ਪੰਜਾਬ ''ਚ 118.86 ਲੱਖ ਮੀਟਰਕ ਝੋਨੇ ਦੀ ਖਰੀਦ

Monday, Nov 04, 2019 - 10:27 AM (IST)

ਪੰਜਾਬ ''ਚ 118.86 ਲੱਖ ਮੀਟਰਕ ਝੋਨੇ ਦੀ ਖਰੀਦ

ਚੰਡੀਗੜ੍ਹ (ਰਮਨਜੀਤ) : ਪੰਜਾਬ 'ਚ 2 ਨਵੰਬਰ ਤੱਕ ਸਰਕਾਰੀ ਏਜੰਸੀਆਂ ਅਤੇ ਨਿੱਜੀ ਮਿਲ ਮਾਲਕਾਂ ਵਲੋਂ 11885504 ਮੀਟਰਕ ਧਨ ਝੋਨੇ ਦੀ ਖਰੀਦ ਕੀਤੀ ਗਈ। ਸਰਕਾਰ ਵਲੋਂ 807938 ਕਿਸਾਨਾਂ ਨੂੰ ਘੱਟੋ-ਘੱਟ ਸਮਰਥਨ ਮੁੱਲ ਦਾ ਲਾਭ ਦਿੰਦੇ ਹੋਏ ਆੜ੍ਹਤੀਆਂ, ਕਿਸਾਨਾਂ ਦੇ ਬੈਂਕ ਖਾਤਿਆਂ 'ਚ 16721.24 ਕਰੋੜ ਰੁਪਏ ਦੀ ਰਾਸ਼ੀ ਟਰਾਂਸਫਰ ਕੀਤੀ ਜਾ ਚੁੱਕੀ ਹੈ। ਸਰਕਾਰੀ ਬੁਲਾਰੇ ਦੇ ਮੁਤਾਬਕ ਸੂਬੇ 'ਚ ਹੋਈ ਝੋਨੇ ਦੀ ਕੁੱਲ ਖਰੀਦ 'ਚੋਂ 11798543 ਮੀਟਰਕ ਟਨ ਸਰਕਾਰੀ ਏਜੰਸੀਆਂ ਵਲੋਂ, ਜਦੋਂ ਕਿ 86961 ਮੀਟਰਕ ਟਨ ਝੋਨੇ ਦੀ ਫਸਲ ਨਿਜੀ ਮਾਲਕਾਂ ਵਲੋਂ ਖਰੀਦੀ ਜਾ ਚੁੱਕੀ ਹੈ।

ਉਨ੍ਹਾਂ ਨੇ ਦੱਸਿਆ ਕਿ ਪਨਗਰੇਨ ਵਲੋਂ 4865211 ਟਨ, ਮਾਰਕਫੈੱਡ ਵਲੋਂ 3050156 ਟਨ ਅਤੇ ਪਨਸਪ ਵਲੋਂ 2367641 ਟਨ ਝੋਨੇ ਦੀ ਫਸਲ ਖਰੀਦੀ ਗਈ ਹੈ, ਜਦੋਂ ਕਿ ਪੰਜਾਬ ਸਟੇਟ ਵੇਅਰ ਹਾਊਸਿੰਗ ਕਾਰਪੋਰੇਸ਼ਨ ਵਲੋਂ 1352117 ਮੀਟਰਕ ਟਨ ਅਤੇ ਐੱਫ. ਸੀ. ਆਈ. ਵਲੋਂ 163418 ਮੀਟਰਕ ਟਨ ਝੋਨੇ ਦੀ ਫਸਲ ਖਰੀਦੀ ਜਾ ਚੁੱਕੀ ਹੈ। ਸਰਕਾਰੀ ਬੁਲਾਰੇ ਨੇ ਦੱਸਿਆ ਕਿ ਇਸ ਦੇ ਨਾਲ ਹੀ 72 ਘੰਟੇ ਵਾਲੇ ਨਿਯਮ ਦੇ ਮੁਤਾਬਕ 93.09 ਫੀਸਦੀ ਝੋਨੇ ਦੀ ਲਿਫਟਿੰਗ ਵੀ ਮੁਕੰਮਲ ਕਰ ਲਈ ਗਈ ਹੈ।
 


author

Babita

Content Editor

Related News