ਮੌਤ ਤੋਂ ਬਾਅਦ ਵੀ ਫਰਿਸ਼ਤਾ ਬਣ ਕਈਆਂ ਨੂੰ ਜ਼ਿੰਦਗੀ ਦੇ ਗਿਆ ''ਮਲਕੀਤ''

05/01/2019 1:38:25 PM

ਚੰਡੀਗੜ੍ਹ (ਪਾਲ) : 24 ਸਾਲਾਂ ਦਾ ਮਲਕੀਤ ਸਿੰਘ ਜਿਊਂਦੇ ਜੀਅ ਖੂਨਦਾਨ ਕਰਕੇ ਲੋਕਾਂ ਦੀ ਮਦਦ ਕਰਦਾ ਰਿਹਾ ਅਤੇ ਦੁਨੀਆ ਤੋਂ ਜਾਂਦੇ ਸਮੇਂ ਵੀ ਉਹ ਕਈ ਲੋਕਾਂ ਨੂੰ ਨਵੀਂ ਜ਼ਿੰਦਗੀ ਦੇ ਗਿਆ। ਮਲਕੀਤ ਦੇ ਪਿਤਾ ਨਰੇਸ਼ ਦਾ ਕਹਿਣਾ ਹੈ ਕਿ ਪੁੱਤ ਨੇ ਜਿਸ ਜਜ਼ਬੇ ਨਾਲ ਜ਼ਿੰਦਗੀ ਕੱਟੀ, ਅਸੀਂ ਚਾਹੁੰਦੇ ਸੀ ਕਿ ਉਹ ਉਸੇ ਜਜ਼ਬੇ ਨਾਲ ਜਾਵੇ। ਉਨ੍ਹਾਂ  ਕਿਹਾ ਕਿ ਪੁੱਤ ਨੂੰ ਖੋਹਣ ਦਾ ਦਰਦ ਉਹ ਬਰਦਾਸ਼ਤ ਨਹੀਂ ਕਰ ਪਾ ਰਹੇ ਪਰ ਉਹ ਨਹੀਂ ਚਾਹੁੰਦੇ ਕਿ ਕਿਸੇ ਹੋਰ ਨੂੰ ਵੀ ਅਜਿਹੇ ਦਰਦ 'ਚੋਂ ਲੰਘਣਾ ਪਵੇ।
ਹਾਦਸੇ 'ਚ ਸਿਰ 'ਤੇ ਲੱਗੀ ਸੀ ਸੱਟ
ਹਿਮਾਚਲ ਦੇ ਕਾਂਗੜਾ 'ਚ ਬਾਲਿਆਨਾ ਪਿੰਡ ਦਾ ਰਹਿਣ ਵਾਲਾ ਮਲਕੀਤ ਮੋਹਾਲੀ 'ਚ ਪ੍ਰਾਈਵੇਟ ਕੰਪਨੀ 'ਚ ਕੰਮ ਕਰਦਾ ਸੀ। 27 ਅਪ੍ਰੈਲ ਨੂੰ ਇਕ ਹਾਦਸੇ 'ਚ ਉਸ ਦੇ ਸਿਰ 'ਚ ਕਾਫੀ ਗੰਭੀਰ ਸੱਟ ਲੱਗ ਗਈ, ਜਿਸ ਕਾਰਨ ਉਸ ਨੂੰ ਪੀ. ਜੀ. ਆਈ. ਲਿਆਂਦਾ ਗਿਆ ਸੀ। ਮਲਕੀਤ ਦਾ ਇਲਾਜ ਹੋਣ ਦੇ ਬਾਵਜੂਦ ਉਸ 'ਚ ਕੋਈ ਸੁਧਾਰ ਨਹੀਂ ਹੋ ਰਿਹਾ ਸੀ। ਇਹ ਕੇਸ ਇੰਨਾ ਮੁਸ਼ਕਲ ਸੀ ਕਿ ਡਾਕਟਰਾਂ ਨੂੰ ਵੀ ਉਸ ਨੂੰ ਬ੍ਰੇਨ ਡੈੱਡ ਕਰਾਰ ਦੇਣ ਲਈ 2 ਦਿਨ ਲੱਗ ਗਏ। 2 ਆਫੀਸ਼ੀਅਲ ਮੀਟਿੰਗਾਂ ਤੋਂ ਬਾਅਦ ਡਾਕਟਰਾਂ ਦੀ ਸਹਿਮਤੀ ਤੋਂ ਬਾਅਦ ਮਲਕੀਤ ਨੂੰ ਬ੍ਰੇਨ ਡੈੱਡ ਕਰਾਰ ਦਿੱਤਾ ਗਿਆ।


Babita

Content Editor

Related News