ਵਿਦੇਸ਼ ''ਚ ਮਰੇ ਪੁੱਤ ਦੀ ਲਾਸ਼ ਉਡੀਕ ਰਿਹੈ ਇਹ ਪਰਿਵਾਰ
Saturday, Apr 27, 2019 - 06:49 PM (IST)
ਜਲੰਧਰ (ਵਿਸ਼ਵਾਸ ਸੰਦਲ) : 22 ਸਾਲਾ ਨੌਜਵਾਨ ਸਿਮਰਨਜੀਤ ਸਿੰਘ ਦੀ ਵਿਦੇਸ਼ ਜਾਣ ਦੀ ਚਾਹ ਹੀ ਉਸ ਦੀ ਮੌਤ ਦਾ ਕਾਰਨ ਬਣ ਗਈ। ਮਾਮਲਾ ਜਲੰਧਰ ਦਾ ਹੈ, ਜਿਥੇ ਮ੍ਰਿਤਕ ਦੇ ਪਿਤਾ ਸੁੱਚਾ ਸਿੰਘ ਮੁਤਾਬਿਕ ਉਸਦੇ ਲੜਕੇ ਸਿਮਰਨਜੀਤ ਸਿੰਘ ਦੀ ਮੌਤ ਦੁਬਈ ਦੇ ਸਮੁੰਦਰ ਵਿਚ ਡੁੱਬਣ ਕਾਰਨ ਹੋਈ ਹੈ। ਸਿਮਰਨਜੀਤ ਨੂੰ ਦੁਬਈ ਬੁਲਾਉਣ ਵਾਲੀ ਉਸਦੀ ਸਕੀ ਮਾਸੀ ਸੀ, ਜਿਸਨੇ ਸਿਮਰਨਜੀਤ ਨੂੰ ਬਾਹਰ ਭੇਜਣ ਲਈ ਉਨ੍ਹਾਂ ਤੋਂ ਪੈਸੇ ਵੀ ਲਏ ਸਨ। ਪਰਿਵਾਰ ਨੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਉਨ੍ਹਾਂ ਦੇ ਪੁੱਤ ਦਾ ਕਤਲ ਉਸਦੀ ਹੀ ਮਾਸੀ ਵਲੋਂ ਕਰਵਾਇਆ ਗਿਆ ਹੈ।
ਸੁੱਚਾ ਸਿੰਘ ਨੇ ਦੱਸਿਆ ਕਿ ਉਹ ਆਪਣੇ ਪੁੱਤਰ ਦੀ ਲਾਸ਼ ਨੂੰ ਭਾਰਤ ਲਿਆਉਣ ਲਈ ਹਰ ਯਤਨ ਕਰ ਰਹੇ ਹਨ ਪਰ ਕਈ ਦਿਨ ਬੀਤ ਜਾਣ 'ਤੇ ਵੀ ਉਸਦੀ ਲਾਸ਼ ਵਾਪਸ ਨਹੀਂ ਆ ਰਹੀ ਹੈ। ਉਨ੍ਹਾਂ ਇਸ ਦੀ ਸ਼ਿਕਾਇਤ ਜਲੰਧਰ ਪੁਲਸ ਨੂੰ ਵੀ ਕੀਤੀ ਹੈ।
ਉਧਰ ਜਲੰਧਰ ਦਿਹਾਤੀ ਪੁਲਸ ਦੇ ਐੱਸ. ਪੀ. ਰਵਿੰਦਰ ਪਾਲ ਸੰਧੂ ਦਾ ਕਹਿਣਾ ਹੈ ਕਿ ਵਾਰਦਾਤ ਵਿਦੇਸ਼ 'ਚ ਹੋਈ ਹੈ, ਇਸ ਲਈ ਉਨ੍ਹਾਂ ਵਲੋਂ ਪਰਚਾ ਦਰਜ ਕੀਤੇ ਜਾਣ 'ਤੇ ਕੋਈ ਕਾਰਵਾਈ ਕੀਤੀ ਜਾ ਸਕੇਗੀ।