ਲਾਕਡਾਊਨ : ਬੱਚਿਆਂ ਅਤੇ ਮਾਪਿਆਂ ਦੇ ਗਲੇ ਦੀ ਹੱਡੀ ਬਣੀ ਆਨ-ਲਾਈਨ ਸਿੱਖਿਆ ਪ੍ਰਣਾਲੀ

Tuesday, Apr 14, 2020 - 03:49 PM (IST)

ਲਾਕਡਾਊਨ : ਬੱਚਿਆਂ ਅਤੇ ਮਾਪਿਆਂ ਦੇ ਗਲੇ ਦੀ ਹੱਡੀ ਬਣੀ ਆਨ-ਲਾਈਨ ਸਿੱਖਿਆ ਪ੍ਰਣਾਲੀ

ਫ਼ਰੀਦਕੋਟ (ਰਾਜਨ) - ਕੋਰੋਨਾ ਵਾਇਰਸ, ਜਿਸ ਨੂੰ ਇਕ ਮਹਾਮਾਰੀ ਘੋਸ਼ਿਤ ਕੀਤਾ ਹੋਇਆ ਹੈ, ਹੋਰਨਾਂ ਦੇਸ਼ਾਂ ਵਾਂਗ ਸਾਡੇ ਦੇਸ਼ ਦੀਆਂ ਵੱਖ-ਵੱਖ ਸੂਬਾ ਸਰਕਾਰਾਂ ਵਲੋਂ ਲੋਕਾਂ ਨੂੰ ਸੁਰੱਖਿਅਤ ਰੱਖਣ ਲਈ ਲਾਕਡਾਊਨ ਕਰਨ ਦਾ ਫ਼ੈਸਲਾ ਲਿਆ ਗਿਆ ਹੈ। ਲਾਕਡਾਊਨ ਦੇ ਮੌਕੇ ਲੋਕਾਂ ਨੂੰ ਆਪਣੇ ਘਰਾਂ ਤੱਕ ਸੀਮਤ ਰਹਿਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ। ਦੂਜੇ ਪਾਸੇ ਰਾਜ ਸਰਕਾਰ ਦੇ ਆਦੇਸ਼ਾਂ ਅਨੁਸਾਰ ਜਾਰੀ ਕੀਤੀ ਆਨ ਲਾਈਨ ਸਿੱਖਿਆ ਪ੍ਰਣਾਲੀ ਨੂੰ ਇਲਾਕੇ ਦੇ ਕੁਝ ਪ੍ਰਾਈਵੇਟ ਸਕੂਲਾਂ ਵਲੋਂ ਕੇਵਲ ਆਪਣੀ ਹੋਂਣ ਬਚਾਉਣ ਲਈ ਨਿਯਮਾਂ ਨੂੰ ਛਿੱਕੇ ਟੰਗ ਕੇ ਬੇਤੁਕੇ ਤੁਗਲਕੀ ਫ਼ਰਮਾਣਾਂ ਅਨੁਸਾਰ ਲਾਗੂ ਕੀਤਾ ਜਾ ਰਿਹਾ ਹੈ। ਇਸ ਸਦਕਾ ਪ੍ਰਾਈਵੇਟ ਸਕੂਲਾਂ ਵਿਚ ਪੜ੍ਹਦੇ ਬੱਚੇ ਅਤੇ ਉਨ੍ਹਾਂ ਦੇ ਮਾਪਿਆਂ ਵਿਚ ਭਾਰੀ ਪ੍ਰੇਸ਼ਾਨੀ ਦਾ ਮਾਹੌਲ ਬਣ ਗਿਆ ਹੈ।

