...ਤੇ ਬੱਚੀ ਸਮੇਤ 3 ਲੋਕਾਂ ਨੂੰ ਮੌਤ ਦੇ ਮੂੰਹ ''ਚੋਂ ਕੱਢ ਲਿਆਇਆ 3 ਸਾਲਾ ਬੱਚਾ
Sunday, Aug 26, 2018 - 10:54 AM (IST)
ਚੰਡੀਗੜ੍ਹ (ਪਾਲ) : ਇੱਥੇ ਪੀ. ਜੀ. ਆਈ. ਦੇ ਆਰਗਨ ਟਰਾਂਸਪਲਾਂਟ ਵਿਭਾਗ ਅਤੇ 3 ਸਾਲਾਂ ਦੇ ਆਨੰਦ ਦੀ ਬਦੌਲਤ ਇਕ 3 ਸਾਲਾ ਦੀ ਬੱਚੀ ਨੂੰ ਨਵੀਂ ਜ਼ਿੰਦਗੀ ਮਿਲੀ ਹੈ। ਬੱਚੀ ਤੋਂ ਇਲਾਵਾ ਆਨੰਦ ਦੇ ਕਾਰਨ 2 ਹੋਰ ਲੋਕਾਂ ਨੂੰ ਵੀ ਨਵਾਂ ਜੀਵਨ ਮਿਲਿਆ ਹੈ। ਪੀ. ਜੀ. ਆਈ. 'ਚ ਬ੍ਰੇਨ ਡੈੱਡ 3 ਸਾਲਾਂ ਦੇ ਆਨੰਦ ਦਾ ਲਿਵਰ ਟਰਾਂਸਪਲਾਂਟ ਕੀਤਾ ਗਿਆ। ਪੀ. ਜੀ. ਆਈ. ਦੇ ਇਤਿਹਾਸ 'ਚ ਦੂਜੀ ਵਾਰ ਇੰਨੀ ਘੱਟ ਉਮਰ ਦੇ ਬੱਚੇ ਦੇ ਅੰਗ 3 ਲੋਕਾਂ 'ਚ ਟਰਾਂਸਪਲਾਂਟ ਕੀਤੇ ਗਏ ਹਨ।
ਜਾਣਕਾਰੀ ਮੁਤਾਬਕ ਕੁਰਾਲੀ ਦੇ ਅਸਰੋਂ ਪਿੰਡ ਦਾ ਮਾਸੂਮ ਆਨੰਦ 20 ਅਗਸਤ ਨੂੰ ਖੇਡਦੇ ਹੋਏ ਫਿਸਲ ਕੇ ਜ਼ਖਮੀਂ ਹੋ ਗਿਆ ਸੀ। ਉਸ ਨੂੰ ਸੈਕਟਰ-16 ਦੇ ਹਸਪਤਾਲ 'ਚ ਰੈਫਰ ਕੀਤਾ ਗਿਆ, ਜਿੱਥੋਂ ਉਸ ਨੂੰ ਪੀ. ਜੀ. ਆਈ. ਰੈਫਰ ਕਰ ਦਿੱਤਾ ਗਿਆ। ਡਾਕਟਰਾਂ ਨੇ ਉਸ ਨੂੰ 24 ਅਗਸਤ ਨੂੰ ਬ੍ਰੇਨ ਡੈੱਡ ਕਰਾਰ ਦਿੱਤਾ। ਇਸ ਤੋਂ ਬਾਅਦ ਵਿਭਾਗ ਨੇ ਪਰਿਵਾਰ ਵਾਲਿਆਂ ਨਾਲ ਅੰਗਦਾਨ ਨੂੰ ਲੈ ਕੇ ਗੱਲ ਕੀਤੀ, ਜਿਸ 'ਤੇ ਉਨ੍ਹਾਂ ਨੇ ਹਾਮੀ ਭਰ ਦਿੱਤੀ। ਹਸਪਤਾਲ ਹੁਣ ਤੱਕ 23 ਬ੍ਰੇਨ ਡੈੱਡ ਮਰੀਜ਼ਾਂ ਦੇ ਅੰਗ ਟਰਾਂਸਪਲਾਂਟ ਕਰ ਕੇ ਕਈ ਲੋਕਾਂ ਨੂੰ ਨਵੀਂ ਜ਼ਿੰਦਗੀ ਦੇ ਚੁੱਕਾ ਹੈ।
