ਦੋ ਕਿਲੋ ਅਫੀਮ ਸਮੇਤ ਤਸਕਰ ਕਾਬੂ

12/11/2018 7:08:32 PM

ਮੋਗਾ (ਗੋਪੀ ਰਾਊਕੇ, ਅਜ਼ਾਦ)— ਪੰਜਾਬ ਸਰਕਾਰ ਵਲੋਂ ਨਸ਼ਾ ਤਸਕਰਾਂ ਨੂੰ ਕਾਬੂ ਕਰਨ ਲਈ ਬਣਾਈ ਗਈ ਕਾਊਂਟਰ ਇੰਟੈਲੀਜੈਂਸੀ ਵਲੋਂ ਅੱਜ ਇਕ ਅਫੀਮ ਤਸਕਰ ਨੂੰ ਕਾਬੂ ਕਰਕੇ ਉਸ ਤੋਂ ਦੋ ਕਿਲੋ ਅਫੀਮ ਬਰਾਮਦ ਕੀਤੀ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਕਾਊਂਟਰ ਇੰਟੈਲੀਜੈਂਸ ਰੇਂਜ ਫਿਰੋਜ਼ਪੁਰ ਦੇ ਏ.ਆਈ.ਜੀ ਨਰਿੰਦਰ ਪਾਲ ਸਿੰਘ ਸਿੱਧੂ ਨੇ ਦੱਸਿਆ ਕਿ ਮੋਗਾ ਕਾਊਂਟਰ ਇੰਟੈਲੀਜੈਂਸ ਨੂੰ ਟੀਮ ਨੂੰ ਗੁਪਤ ਸੂਤਰਾਂ ਤੋਂ ਜਾਣਕਾਰੀ ਮਿਲੀ ਸੀ ਕਿ ਗੁਰਲਾਲ ਸਿੰਘ ਨਿਵਾਸੀ ਮੋਗਾ ਜੋ ਅਫੀਮ ਤਸਕਰੀ ਦਾ ਧੰਦਾ ਕਰਦਾ ਹੈ ਅਤੇ ਉਹ ਅੱਜ ਆਪਣੀ ਕਾਰ ਵਿਚ ਅਫੀਮ ਲੈ ਕੇ ਜਾ ਰਿਹਾ ਹੈ, ਜਿਸ 'ਤੇ ਮੋਗਾ ਦੀ ਟੀਮ ਵਲੋਂ ਜੀ. ਟੀ. ਰੋਡ ਦੇ ਮੁੱਖ ਚੌਕ ਨੇੜੇ ਨਾਕਾਬੰਦੀ ਕਰਕੇ ਕਾਰ ਸਵਾਰ ਕਥਿਤ ਤਸਕਰ ਗੁਰਲਾਲ ਸਿੰਘ ਨੂੰ ਘੇਰ ਲਿਆ ਅਤੇ ਕਾਰ ਦੀ ਤਲਾਸੀ ਲੈਣ ਤੇ ਉਸ ਵਿਚੋਂ ਦੋ ਕਿਲੋ ਅਫੀਮ ਬਰਾਮਦ ਕੀਤੀ ਗਈ। 
ਉਨ੍ਹਾਂ ਦੱਸਿਆ ਕਿ ਇਸ ਸੰਬੰਧ ਵਿਚ ਕਾਊਂਟਰ ਇੰਟੈਲੀਜੈਂਸ ਦੇ ਥਾਣਾ ਫਾਜ਼ਿਲਕਾ ਵਿਚ ਐਨ. ਡੀ. ਪੀ. ਐੱਸ. ਐਕਟ ਦੇ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਕਥਿਤ ਤਸਕਰ ਯੂ. ਪੀ ਤੋਂ ਅਫੀਮ ਲਿਆਉਂਦਾ ਸੀ ਦਾ ਪਤਾ ਲੱਗਾ ਹੈ ਜਿਸ ਨੂੰ ਪੁੱਛਗਿੱਛ ਦੇ ਬਾਅਦ ਅੱਜ ਮਾਣਯੋਗ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ, ਜਿਸ ਤੋਂ ਅਫੀਮ ਤਸਕਰੀ ਦੇ ਅਹਿਮ ਸੁਰਾਗ ਮਿਲ ਜਾਣ ਦੀ ਸੰਭਾਵਨਾ।


Related News