ਅਧਿਆਪਕਾਂ ਨੂੰ ਦੇਰ ਰਾਤ ਤੱਕ ਮੋਬਾਈਲਾਂ ’ਤੇ ਜੁੜੇ ਰਹਿਣ ਦਾ ਫ਼ਰਮਾਨ
ਉਕਤ ਸਥਿੱਤੀ ਅਨੁਸਾਰ ਜਿੱਥੋਂ ਤੱਕ ਅਧਿਆਪਕਾਂ ਦਾ ਸਵਾਲ ਹੈ, ਉਨ੍ਹਾਂ ਨੂੰ ਇੱਥੋਂ ਦੇ ਖਾਸ ਕਰਕੇ ਦੋ ਪ੍ਰਾਈਵੇਟ ਸਕੂਲਾਂ ਵਲੋਂ ਗਰੁੱਪ ਵਿਚ ਸ਼ਾਮਲ ਕਰਕੇ ਸਾਰਾ ਦਿਨ ਮੋਬਾਈਲਾਂ ’ਤੇ ਜੁੜੇ ਰਹਿਣ ਦੇ ਜਬਾਨੀ ਆਦੇਸ਼ ਦਿੱਤੇ ਗਏ ਹਨ। ਇਹ ਸਿਲਸਿਲਾ ਸਵੇਰ ਤੋਂ ਆਰੰਭ ਹੋ ਰਾਤ ਕਰੀਬ 8-9 ਵਜੇ ਤੱਕ ਜਾਰੀ ਰਹਿੰਦਾ ਹੈ। ਇਸ ਮਾਮਲੇ ਦੇ ਸਬੰਧ ’ਚ ਬੋਲਦੇ ਹੋਏ ਕਈ ਅਧਿਆਪਕਾਂ ਨੇ ਕਿਹਾ ਕਿ ਇਸ ਕੰਮ ਦੇ ਲਈ ਕੋਈ ਸਮਾਂ ਸੀਮਾਂ ਨਹੀਂ ਰੱਖੀ ਗਈ, ਜਿਸ ਕਾਰਨ ਉਹ ਘਰ ਰਹਿ ਕੇ ਮਾਨਸਿਕ ਪ੍ਰੇਸ਼ਾਨੀ ਦਾ ਸ਼ਿਕਾਰ ਹੋ ਰਹੇ ਹਨ। ਦੱਸਣਯੋਗ ਹੈ ਕਿ ਸਰਕਾਰ ਵਲੋਂ ਆਨ ਸਿੱਖਿਆ ਦੇਣ ਦਾ ਸਮਾਂ ਕੇਵਲ 5 ਘੰਟੇ ਨਿਰਧਾਰਿਤ ਕੀਤਾ ਗਿਆ ਹੈ ਪਰ ਇੱਥੋਂ ਦੇ ਪ੍ਰਾਈਵੇਟ ਵਿੱਦਿਅਕ ਅਦਾਰਿਆਂ ਵਲੋਂ ਆਪਣੇ ਅਧਿਆਪਕਾਂ ਨੂੰ ਤਨਖਾਹ ਦਾ ਡਰਾਵਾ ਦੇ ਕੇ ਦੇਰ ਰਾਤ ਤੱਕ ਹਰਾਸ ਕੀਤਾ ਜਾ ਰਿਹਾ ਹੈ।

ਪੜ੍ਹੋ ਇਹ ਵੀ ਖਬਰ - ਸ਼ਰਮਨਾਕ : ਕੀਮਤੀ ਜਾਨਾਂ ਬਚਾਉਣ ਵਾਲੇ ਡਾਕਟਰਾਂ ਨੂੰ ਹੁਣ ਸ਼ੱਕੀ ਨਜ਼ਰਾਂ ਨਾਲ ਦੇਖ ਰਹੇ ਹਨ ਲੋਕ 

ਪੜ੍ਹੋ ਇਹ ਵੀ ਖਬਰ - ਸੁਨਹਿਰੀ ਭਵਿੱਖ ਲਈ ਸਟੱਡੀ ਵੀਜ਼ਿਆਂ ’ਤੇ ਵਿਦੇਸ਼ ਗਏ ਨੌਜਵਾਨਾਂ ਨੂੰ ਪਈ ‘ਕੋਰੋਨਾ ਦੀ ਮਾਰ’ 

