ਰਿਟਾਇਰ ਪ੍ਰੋਫੈਸਰਾਂ ਨੂੰ ਗਲਤ ਪੈਨਸ਼ਨ ਦੇਣ ''ਤੇ ਪੀ. ਯੂ. ਨੇ ਗੁਆ ਲਏ 8 ਕਰੋੜ ਤੋਂ ਵੱਧ ਰੁਪਏ

Tuesday, Mar 06, 2018 - 07:04 AM (IST)

ਰਿਟਾਇਰ ਪ੍ਰੋਫੈਸਰਾਂ ਨੂੰ ਗਲਤ ਪੈਨਸ਼ਨ ਦੇਣ ''ਤੇ ਪੀ. ਯੂ. ਨੇ ਗੁਆ ਲਏ 8 ਕਰੋੜ ਤੋਂ ਵੱਧ ਰੁਪਏ

ਚੰਡੀਗੜ੍ਹ, (ਰਸ਼ਮੀ ਹੰਸ)- ਪੰਜਾਬ ਯੂਨੀਵਰਸਿਟੀ ਨੇ ਪੀ. ਯੂ. ਤੋਂ ਰਿਟਾਇਰ ਪ੍ਰੋਫੈਸਰਾਂ ਨੂੰ ਲਗਭਗ 8 ਕਰੋੜ ਤੋਂ ਜ਼ਿਆਦਾ ਦੀ ਗਲਤ ਪੈਨਸ਼ਨ ਦੇ ਕੇ ਆਪਣੀ ਰਕਮ ਫਿਲਹਾਲ ਗੁਆ ਲਈ ਹੈ। ਇਸ ਪੈਨਸ਼ਨ ਦੀ ਰਿਕਵਰੀ ਲਈ ਪੀ. ਯੂ. ਅਥਾਰਟੀ ਵੱਲੋਂ ਇਕ ਕਿਸ਼ਤ ਦੇ ਤੌਰ 'ਤੇ ਜਨਵਰੀ 'ਚ ਰਿਟਾਇਰ ਪ੍ਰੋਫੈਸਰਾਂ ਦੀ ਕੁਝ ਪੈਨਸ਼ਨ ਕੱਟੀ ਗਈ। ਪੈਨਸ਼ਨ ਕੱਟਣ ਦੇ ਵਿਰੋਧ 'ਚ ਇਨ੍ਹਾਂ ਵਿਚੋਂ ਕੁਝ ਰਿਟਾਇਰ ਪ੍ਰੋਫੈਸਰਾਂ ਨੇ ਕੋਰਟ 'ਚ ਕੇਸ ਕਰ ਦਿੱਤਾ ਹੈ, ਜਿਸਦੇ ਨਾਲ ਉਨ੍ਹਾਂ ਨੂੰ ਸਟੇਅ ਮਿਲ ਗਈ ਹੈ। ਹਾਲਾਂਕਿ  ਕੋਰਟ 'ਚ ਕੇਸ ਚੱਲੇਗਾ ਪਰ ਫਿਲਹਾਲ ਪੀ. ਯੂ. ਦੇ ਕਰੋੜਾਂ ਰੁਪਏ ਗਲਤੀ ਨਾਲ ਹੀ ਬਰਬਾਦ ਹੋ ਗਏ ਹਨ ਜੇਕਰ ਕੋਰਟ ਨੇ ਪੈਨਸ਼ਨਰਜ਼ ਦੇ ਹੱਕ 'ਚ ਫੈਸਲਾ ਲਿਆ ਤਾਂ ਇਹ ਪੈਸੇ ਫਿਰ ਪੀ. ਯੂ. ਨੂੰ ਨਹੀਂ ਮਿਲਣਗੇ।  
ਜਾਣਕਾਰੀ ਅਨੁਸਾਰ ਸੈਸ਼ਨ 2006 'ਚ ਬਦਲੇ ਪੇਅ ਗਰੇਡ ਤਹਿਤ ਪੀ. ਯੂ. ਮੈਨੇਜਮੈਂਟ ਵੱਲੋਂ ਰਿਟਾਇਰ ਪ੍ਰੋਫੈਸਰ ਨੂੰ ਜ਼ਿਆਦਾ ਪੈਨਸ਼ਨ ਦੇ ਦਿੱਤੀ ਗਈ ਸੀ। ਇਸ ਦੌਰਾਨ ਪੀ. ਯੂ. ਵੱਲੋਂ ਲਗਭਗ 220 ਪੈਸ਼ਨਰਜ਼ ਨੂੰ ਜ਼ਿਆਦਾ ਪੈਨਸ਼ਨ ਦਿੱਤੀ ਗਈ ਹੈ। ਪੀ. ਯੂ. ਮੈਨੇਜਮੈਂਟ ਵੱਲੋਂ ਨਿਰਦੇਸ਼ ਜਾਰੀ ਕੀਤੇ ਗਏ ਕਿ ਜਿਨ੍ਹਾਂ ਰਿਟਾ. ਪ੍ਰੋਫੈਸਰਾਂ ਨੂੰ ਜ਼ਿਆਦਾ ਪੈਨਸ਼ਨ ਦੇ ਦਿੱਤੀ ਗਈ ਹੈ, ਉਨ੍ਹਾਂ ਨੂੰ ਇਹ ਪੈਨਸ਼ਨ ਭਵਿੱਖ ਵਿਚ ਦਿੱਤੀ ਜਾਣ ਵਾਲੀ ਪੈਨਸ਼ਨ ਤੋਂ ਕੱਟ ਲਈ ਜਾਵੇਗੀ। ਇਨ੍ਹਾਂ ਨਿਰਦੇਸ਼ਾਂ ਤਹਿਤ ਇਸ ਰਿਟਾਇਰ ਪ੍ਰੋਫੈਸਰ ਵੱਲੋਂ ਪਹਿਲੀ ਕਿਸ਼ਤ ਦੇ ਤੌਰ 'ਤੇ ਜਨਵਰੀ ਮਹੀਨੇ 'ਚ ਪੈਨਸ਼ਨ 'ਚ ਕੁਝ ਪੈਸੇ ਕੱਟ ਵੀ ਲਏ ਗਏ। ਇਹ ਪੈਸੇ ਪੈਸ਼ਨਰਜ਼ ਨੂੰ ਦਿੱਤੇ ਜਾਣ ਵਾਲੇ ਏਰੀਅਰ 'ਚੋਂ ਕੱਟੇ ਗਏ।  
119 ਪੈਨਸ਼ਨਰਜ਼ ਨੇ ਪਾਈ ਪਟੀਸ਼ਨ
ਜਿਨ੍ਹਾਂ ਰਿਟਾ. ਪ੍ਰੋਫੈਸਰਾਂ ਨੂੰ ਜ਼ਿਆਦਾ ਪੈਨਸ਼ਨ ਦਿੱਤੀ ਜਾ ਚੁੱਕੀ ਹੈ, ਇਨ੍ਹਾਂ ਵਿਚੋਂ ਲਗਭਗ 119 ਪੈਨਸ਼ਨਰਾਂ ਨੇ ਇਹ ਮੰਗ ਕੀਤੀ ਹੈ ਕਿ ਜੋ ਪੈਨਸ਼ਨ ਇਕ ਵਾਰ ਪੈਸ਼ਨਰਜ਼ ਨੂੰ ਦਿੱਤੀ ਜਾ ਚੁੱਕੀ ਹੈ ਜੇਕਰ ਉਹ ਮੈਨੇਜਮੈਂਟ ਦੀ ਗਲਤੀ ਨਾਲ ਫਿਕਸ ਹੋਈ ਹੈ ਤਾਂ ਉਸਨੂੰ ਰਿਕਵਰ ਨਹੀਂ ਕੀਤਾ ਜਾ ਸਕਦਾ, ਨਾਲ ਹੀ ਜੋ ਪੈਨਸ਼ਨ ਰਿਟਾਇਰ ਪ੍ਰੋਫੈਸਰਾਂ ਨੂੰ ਸੈਸ਼ਨ 2006 ਤੋਂ ਪਹਿਲਾਂ ਦਿੱਤੀ ਗਈ ਸੀ, ਉਹ ਪੈਨਸ਼ਨ  ਨਿਯਮਾਂ ਤਹਿਤ ਠੀਕ ਦਿੱਤੀ ਜਾ ਰਹੀ ਸੀ, ਉਸਨੂੰ ਪੀ. ਯੂ. ਵੱਲੋਂ ਰੀਵਾਈਜ਼ ਨਹੀਂ ਕੀਤਾ ਜਾਣਾ ਚਾਹੀਦਾ ਹੈ।   ਵਕੀਲ ਆਰ. ਡੀ. ਆਨੰਦ ਨੇ ਕਿਹਾ ਕਿ ਪਹਿਲਾਂ ਉਹ ਪੀ. ਯੂ. ਵਿਚ ਪ੍ਰੋਫੈਸਰ ਸਨ, ਜਦੋਂ ਪੀ. ਯੂ. ਨੇ ਰਿਕਵਰੀ ਸ਼ੁਰੂ ਕੀਤੀ ਤਾਂ ਉੁਹ ਰਿਟਾਇਰ ਹੋਣ ਤੋਂ ਬਾਅਦ ਲਾਅ ਦੀ ਪ੍ਰੈਕਟਿਸ ਕਰ ਰਿਹਾ ਸੀ। ਨਿਯਮਾਂ ਤਹਿਤ ਜੋ ਪੈਨਸ਼ਨ ਦਿੱਤੀ ਜਾ ਚੁੱਕੀ ਹੈ ਉਸਨੂੰ ਹੁਣ ਰਿਕਵਰ ਨਹੀਂ ਕੀਤਾ ਜਾ ਸਕਦਾ ਜੇਕਰ ਪੈਨਸ਼ਨ ਜ਼ਿਆਦਾ ਦਿੱਤੀ ਜਾ ਰਹੀ ਹੈ ਤਾਂ ਉਸਨੂੰ ਅੱਗੇ ਲਈ ਘੱਟ ਜ਼ਰੂਰ ਕੀਤਾ ਜਾ ਸਕਦਾ ਹੈ। ਇਸ ਲਈ ਕੋਰਟ 'ਚ ਕੇਸ ਫਾਈਲ ਕਰ ਦਿੱਤਾ। ਉਹ ਕੋਰਟ 'ਚ ਬਹੁਤ ਸਾਰੇ ਪੈਨਸ਼ਨਰਾਂ ਦੇ ਕੇਸ ਫਾਈਲ ਕਰ ਚੁੱਕੇ ਹਨ ਅਤੇ ਉਨ੍ਹਾਂ ਨੂੰ ਉਨ੍ਹਾਂ ਦੀ ਪੈਨਸ਼ਨ ਵਿੱਚੋਂ ਪੈਸੇ ਨਾ ਕੱਟਣ ਲਈ ਸਟੇਅ ਮਿਲ ਚੁੱਕਾ ਹੈ। 


Related News