ਪੀ. ਆਰ. ਟੀ. ਸੀ. ਦੇ ਐੈੱਮ. ਡੀ. ਨੇ ਮਾਰਿਆ ਬੱਸ ਸਟੈਂਡ ਵਿਖੇ ਛਾਪਾ

Tuesday, Oct 24, 2017 - 03:47 AM (IST)

ਪੀ. ਆਰ. ਟੀ. ਸੀ. ਦੇ ਐੈੱਮ. ਡੀ. ਨੇ ਮਾਰਿਆ ਬੱਸ ਸਟੈਂਡ ਵਿਖੇ ਛਾਪਾ

ਪਟਿਆਲਾ,(ਰਾਜੇਸ਼)- ਪੀ. ਆਰ. ਟੀ. ਸੀ. ਦੇ ਐੈੱਮ. ਡੀ. ਮਨਜੀਤ ਸਿੰਘ ਨਾਰੰਗ ਨੇ ਪਟਿਆਲਾ ਬੱਸ ਸਟੈਂਡ ਵਿਖੇ ਛਾਪੇਮਾਰੀ ਕੀਤੀ। ਇਸ ਦੌਰਾਨ ਉਨ੍ਹਾਂ ਸਟਾਫ ਦੀ ਹਾਜ਼ਰੀ ਚੈੱਕ ਕਰਨ ਤੋਂ ਇਲਾਵਾ ਬੱਸ ਸਟੈਂਡ ਦੀ ਸਫਾਈ ਦਾ ਵੀ ਮੁਆਇਨਾ ਕੀਤਾ। ਉਨ੍ਹਾਂ ਦੇਖਿਆ ਕਿ ਦੀਵਾਲੀ ਦੀਆਂ ਛੁੱਟੀਆਂ ਕਾਰਨ ਸਵਾਰੀਆਂ ਦੀ ਗਿਣਤੀ ਕਾਫੀ ਸੀ। ਇਸ ਕਰ ਕੇ ਮੌਕੇ 'ਤੇ ਹੀ ਕਈ ਰੂਟਾਂ ਨੂੰ ਸਪੈਸ਼ਲ ਬੱਸਾਂ ਚਲਵਾਈਆਂ ਤਾਂ ਜੋ ਲੋਕਾਂ ਪ੍ਰੇਸ਼ਾਨੀ ਨਾ ਆਵੇ।  ਐੈੱਮ. ਡੀ. ਨਾਰੰਗ ਨੇ ਦੱਸਿਆ ਕਿ ਦੀਵਾਲੀ ਦੀਆਂ ਛੁੱਟੀਆਂ ਖਤਮ ਹੋਣ ਤੋਂ ਬਾਅਦ ਲੋਕਾਂ ਨੇ ਆਪਣੇ ਘਰ ਵਾਪਸ ਜਾਣਾ ਸੀ, ਜਿਸ ਕਰ ਕੇ ਅਚਾਨਕ ਰਸ਼ ਪੈ ਗਿਆ। ਜਿਨ੍ਹਾਂ ਰੂਟਾਂ ਦੀਆਂ ਸਵਾਰੀਆਂ ਵੱਧ ਸਨ, ਉਥੇ ਸਪੈਸ਼ਲ ਬੱਸਾਂ ਚਲਵਾ ਕੇ ਲੋਕਾਂ ਨੂੰ ਸਹੂਲਤ ਦਿੱਤੀ ਗਈ। ਇਸ ਦੌਰਾਨ ਉਨ੍ਹਾਂ ਕਈ ਬੱਸਾਂ ਵਿਚ ਖੁਦ ਜਾ ਕੇ ਸਵਾਰੀਆਂ ਨਾਲ ਗੱਲਬਾਤ ਕੀਤੀ। ਉਨ੍ਹਾਂ ਤੋਂ ਪੀ. ਆਰ. ਟੀ. ਸੀ. ਦੇ ਸਟਾਫ ਦੇ ਵਿਵਹਾਰ ਬਾਰੇ ਜਾਣਕਾਰੀ ਹਾਸਲ ਕੀਤੀ। 
ਨਾਰੰਗ ਨੇ ਸਮੂਹ ਕੰਡਕਟਰਾਂ ਤੇ ਡਰਾਈਵਰਾਂ ਨੂੰ ਕਿਹਾ ਕਿ ਹਰ ਸਵਾਰੀ ਨੂੰ 'ਜੀ' ਕਹਿ ਕੇ ਬੁਲਾਇਆ ਜਾਵੇ। ਔਰਤਾਂ, ਅੰਗਹੀਣਾਂ ਅਤੇ ਬਜ਼ੁਰਗਾਂ ਨੂੰ ਪਹਿਲ ਦੇ ਆਧਾਰ 'ਤੇ ਸੀਟ ਦਿੱਤੀ ਜਾਵੇ। ਇਸ ਦੌਰਾਨ ਉਨ੍ਹਾਂ ਬੱਸਾਂ ਦੀ ਸਫਾਈ ਵੱਲ ਵੀ ਧਿਆਨ ਦਿੱਤਾ। ਜਿਨ੍ਹਾਂ ਬੱਸਾਂ ਦੀ ਸਫਾਈ ਨਹੀਂ ਸੀ, ਉਨ੍ਹਾਂ ਦੇ ਸਟਾਫ ਨੂੰ ਝਾੜ ਪਾਈ। ਇਸ ਸਮੇਂ ਪੀ. ਆਰ. ਟੀ. ਸੀ. ਦੇ ਜੀ. ਐੱਮ. ਪਟਿਆਲਾ ਮਨਿੰਦਰ ਸਿੰਘ ਸਿੱਧੂ ਅਤੇ ਹੋਰ ਅਧਿਕਾਰੀ ਹਾਜ਼ਰ ਸਨ। 


Related News