ਕਿੱਥੋਂ ਮਰਜ਼ੀ ਫ਼ੇਅਰ ਕਾਪੀਆਂ ਉਪਲੱਧਦ ਕਰਨ ਦਾ ਫ਼ਰਮਾਣ
ਚੱਲ ਰਹੇ ਲਾਕਡਾਊਨ ਦੌਰਾਨ ਸਕੂਲੀ ਬੱਚਿਆਂ ਨੂੰ ਅਧਿਆਪਕਾਂ ਦੀ ਮਾਰਫ਼ਤ ਇਹ ਤੁਗਲਕੀ ਫ਼ਰਮਾਣ ਜਾਰੀ ਕੀਤਾ ਗਿਆ ਹੈ। ਇਸ ਦੇ ਤਹਿਤ ਬੱਚੇ ਆਨ ਲਾਈਨ ਹੋਮ ਵਰਕ ਫ਼ੇਅਰ ਕਾਪੀਆਂ ’ਤੇ ਕਰਨ ਅਤੇ ਇਨ੍ਹਾਂ ਫ਼ੇਅਰ ਕਾਪੀਆਂ ਦਾ ਅਰੇਂਜ ਕਿੱਥੋਂ ਮਰਜ਼ੀ ਕੀਤਾ ਜਾਵੇ। ਦੱਸਣਯੋਗ ਹੈ ਕਿ ਲਾਕਡਾਊਨ ਦੌਰਾਨ ਸਟੇਸ਼ਨਰੀ ਆਦਿ ਦੀਆਂ ਦੁਕਾਨਾਂ ਮੁਕੰਮਲ ਰੂਪ ਵਿਚ ਬੰਦ ਚਲੀਆਂ ਆ ਰਹੀਆਂ ਹਨ। ਪ੍ਰਾਈਵੇਟ ਵਿੱਦਿਅਕ ਅਦਾਰਿਆਂ ਵਲੋਂ ਇਹ ਫ਼ਰਮਾਣ ਕੇਵਲ ਆਪਣੀਆਂ ਤਜ਼ੋਰੀਆਂ ਭਰਣ ਲਈ ਕੀਤਾ ਗਿਆ ਤਾਂ ਜੋ ਸੰਕਟ ਕਾਲ ਦੀਆਂ ਫ਼ੀਸਾਂ ਸੰਕਟ ਵਿਚੋਂ ਨਿੱਕਲਦਿਆਂ ਸਾਰ ਮਾਪਿਆਂ ਤੋਂ ਇਹ ਦਾਅਵਾ ਕਰਕੇ ਉਗਰਾਹ ਸਕਣ ਕਿ ਸਕੂਲਾਂ ਵਲੋਂ ਬੱਚਿਆਂ ਨੂੰ ਘਰ ਬੈਠੇ ਸਿੱਖਿਆ ਨਾਲ ਜੋੜੀ ਰੱਖਿਆ ਹੈ।

ਸਾਰਾ ਦਿਨ ਬੱਚੇ ਕਰ ਰਹੇ ਹਨ ਮੋਬਾਈਲ ਦੀ ਵਰਤੋਂ
ਮੋਬਾਈਲ ਦੀ ਵਰਤੋਂ ਬੱਚਿਆਂ ਦੀ ਸਿਹਤ ’ਤੇ ਕਿਸ ਹੱਦ ਤੱਕ ਬੁਰਾ ਪ੍ਰਭਾਵ ਪਾਉਂਦੀ ਹੈ। ਇਹ ਗੱਲ ਕਿਸੇ ਤੋਂ ਵੀ ਲੁਕੀ ਛੁਪੀ ਨਹੀਂ ਪਰ ਲਾਕਡਾਊਨ ’ਚ ਘਰ ਬੈਠੇ ਬੱਚਿਆਂ ਨੂੰ ਹੋਮ ਵਰਕ ਦੇ ਰੋਜਾਨਾਂ 10 ਤੋਂ 20 ਪੇਜ ਮੋਬਾਈਲਾਂ ’ਤੇ ਭੇਜੇ ਜਾ ਰਹੇ ਹਨ। ਇਸ ਨਾਲ ਬੱਚਿਆਂ ਦੀ ਸਿਹਤ ’ਤੇ ਬਹੁਤ ਮਾੜਾ ਪ੍ਰਭਾਵ ਪੈ ਰਿਹਾ ਹੈ।

ਪੜ੍ਹੋ ਇਹ ਵੀ ਖਬਰ - ਚਰਚਾ ’ਚ ਹੈ ਮੁਹੱਲੇ ’ਚ ਚੱਲ ਰਿਹਾ ਓਪਨ ਟੁਆਇਲੈਟ

ਪੜ੍ਹੋ ਇਹ ਵੀ ਖਬਰ -  ਸਰਕਾਰ ਦੁਆਰਾ ਕਣਕ ਦੇ ਮੰਡੀਕਰਨ ਦੇ ਤਰੀਕੇ ਤੋਂ ਨਾਖੁਸ਼ ਕਿਸਾਨ, ਪਵੇਗਾ ਆਰਥਿਕ ਬੋਝ

