ਨਾਬਾਲਿਗ ਕੁੜੀ ਦੇ ਢਿੱਡ 'ਚ ਅਚਾਨਕ ਹੋਇਆ ਦਰਦ, ਮਾਪਿਆਂ ਨੇ ਕਰਵਾਈ ਜਾਂਚ ਤਾਂ ਪੈਰਾਂ ਹੇਠੋਂ ਨਿਕਲ ਗਈ ਜ਼ਮੀਨ

Tuesday, Aug 20, 2024 - 02:54 AM (IST)

ਦੋਰਾਹਾ (ਵਿਨਾਇਕ)- ਦੋਰਾਹਾ ਤੋਂ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਧਾਗਾ ਫੈਕਟਰੀ ‘ਚ ਕੰਮ ਕਰਦੇ ਇੱਕ ਪ੍ਰਵਾਸੀ ਨੌਜਵਾਨ ਵੱਲੋਂ ਆਪਣੇ ਨਾਲ ਕੰਮ ਕਰਨ ਵਾਲੀ ਇੱਕ 15 ਸਾਲ ਦੀ ਨਾਬਾਲਿਗ ਕੁੜੀ ਨੂੰ ਆਪਣੀ ਹਵਸ ਦਾ ਸ਼ਿਕਾਰ ਬਣਾਇਆ ਹੈ। ਇਹੀ ਨਹੀਂ, ਜਾਂਚ ਦੌਰਾਨ ਉਸ ਕੁੜੀ ਦੇ 3 ਮਹੀਨਿਆਂ ਦੀ ਗਰਭਵਤੀ ਹੋਣ ਦਾ ਪਤਾ ਲੱਗਾ ਹੈ।

ਉਸ ਦੀ ਗੰਦੀ ਕਰਤੂਤ ਦਾ ਭੇਤ ਉਦੋਂ ਖੁੱਲ੍ਹਿਆ, ਜਦੋਂ ਲੜਕੀ ਦੇ ਢਿੱਡ ’ਚ ਦਰਦ ਹੋਣਾ ਸ਼ੁਰੂ ਹੋਇਆ ਤੇ ਲੜਕੀ ਦੇ ਮਾਪੇ ਉਸ ਨੂੰ ਦਵਾਈ ਦਿਵਾਉਣ ਲਈ ਸਿਵਲ ਹਸਪਤਾਲ ਫਤਿਹਗੜ੍ਹ ਸਾਹਿਬ ਲੈ ਕੇ ਗਏ। ਚੈੱਕਅਪ ਦੌਰਾਨ ਡਾਕਟਰਾਂ ਨੇ ਉਸ ਨੂੰ ਤਿੰਨ ਮਹੀਨੇ ਦੀ ਗਰਭਵਤੀ ਦੱਸਿਆ, ਜਿਸ ‘ਤੇ ਲੜਕੀ ਦੇ ਮਾਪਿਆਂ ਦੇ ਹੋਸ਼ ਉੱਡ ਗਏ। 

ਇਸ ਬਾਰੇ ਮਾਪਿਆਂ ਨੇ ਜਦੋਂ ਲੜਕੀ ਨੂੰ ਪੁੱਛਿਆਂ ਤਾਂ ਲੜਕੀ ਨੇ ਉਸ ਨਾਲ ਧਾਗਾ ਫੈਕਟਰੀ ਵਿੱਚ ਕੰਮ ਕਰਨ ਵਾਲੇ ਇੱਕ ਪ੍ਰਵਾਸੀ ਨੌਜਵਾਨ ਦਾ ਨਾਂ ਦੱਸਿਆ, ਜਿਹੜਾ ਉਸ ਨੂੰ ਡਰਾ ਧਮਕਾ ਕੇ ਉਸ ਨਾਲ ਜਬਰ-ਜ਼ਨਾਹ ਕਰ ਰਿਹਾ ਸੀ। ਇਹ ਘਟਨਾ ਥਾਣਾ ਦੋਰਾਹਾ ਖੇਤਰ ਦੀ ਹੈ। ਇਸ ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਪੀੜਿਤਾਂ ਦੀ ਮਾਂ ਨੇ ਪੁਲਸ ਕੋਲ ਦਰਜ ਕਰਵਾਏ ਬਿਆਨਾਂ 'ਚ ਦੱਸਿਆ ਕਿ ਉਹ ਸਿਪੋਰ ਜ਼ਿਲ੍ਹਾ ਦਰਬੰਗਾ (ਬਿਹਾਰ) ਹਾਲ ਵਾਸੀ ਅਮਲੋਹ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੀ ਰਹਿਣ ਵਾਲੀ ਹੈ।

