ਪਿਸਤੌਲ ਦੀ ਨੋਕ ''ਤੇ ਹੋਲਸੇਲਰ ਤੇ ਕਰਿਆਨਾ ਸਟੋਰ ਨੂੰ ਲੁੱਟਣ ਵਾਲੇ ਕਾਰ ਸਵਾਰ ਨਕਾਬਪੋਸ਼ਾਂ ''ਚੋਂ 1 ਕਾਬੂ

Friday, Feb 23, 2018 - 02:21 AM (IST)

ਪਿਸਤੌਲ ਦੀ ਨੋਕ ''ਤੇ ਹੋਲਸੇਲਰ ਤੇ ਕਰਿਆਨਾ ਸਟੋਰ ਨੂੰ ਲੁੱਟਣ ਵਾਲੇ ਕਾਰ ਸਵਾਰ ਨਕਾਬਪੋਸ਼ਾਂ ''ਚੋਂ 1 ਕਾਬੂ

ਬਟਾਲਾ  (ਬੇਰੀ)-  ਪਿਸਤੌਲ ਦੀ ਨੋਕ 'ਤੇ ਹੋਲਸੇਲਰ ਤੇ ਕਰਿਆਨਾ ਸਟੋਰ ਨੂੰ ਲੁੱਟਣ ਵਾਲੇ ਕਾਰ ਸਵਾਰ ਨਕਾਬਪੋਸ਼ਾਂ 'ਚੋਂ ਇਕ ਨੂੰ ਥਾਣਾ ਸਿਵਲ ਲਾਈਨ ਦੀ ਪੁਲਸ ਨੇ ਗ੍ਰਿਫਤਾਰ ਕਰ ਲਿਆ ਹੈ।
ਵਰਣਨਯੋਗ ਹੈ ਕਿ ਥਾਣਾ ਸਿਵਲ ਲਾਈਨ ਦੀ ਪੁਲਸ ਨੂੰ ਦਰਜ ਕਰਵਾਏ ਬਿਆਨਾਂ ਵਿਚ ਰਮਨ ਕੁਮਾਰ ਪੁੱਤਰ ਰਮੇਸ਼ ਚੰਦਰ ਵਾਸੀ ਪੁਰਾਣੀ ਅਨਾਜ ਮੰਡੀ ਬਟਾਲਾ ਨੇ ਲਿਖਵਾਇਆ ਸੀ ਕਿ ਉਸ ਦਾ ਪੁਰਾਣੀ ਅਨਾਜ ਮੰਡੀ ਵਿਚ ਤਾਨੀਆ ਟਰੇਡਿੰਗ ਕੰਪਨੀ ਦੇ ਨਾਂ 'ਤੇ ਘਿਉ ਦਾ ਕਾਰੋਬਾਰ ਹੈ ਅਤੇ ਬੀਤੀ 7 ਫਰਵਰੀ ਨੂੰ ਵਾਹਿਗੁਰੂ ਕਰਿਆਨਾ ਸਟੋਰ 'ਤੇ ਕੁਝ ਘਰੇਲੂ ਸਾਮਾਨ ਖਰੀਦਣ ਲਈ ਰੁਕਿਆ ਸੀ ਕਿ ਇੰਨੇ ਨੂੰ ਇਕ ਚਿੱਟੇ ਰੰਗ ਦੀ ਸਵਿਫਟ ਕਾਰ ਦੁਕਾਨ 'ਤੇ ਆ ਕੇ ਰੁਕ ਗਈ, ਜਿਸ ਵਿਚੋਂ ਦੋ ਨਕਾਬਪੋਸ਼ ਨੌਜਵਾਨ ਜਿਨ੍ਹਾਂ ਨੇ ਮੂੰਹ ਬੰਨ੍ਹੇ ਹੋਏ ਸਨ, ਦੁਕਾਨ ਅੰਦਰ ਆਏ। ਰਮਨ ਕੁਮਾਰ ਮੁਤਾਬਕ ਨਕਾਬਪੋਸ਼ਾਂ ਨੇ ਮੇਰੇ 'ਤੇ ਪਿਸਤੌਲ ਤਾਣਦਿਆਂ ਮੇਰੀਆਂ ਜੇਬਾਂ 'ਚੋਂ 74883 ਰੁਪਏ ਕੱਢਣ ਦੇ ਨਾਲ-ਨਾਲ ਕਰਿਆਨਾ ਸਟੋਰ 'ਚ ਬੈਠੇ ਸੰਦੀਪ ਦੇ ਗੱਲੇ 'ਚੋਂ ਵੀ 18000 ਰੁਪਏ ਲੁੱਟ ਲਏ ਅਤੇ ਜਾਂਦੇ ਸਮੇਂ ਮੇਰੀ ਬਾਂਹ 'ਤੇ ਕ੍ਰਿਪਾਨ ਮਾਰ ਕੇ ਮੈਨੂੰ ਜ਼ਖਮੀ ਕਰ ਦਿੱਤਾ ਸੀ ਤੇ ਗੱਡੀ ਵਿਚ ਬਹਿ ਕੇ ਫਰਾਰ ਹੋ ਗਏ ਸਨ।
ਉਕਤ ਮਾਮਲੇ ਸਬੰਧੀ ਬੀਤੀ ਦੇਰ ਸ਼ਾਮ ਕਾਹਨੂੰਵਾਨ ਰੋਡ 'ਤੇ ਐੱਸ. ਅੱੈਚ. ਓ. ਪਰਮਜੀਤ ਸਿੰਘ ਤੇ ਚੌਕੀ ਇੰਚਾਰਜ ਸਿੰਬਲ ਅਸ਼ੋਕ ਕੁਮਾਰ ਵੱਲੋਂ ਕੀਤੀ ਗਈ ਸਪੈਸ਼ਲ ਨਾਕਾਬੰਦੀ ਦੌਰਾਨ ਨਕਾਬਪੋਸ਼ ਲੁਟੇਰਿਆਂ 'ਚੋਂ ਇਕ ਲੁਟੇਰੇ ਨੂੰ ਸਵਿਫਟ ਕਾਰ ਵੀ. ਡੀ. ਆਈ. ਨੰ. ਪੀ. ਬੀ.-08 ਸੀ. ਜੇ.-5118 ਸਮੇਤ ਕਾਬੂ ਕਰ ਲਿਆ ਗਿਆ ਹੈ, ਜਿਸ ਦੀ ਪਛਾਣ ਅਸ਼ਵਨੀ ਕੁਮਾਰ ਉਰਫ ਬਾਦਲ ਪੁੱਤਰ ਸੁਖਦੇਵ ਰਾਜ ਵਾਸੀ ਵਾਲਮੀਕਿ ਮੁਹੱਲਾ ਬਟਾਲਾ ਵਜੋਂ ਹੋਈ ਹੈ ਅਤੇ ਉਸ ਕੋਲੋਂ ਵਾਰਦਾਤ ਵਿਚ ਵਰਤੀ ਗਈ ਉਕਤ ਕਾਰ ਨੂੰ ਵੀ ਕਬਜ਼ੇ ਵਿਚ ਲੈ ਲਿਆ ਗਿਆ ਹੈ।
ਫੜਿਆ ਗਿਆ ਨਕਾਬਪੋਸ਼ 
5 ਕੇਸਾਂ 'ਚ ਹੈ ਭਗੌੜਾ : 
ਐੱਸ. ਐੱਚ. ਓ, ਚੌਕੀ ਇੰਚਾਰਜ
ਐੱਸ. ਐੱਚ. ਓ. ਪਰਮਜੀਤ ਸਿੰਘ ਤੇ ਚੌਕੀ ਇੰਚਾਰਜ ਸਿੰਬਲ ਅਸ਼ੋਕ ਕੁਮਾਰ ਨੇ ਸਾਂਝੇ ਤੌਰ 'ਤੇ ਦੱਸਿਆ ਕਿ ਅਸ਼ਵਨੀ ਕੁਮਾਰ 'ਤੇ ਵੱਖ-ਵੱਖ ਥਾਣਿਆਂ ਵਿਚ 10 ਮੁਕੱਦਮੇ ਦਰਜ ਹਨ, ਜਿਨ੍ਹਾਂ 'ਚੋਂ 5 ਮੁਕੱਦਿਆਂ ਵਿਚ ਅਸ਼ਵਨੀ ਕੁਮਾਰ ਨੂੰ ਪਹਿਲਾਂ ਹੀ ਭਗੌੜਾ ਕਰਾਰ ਦਿੱਤਾ ਜਾ ਚੁੱਕਾ ਹੈ ਜਦਕਿ ਦੂਜੇ ਸਾਥੀ ਦੀ ਪੁਲਸ ਨੇ ਤਲਾਸ਼ ਕਰਨੀ ਆਰੰਭ ਕਰ ਦਿੱਤੀ ਹੈ।


Related News