ਕੀ ਕਹਿਦੇ ਹਨ ਬੱਚਿਆਂ ਦੇ ਮਾਪੇ
ਜਿੱਥੋਂ ਤੱਕ ਬੱਚਿਆਂ ਦੇ ਮਾਪਿਆਂ ਦਾ ਸਵਾਲ ਹੈ ਉਨ੍ਹਾਂ ਦਾ ਕਹਿਣਾ ਹੈ ਕਿ ਅਜਿਹੀ ਸਥਿੱਤੀ ਵਿਚ ਬੱਚਿਆਂ ਦੇ ਕੁਝ ਪੱਲੇ ਨਹੀਂ ਪੈ ਰਿਹਾ, ਜਦਕਿ ਉਹ ਹੋਮ ਵਰਕ ਦੇ ਇਸ ਭਾਰੀ ਬੋਝ ਤੋਂ ਕਾਫ਼ੀ ਪ੍ਰੇਸ਼ਾਨ ਹਨ। ਕੁਝ ਮਾਪਿਆਂ ਨੇ ਕਿਹਾ ਕਿ ਇਸ ਲਈ ਸਮਾਂ ਨਿਰਧਾਰਿਤ ਹੋਣਾ ਚਾਹੀਦਾ ਹੈ ਅਤੇ ਬੱਚਿਆਂ ਨੂੰ ਦੋ ਤੋਂ ਵੱਧ ਹੋਮ ਵਰਕ ਦੇ ਪੇਜ ਨਹੀਂ ਦੇਣੇ ਚਾਹੀਦੇ ਤਾਂ ਜੋ ਉਨ੍ਹਾਂ ਨੂੰ ਮੋਬਾਈਲਾਂ ਦੀ ਜ਼ਿਆਦਾ ਵਰਤੋਂ ਤੋਂ ਬਚਾਇਆ ਜਾ ਸਕੇ। ਕੁਝ ਮਾਪਿਆਂ ਨੇ ਕਿਹਾ ਕਿ ਆਨ ਲਾਈਨ ਰਾਹੀਂ ਪ੍ਰਾਈਵੇਟ ਸਕੂਲਾਂ ਵਲੋਂ ਟੈਸਟ ਪ੍ਰਣਾਲੀ ਸ਼ੁਰੂ ਕੀਤੀ ਜਾ ਰਹੀ ਹੈ, ਜਿਸ ਦੀ ਕੋਈ ਤੁਕ ਨਹੀਂ ਬਣਦੀ। ਇਹ ਬੱਚਿਆਂ ’ਤੇ ਹੋਰ ਫ਼ਾਲਤੂ ਬੋਝ ਹੈ, ਕਿਉਂਕਿ ਘਰ ਬੈਠੇ ਬੱਚਿਆਂ ਦਾ ਟੈਸਟ ਲੈਣਾ ਸਿਧਾਤਾਂ ਦੇ ਬਿਲਕੁੱਲ ਉਲਟ ਹੈ। ਉਨ੍ਹਾਂ ਕਿਹਾ ਕਿ ਇਕ ਪਾਸੇ ਉਹ ਆਪਣੇ ਬੱਚਿਆਂ ਦੀ ਸਿਹਤ ਸੰਭਾਲ ਪ੍ਰਤੀ ਚਿੰਤਤ ਹਨ ਅਤੇ ਦੂਜੇ ਪਾਸੇ ਸਕੂਲ ਪ੍ਰਸਾਸ਼ਨ ਵਲੋਂ ਉਨ੍ਹਾਂ ਦੇ ਬੱਚਿਆਂ ਨੂੰ ਮੋਬਾਈਲਾਂ ਨਾਲ ਚਬੇੜੇ ਕੇ ਰੱਖ ਦਿੱਤਾ। ਇਸ ਸਬੰਧੀ ਉੱਚ ਅਧਿਕਾਰੀਆਂ ਨਾਲ ਗੱਲ ਕਰਨੀ ਚਾਹੀਦੀ ਤਾਂ ਕਿਸੇ ਦਾ ਵੀ ਫ਼ੋਨ ਨਹੀਂ ਲੱਗਿਆ।


author

rajwinder kaur

Content Editor

Related News