ਪੀ. ਏ. ਯੂ. ਵਲੋਂ ਪਿਆਜ ਦੀਆਂ 3 ਨਵੀਆਂ ਕਿਸਮਾਂ ਈਜਾਦ, ਕਿਸਾਨਾਂ ਨੂੰ ਹੋਵੇਗਾ ਫਾਇਦਾ

9/3/2019 3:22:56 PM

ਲੁਧਿਆਣਾ (ਨਰਿੰਦਰ) : ਪੰਜਾਬ ਖੇਤੀਬਾੜੀ ਯੂਨੀਵਰਸਿਟੀ (ਪੀ. ਏ. ਯੂ.) ਅਕਸਰ ਹੀ ਆਪਣੀਆਂ ਨਵੀਆਂ ਕਾਢਾਂ ਕਰਕੇ ਜਾਣੀ ਜਾਂਦੀ ਹੈ। ਇਸ ਵਾਰ ਪੀ. ਏ. ਯੂ. ਵਲੋਂ ਪਿਆਜ ਦੀਆਂ 3 ਨਵੀਆਂ ਕਿਸਮਾਂ ਈਜਾਦ ਕੀਤੀਆਂ ਗਈਆਂ ਹਨ, ਜਿਨ੍ਹਾਂ 'ਚ ਪੀਲੇ, ਚਿੱਟੇ ਅਤੇ ਲਾਲ ਰੰਗ ਦਾ ਪਿਆਜ ਸ਼ਾਮਲ ਹੈ। ਇਨ੍ਹਾਂ ਪਿਆਜਾਂ ਦੀ ਵਿਦੇਸ਼ਾਂ 'ਚ ਵੀ ਮੰਗ ਹੈ ਅਤੇ ਝਾੜ ਵੀ ਵੱਧ ਨਿਕਲਦਾ ਹੈ, ਜਿਹੜਾ ਕਿ ਕਿਸਾਨਾਂ ਲਈ ਕਾਫੀ ਲਾਹੇਵੰਦ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਪੀ. ਏ. ਯੂ. ਸਬਜੀਆਂ ਦੇ ਵਿਭਾਗ ਦੇ ਮੁਖੀ ਡਾ. ਅਜਮੇਰ ਸਿੰਘ ਢੱਟ ਨੇ ਦੱਸਿਆ ਕਿ ਲਾਲ ਰੰਗ ਦੇ ਪਿਆਜ ਦਾ ਝਾੜ 150 ਕੁਇੰਟਲ ਦੇ ਕਰੀਬ ਨਿਕਲਦਾ ਹੈ, ਜਦੋਂ ਕਿ ਪੀਲੇ ਰੰਗ ਦੇ ਪਿਆਜ ਦਾ ਝਾੜ 160-170 ਕੁਇੰਟਲ ਪ੍ਰਤੀ ਏਕੜ ਨਿਕਲਦਾ ਹੈ।

ਉਨ੍ਹਾਂ ਦੱਸਿਆ ਕਿ ਪਿਆਜ ਦੀਆਂ ਇਹ ਸਾਰੀਆਂ ਕਿਸਮਾਂ 2020 ਤੱਕ ਕਿਸਾਨਾਂ ਨੂੰ ਮੁਹੱਈਆ ਕਰਵਾ ਦਿੱਤੀਆਂ ਜਾਣਗੀਆਂ ਅਤੇ ਇਸ ਦੀਸਿਫਾਰਿਸ਼ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਲੋਂ ਕਰ ਦਿੱਤੀ ਗਈ ਹੈ। ਡਾ. ਅਜਮੇਰ ਨੇ ਦੱਸਿਆ ਕਿ ਇਹ ਪਿਆਜ ਆਮ ਪਿਆਜਾਂ ਨਾਲੋਂ 20 ਦਿਨ ਪਹਿਲਾਂ ਹੀ ਤਿਆਰ ਹੋ ਜਾਂਦੇ ਹਨ, ਜਿਸ ਦਾ ਕਿਸਾਨਾਂ ਨੂੰ ਕਾਫੀ ਫਾਇਦਾ ਹੋਵੇਗਾ।  ਉਨ੍ਹਾਂ ਦੱਸਿਆ ਕਿ ਪੰਜਾਬ ਦੇ ਕਿਸਾਨ ਪਿਆਜਾਂ ਦੀਆਂ ਇਨ੍ਹਾਂ ਕਿਸਮਾਂ ਤੋਂ ਕਾਫੀ ਫਾਇਦਾ ਚੁੱਕ ਸਕਦੇ ਹਨ ਕਿਉਂਕਿ ਪੰਜਾਬ 'ਚ ਕਿਸਾਨਾਂ ਦਾ ਪਿਆਜ ਦੀ ਫਸਲ ਉਗਾਉਣ ਦਾ ਰੁਝਾਨ ਅਜੇ ਕਾਫੀ ਘੱਟ ਹੈ। ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Babita

This news is Edited By Babita