ਇਹ ਵੀ ਪੜ੍ਹੋ- ਕੋਲਕਾਤਾ ਰੇਪ ਤੇ ਕਤਲ ਮਾਮਲੇ 'ਚ ਮਹਿਲਾ ਡਾਕਟਰ ਦੇ ਮਾਪਿਆਂ ਦਾ ਵੱਡਾ ਬਿਆਨ, ਕੀਤੇ ਕਈ ਅਹਿਮ ਖੁਲਾਸੇ

ਉਸ ਨੇ ਅੱਗੇ ਦੱਸਿਆ ਕਿ ਉਸ ਦੀ ਛੋਟੀ ਲੜਕੀ ਅਹਾਨਿਆ (ਕਲਪਨਿਕ ਨਾਮ), ਪਿਛਲੇ ਕਰੀਬ ਪੰਜ ਮਹੀਨਿਆਂ ਤੋਂ ਦੋਰਾਹਾ ਵਿਖੇ ਧਾਗਾ ਫੈਕਟਰੀ ‘ਚ ਕੰਮ ਕਰਦੀ ਸੀ, ਜਿੱਥੇ ਉਸ ਦੇ ਨਾਲ ਕੰਮ ਕਰਨ ਵਾਲਾ ਪ੍ਰਵਾਸੀ ਨੌਜਵਾਨ ਉਸ ਨੂੰ ਡਰਾ ਧਮਕਾ ਕੇ ਕਮਰੇ ਵਿੱਚ ਲੈ ਗਿਆ ਅਤੇ ਉਸ ਨਾਲ ਜ਼ਬਰਦਸਤੀ ਸਰੀਰਕ ਸਬੰਧ ਬਣਾਏ। ਇਸ ਘਟਨਾ ਸਬੰਧੀ ਅਮਲੋਹ ਪੁਲਸ ਨੇ ਮੁਲਜ਼ਮ ਸੂਰਜ ਪੁੱਤਰ ਰਣਜੀਤ ਵਾਸੀ ਪਿੰਡ ਗੰਦੋਰਾ (ਉਤਰ ਪ੍ਰਦੇਸ਼) ਵਿਰੁੱਧ ਜ਼ੀਰੋ ਐੱਫ.ਆਈ.ਆਰ. ਤਹਿਤ ਰਿਪੋਰਟ ਦਰਜ ਕਰਕੇ ਕੇਸ ਨੂੰ ਦੋਰਾਹਾ ਪੁਲਸ ਨੂੰ ਸੌਂਪ ਦਿੱਤਾ ਹੈ।

ਕੀ ਕਹਿੰਦੇ ਹਨ ਪੁਲਸ ਜਾਂਚ ਅਧਿਕਾਰੀ ?
ਇਸ ਘਟਨਾ ਸਬੰਧੀ ਮਾਮਲੇ ਦੀ ਜਾਂਚ ਕਰ ਰਹੇ ਦੋਰਾਹਾ ਥਾਣਾ ਦੇ ਏ.ਐੱਸ.ਆਈ. ਸੋਹਨ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਇਸ ਮਾਮਲੇ ਦੀ ਪੁਸ਼ਟੀ ਕਰਦੇ ਹੋਏ ਦੱਸਿਆ ਕਿ ਯੂ.ਪੀ. ਦੇ ਰਹਿਣ ਵਾਲੇ ਸੂਰਜ ਖ਼ਿਲਾਫ਼ ਨਾਬਾਲਗਾ ਨਾਲ ਬਲਾਤਕਾਰ ਕਰਨ ਦੇ ਦੋਸ਼ ਹੇਠ ਪੋਕਸੋ ਐਕਟ ਤਹਿਤ ਕੇਸ ਦਰਜ ਕਰਕੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ।

ਇਹ ਵੀ ਪੜ੍ਹੋ- ਸ਼ਗਨਾਂ ਵਾਲੇ ਦਿਨ ਬੁਝ ਗਿਆ ਘਰ ਦਾ ਚਿਰਾਗ, 'ਆ ਕੇ ਰੱਖੜੀ ਬੰਨ੍ਹਾਉਂਦਾ...' ਕਹਿ ਕੇ ਗਿਆ ਮੁੜ ਨਾ ਆਇਆ ਨੌਜਵਾਨ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


Harpreet SIngh

Content Editor

Related News