦ ’ਚ ਦਾਖ਼ਲ ਹੋਣ ਦੀ ਸੂਚਨਾ ਮਿਲੀ। ਡਰੋਨ ਨੂੰ ਖਦੇੜਨ ਲਈ ਸਰਹੱਦ ’ਤੇ ਤਾਇਨਾਤ ਬੀ.ਐੱਸ.ਐੱਫ ਦੇ ਜਵਾਨਾਂ ਨੇ ਫ਼ਾਇਰਿੰਗ ਕਰਦੇ ਹੋਏ ਈਲੂ ਬੰਬ ਦਾਗੇ।
ਪੜ੍ਹੋ ਇਹ ਵੀ ਖ਼ਬਰ : ਗੁਰਦੁਆਰਾ ਸਾਹਿਬ ’ਚ ਦਾਖ਼ਲ ਹੋ ਪਹਿਲਾਂ ਗੋਲਕ 'ਚੋਂ ਕੱਢੇ ਰੁਪਏ ਤੇ ਫਿਰ ਸ਼ਸਤਰ, CCTV ’ਚ ਕੈਦ ਹੋਈ ਘਟਨਾ
ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਜ਼ਿਲ੍ਹੇ ਅਧੀਨ ਆਉਂਦੀ ਭਾਰਤ-ਪਾਕਿਸਤਾਨ ਸਰਹੱਦ ਦੇ ਅਮਰਕੋਟ ਸੈਕਟਰ ਅਧੀਨ ਆਉਂਦੀ ਪੁਲਸ ਚੌਕੀ ਕੇ.ਐੱਸ ਵਾਲਾ ਵਿਖੇ ਬੀਤੀ ਦੇਰ ਰਾਤ ਪਾਕਿਸਤਾਨੀ ਡ੍ਰੋਨ ਵੱਲੋਂ ਦਸਤਕ ਦਿੱਤੀ ਗਈ। ਡਰੋਨ ਦੀ ਆਵਾਜ਼ ਸੁਣਦੇ ਸਾਰ ਹੀ ਸਰਹੱਦ ’ਤੇ ਤਾਇਨਾਤ ਬੀ.ਐੱਸ.ਐੱਫ 103 ਬਟਾਲੀਅਨ ਵੱਲੋਂ ਫ਼ਾਇਰਿੰਗ ਕਰਦੇ ਹੋਏ ਈਲੂ ਬੰਬ ਦਾਗੇ ਗਏ। ਮੰਗਲਵਾਰ ਸਵੇਰੇ ਥਾਣਾ ਖਾਲੜਾ ਅਤੇ ਬੀ.ਐੱਸ.ਐੱਫ ਵੱਲੋਂ ਇਲਾਕੇ ਵਿੱਚ ਤਲਾਸ਼ੀ ਅਭਿਆਨ ਜਾਰੀ ਹੈ।
ਪੜ੍ਹੋ ਇਹ ਵੀ ਖ਼ਬਰ : ਸੁਹਰਿਆਂ ਤੋਂ ਦੁਖੀ ਵਿਆਹੁਤਾ ਨੇ ਹੱਥੀਂ ਗੱਲ ਲਾਈ ਮੌਤ, 2 ਸਾਲ ਪਹਿਲਾਂ ਹੋਇਆ ਸੀ ਵਿਆਹ
ਇਸ ਬਾਬਤ ਜਾਣਕਾਰੀ ਦਿੰਦੇ ਹੋਏ ਡੀ.ਐੱਸ.ਪੀ ਭਿੱਖੀਵਿੰਡ ਪ੍ਰੀਤਇੰਦਰ ਸਿੰਘ ਨੇ ਦੱਸਿਆ ਕਿ ਡ੍ਰੋਨ ਦੀ ਦਸਤਕ ਤੋਂ ਬਾਅਦ ਸਥਾਨਕ ਪੁਲਸ ਅਤੇ ਬੀ.ਐੱਸ.ਐੱਫ ਵੱਲੋਂ ਚੱਪਾ ਚੱਪਾ ਖੰਗਾਲਿਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਤਲਾਸ਼ੀ ਅਭਿਆਨ ਪੂਰਾ ਹੋਣ ਤੋਂ ਬਾਅਦ ਹੀ ਅਸਲੀਅਤ ਸਾਹਮਣੇ ਆਵੇਗੀ।