ਆਸਟ੍ਰੇਲੀਆ ਭੇਜਣ ਦੇ ਨਾਮ ਉੱਤੇ 10 ਲੱਖ ਦੀ ਠੱਗੀ
Thursday, Jul 06, 2017 - 02:15 PM (IST)
ਕੋਟਕਪੁਰਾ—ਥਾਣਾ ਸਿਟੀ ਪੁਲਸ ਕੋਟਰਪੁਰਾ ਵੱਲੋਂ ਆਸਟ੍ਰੇਲੀਆ ਭੇਜਣ ਦੇ ਨਾਮ ਉੱਤੇ 10 ਲੱਖ ਦੀ ਠੱਗੀ ਦੇ ਦੋਸ਼ ਵਿਚ 2 ਵਿਅਕਤੀਆਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ।
ਜਾਣਕਾਰੀ ਅਨੁਸਾਰ ਗੁਰਸੇਵਕ ਸਿੰਘ ਵਾਸੀ ਕੋਟਕਪੁਰਾ ਨੇ ਥਾਣਾ ਸਿਟੀ ਕੋਟਕਪੁਰਾ ਵਿਚ ਸ਼ਿਕਾਇਤ ਦਰਜ ਕਰਵਾਈ ਕਿ ਜਸਵੀਰ ਕੌਰ ਵਾਸੀ ਭਗਵਾਨਪੁਰ ਅਤੇ ਸ਼ਿਵਹਰਪਾਲ ਸਿੰਘ ਵਾਸੀ ਮੋਰਿੰਡਾ ਨੇ ਆਸਟ੍ਰੇਲੀਆ ਭੇਜਣ ਦੇ ਨਾਮ ਉੱਤੇ ਆਪਣਾ ਫਰਜ਼ੀ ਵਿਆਹ ਕਰਵਾਇਆ ਅਤੇ ਉਸ ਨਾਲ 10 ਲੱਖ ਰੁਪਏ ਦੀ ਠੱਗੀ ਕੀਤੀ ਗਈ।
ਉਸਨੇ ਦੱਸਿਆ ਕਿ ਉਹ ਦੋਸ਼ੀ ਉਸਦਾ ਪਾਸਪੋਰਟ ਅਤੇ ਹੋਰ ਬਾਕੀ ਦੇ ਦਸਤਾਵੇਜ ਵਾਪਸ ਨਹੀਂ ਕਰ ਰਹੇ। ਸਹਾਇਕ ਥਾਣੇਦਾਰ ਨਗਿੰਦਰ ਸਿੰਘ ਨੇ ਦੱਸਿਆ ਕਿ ਗੁਰਸੇਵਕ ਸਿੰਘ ਦੇ ਬਿਆਨਾ ਉੱਤੇ ਉਨ੍ਹਾਂ ਦੋਸ਼ੀਆਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ।