ਝੋਨੇ ਦਾ ਓਵਰਲੋਡ ਟਰੈਕਟਰ-ਟਰਾਲਾ ਪਲਟਿਆ

Thursday, Nov 23, 2017 - 04:51 AM (IST)

ਝੋਨੇ ਦਾ ਓਵਰਲੋਡ ਟਰੈਕਟਰ-ਟਰਾਲਾ ਪਲਟਿਆ

ਜਲਾਲਾਬਾਦ, (ਬੰਟੀ)— ਸਥਾਨਕ ਐੱਫ. ਐੱਫ. ਰੋਡ 'ਤੇ ਬੱਬਲੂ ਐਨਕਲੇਅਰ ਦੇ ਬਿਲਕੁਲ ਸਾਹਮਣੇ ਅੱਜ ਸ਼ਾਮ ਝੋਨੇ ਦਾ ਓਵਰਲੋਡ ਟਰੈਕਟਰ-ਟਰਾਲਾ ਪਲਟ ਗਿਆ, ਜਿਸ ਨਾਲ ਟ੍ਰੈਫਿਕ ਜਾਮ ਹੋ ਗਿਆ ਤੇ ਰਾਹਗੀਰਾਂ ਨੂੰ ਭਾਰੀ ਮੁਸ਼ਕਿਲ ਦਾ ਸਾਹਮਣਾ ਕਰਨਾ ਪਿਆ। ਟਰੈਕਟਰ-ਟਰਾਲਾ ਚਾਲਕ ਵਰਿੰਦਰ ਕੁਮਾਰ ਪੁੱਤਰ ਕਾਲਾ ਰਾਮ ਵਾਸੀ ਸ੍ਰੀ ਮੁਕਤਸਰ ਸਾਹਿਬ ਨੇ ਦੱਸਿਆ ਕਿ ਉਹ ਝੋਨੇ ਦਾ ਆਪਣਾ ਟਰੈਕਟਰ-ਟਰਾਲਾ ਭਰ ਕੇ ਜਲਾਲਾਬਾਦ ਕਿਸੇ ਫਰਮ ਨੂੰ ਦੇਣ ਜਾ ਰਿਹਾ ਸੀ ਤੇ ਅਚਾਨਕ ਉਸ ਦੀ ਅੱਖ 'ਚ ਮੱਛਰ ਪੈ ਗਿਆ। ਜਿਸ ਦੌਰਾਨ ਟਰੈਕਟਰ ਬੇਕਾਬੂ ਹੋ ਕੇ ਡਿਵਾਈਡਰ ਐਂਗਲ 'ਤੇ ਚੜ੍ਹ ਗਿਆ, ਜਿਸ ਦੌਰਾਨ ਉਹ ਵਾਲ-ਵਾਲ ਬੱਚ ਗਿਆ ਤੇ ਟਰੈਕਟਰ ਕਾਫੀ ਨੁਕਸਾਨਿਆ ਗਿਆ।


Related News