ਅੱਜ ਤੋਂ ਫੈਂਸੀ ਨੰਬਰਾਂ ਲਈ ਲਾ ਸਕੋਗੇ ਆਨਲਾਈਨ ਬੋਲੀ
Saturday, Mar 16, 2019 - 11:10 AM (IST)
ਚੰਡੀਗੜ੍ਹ (ਰਾਜਿੰਦਰ) : ਸ਼ਨੀਵਾਰ ਤੋਂ ਫੈਂਸੀ ਨੰਬਰਾਂ ਦੀ ਆਕਸ਼ਨ ਪ੍ਰਕਿਰਿਆ ਸ਼ੁਰੂ ਹੋ ਜਾਵੇਗੀ। 18 ਮਾਰਚ ਨੂੰ ਫਾਈਨਲ ਆਕਸ਼ਨ ਤੋਂ ਬਾਅਦ ਇਸ ਦੇ ਨਤੀਜੇ ਐਲਾਨ ਦਿੱਤੇ ਜਾਣਗੇ। ਚੰਡੀਗੜ੍ਹ ਰਜਿਸਟਰਿੰਗ ਐਂਡ ਲਾਇਸੈਂਸਿੰਗ ਅਥਾਰਟੀ ਨੇ ਫੈਂਸੀ ਨੰਬਰਾਂ ਸੀ. ਐੱਚ. 01ਬੀ. ਯੂ., ਸੀ. ਐੱਚ. 01ਬੀ. ਵੀ., ਸੀ. ਐੱਚ. 01ਬੀ. ਟੀ., ਸੀ. ਐੱਚ. 01 ਬੀ. ਐੱਸ. ਸੀਰੀਜ਼ ਨੂੰ ਆਕਸ਼ਨ 'ਚ ਰੱਖਿਆ ਹੈ। ਸ਼ੁੱਕਰਵਾਰ ਨੂੰ ਇਸ ਆਕਸ਼ਨ 'ਚ ਹਿੱਸਾ ਲੈਣ ਲਈ ਰਜਿਸਟ੍ਰੇਸ਼ਨ ਪ੍ਰਕਿਰਿਆ ਖ਼ਤਮ ਹੋ ਗਈ। ਸ਼ਨੀਵਾਰ ਸਵੇਰੇ 10 ਤੋਂ ਸ਼ਾਮ 5 ਵਜੇ ਤਕ ਹੋਣ ਵਾਲੀ ਈ-ਆਕਸ਼ਨ ਦੌਰਾਨ ਬੋਲੀਦਾਤਾ ਆਪਣੇ ਪਸੰਦੀਦਾ ਨੰਬਰ ਲਈ ਬੋਲੀ ਲਾ ਸਕਣਗੇ, ਜੋ ਕਿ 18 ਮਾਰਚ ਸ਼ਾਮ 5 ਵਜੇ ਤਕ ਜਾਰੀ ਰਹੇਗੀ।
ਜ਼ਿਕਰਯੋਗ ਹੈ ਕਿ ਵਿਭਾਗ ਇਹ ਪਹਿਲਾਂ ਹੀ ਸਾਫ਼ ਕਰ ਚੁੱਕਿਆ ਹੈ ਕਿ ਇਸ ਆਕਸ਼ਨ 'ਚ ਉਹੀ ਹਿੱਸਾ ਲੈ ਸਕਦਾ ਹੈ, ਜਿਸ ਨੇ ਆਪਣਾ ਵਾਹਨ ਚੰਡੀਗੜ੍ਹ ਦੇ ਪਤੇ 'ਤੇ ਖਰੀਦਿਆ ਹੋਵੇ। ਪੰਚਕੂਲਾ, ਮੋਹਾਲੀ ਜਾਂ ਕਿਸੇ ਹੋਰ ਜਗ੍ਹਾ ਤੋਂ ਵਾਹਨ ਖਰੀਦਣ ਵਾਲਾ ਇਸ 'ਚ ਹਿੱਸਾ ਨਹੀਂ ਲੈ ਸਕਦਾ।