ਸ਼੍ਰੀ ਵਿਜੇ ਚੋਪੜਾ ਜੀ ਨੇ ਕੀਤਾ ਸ਼੍ਰੀ ਗਣਪਤ ਡੈਂਟਲ ਕਲੀਨਿਕ ਦਾ ਉਦਘਾਟਨ

05/21/2019 10:40:08 AM

ਜਲੰਧਰ (ਸੋਨੂੰ) - ਸ੍ਰੀ ਗਣਪਤ ਡੈਂਟਲ ਕਲੀਨਿਕ ਅਤੇ ਇੰਪਲਾਂਟ ਸੈਂਟਰ ਗੁਰੂ ਨਾਨਕਪੁਰਾ ਈਸਟ ਜਲੰਧਰ 'ਚ ਖੋਲ੍ਹਿਆ ਗਿਆ ਹੈ, ਜਿਸ ਦਾ ਉਦਘਾਟਨ ਪੰਜਾਬ ਕੇਸਰੀ ਗਰੁੱਪ ਦੇ ਮੁੱਖ ਸੰਪਾਦਕ ਸ਼੍ਰੀ ਵਿਜੇ ਚੋਪੜਾ ਜੀ ਵਲੋਂ ਰਿਬਨ ਕੱਟ ਕੇ ਕੀਤਾ ਗਿਆ। ਇਸ ਦੌਰਾਨ ਉਨ੍ਹਾਂ ਨਾਲ ਅਭਿਜੈ ਚੋਪੜਾ ਤੇ ਉਨ੍ਹਾਂ ਦੀ ਧਰਮਪਤਨੀ ਸ਼੍ਰੀਮਤੀ ਸਾਇਸ਼ਾ ਚੋਪੜਾ ਵੀ ਵਿਸ਼ੇਸ਼ ਤੌਰ 'ਤੇ ਮੌਜੂਦ ਸਨ। ਇਸ ਤੋਂ ਪਹਿਲਾਂ ਉਨ੍ਹਾਂ ਦਾ ਇਥੇ ਪਹੁੰਚਣ 'ਤੇ ਡਾ. ਦਿਵਾਕਰ ਵਾਸੂਦੇਵਾ ਐੈੱਮ. ਡੀ. ਐੱਸ. ਓਰਲ ਸਰਜਨ, ਡਾ. ਵਿਭਾਕਰ ਵਾਸੂਦੇਵਾ ਐੈੱਮ. ਬੀ. ਬੀ. ਐੈੱਸ. ਐੱਮ. ਡੀ. ਨੇ ਬੁੱਕੇ ਦੇ ਕੇ ਸਵਾਗਤ ਕੀਤਾ।

ਸ਼੍ਰੀ ਵਿਜੇ ਚੋਪੜਾ ਨੇ ਡਾ. ਵਾਸੂਦੇਵਾ ਬ੍ਰਦਰਜ਼ ਦੀ ਪ੍ਰਸ਼ੰਸਾ ਕਰਦੇ ਹੋਏ ਕਿਹਾ ਕਿ ਇਹ ਮਾਹਿਰ ਡਾਕਟਰ ਹਨ ਤੇ ਨਵੀਂ ਤਕਨੀਕ ਦੇ ਦੰਦਾਂ ਨੂੰ ਇੰਪਲਾਂਟ ਕਰਦੇ ਹਨ। ਡਾ. ਦਿਵਾਕਰ ਵਾਸੂਦੇਵਾ ਨੇ ਕਿਹਾ ਕਿ ਮੂੰਹ ਨਾਲ ਸਬੰਧਿਤ ਫੈਸ਼ੀਅਲ ਟ੍ਰਾਮਾ ਦੇ ਵਧੀਕ ਜਨਰਲ ਡੈਂਟੀਸਟਰੀ ਦੇ ਨਾਲ-ਨਾਲ ਲੋੜਵੰਦਾਂ ਲਈ ਸਮੇਂ-ਸਮੇਂ 'ਤੇ ਕੈਂਪ ਲਾਏ ਜਾਣਗੇ ਤਾਂ ਕਿ ਮਨੁੱਖਤਾ ਦੀ ਸੇਵਾ ਕਰ ਸਕਣ। ਸਰਜਰੀ ਨਾਲ ਸਬੰਧਿਤ ਇਲਾਜ ਲਈ ਪ੍ਰੋਪਰ ਅਵੇਰਨੈੱਸ (ਜ਼ਰੂਰੀ ਜਾਣਕਾਰੀ) ਦਿੱਤੀ ਜਾਏਗੀ। ਮਰੀਜ਼ ਦਾ ਇਲਾਜ ਕਰਦੇ ਸਮੇਂ ਸਫਾਈ ਤੇ ਸ਼ੁੱਧਤਾ ਦਾ ਪੂਰਾ ਧਿਆਨ ਰੱਖਣਾ ਚਾਹੀਦਾ ਹੈ। ਡਾ. ਧੰਨਜਯ ਵਾਸੂਦੇਵਾ ਨੇ ਕਿਹਾ ਕਿ ਓਰਲ ਸਰਜਰੀ ਦੇ ਨਾਲ-ਨਾਲ ਦੰਦਾਂ ਦੀ ਹਰ ਤਰ੍ਹਾਂ ਦੀ ਸਮੱਸਿਆ ਜਿਵੇਂ ਕਿ ਦੰਦਾਂ 'ਚ ਠੰਡਾ-ਗਰਮ ਲੱਗਣਾ, ਮਸੂੜਿਆਂ 'ਚ ਖੂਨ ਆਉਣ ਦਾ ਇਲਾਜ ਕੀਤਾ ਜਾਏਗਾ। ਇਸ ਦੌਰਾਨ ਡੈਂਟਲ ਕੌਂਸਲ ਆਫ ਇੰਡੀਆ ਦੇ ਮੈਂਬਰ ਡਾ. ਸਚਿਨ ਦੇਵ ਮਹਿਤਾ, ਐੈੱਲ. ਪੀ. ਯੂ. ਦੇ ਚੇਅਰਮੈਨ ਰਮੇਸ਼ ਮਿੱਤਲ ਤੇ ਹੋਰ ਹਾਜ਼ਰ ਸਨ।


rajwinder kaur

Content Editor

Related News