ਪੈਸੇ ਦੁੱਗਣੇ ਕਰਨ ਦੇ ਨਾਂ ’ਤੇ ਕੀਤੀ 16 ਲੱਖ ਰੁਪਏ ਦੀ ਠੱਗੀ

Saturday, Oct 26, 2024 - 03:15 AM (IST)

ਪੈਸੇ ਦੁੱਗਣੇ ਕਰਨ ਦੇ ਨਾਂ ’ਤੇ ਕੀਤੀ 16 ਲੱਖ ਰੁਪਏ ਦੀ ਠੱਗੀ

ਪਟਿਆਲਾ (ਬਲਜਿੰਦਰ) - ਥਾਣਾ ਕੋਤਵਾਲੀ ਦੀ ਪੁਲਸ ਨੇ ਪੈਸੇ ਦੁੱਗਣੇ ਕਰਨ ਦੇ ਨਾਂ ’ਤੇ 16 ਲੱਖ ਰੁਪਏ ਦੀ ਠੱਗੀ ਦੇ ਦੋਸ਼ ’ਚ ਮੁਕੇਸ਼ ਸ਼ਰਮਾ ਪੁੱਤਰ ਪ੍ਰੇਮ ਨਾਥ ਵਾਸੀ ਗੁਰਬਖਸ਼ ਕਾਲੋਨੀ ਪਟਿਆਲਾ ਖਿਲਾਫ 406, 420 ਅਤੇ 506 ਆਈ. ਪੀ. ਸੀ. ਤਹਿਤ ਕੇਸ ਦਰਜ ਕੀਤਾ ਹੈ।

ਇਸ ਮਾਮਲੇ ’ਚ ਦਵਿੰਦਰ ਗੁਪਤਾ ਪੁੱਤਰ ਗੋਪਾਲ ਵਾਸੀ ਅਗਰਵਾਲ ਸਟਰੀਟ ਏ. ਟੈਂਕ ਪਟਿਆਲਾ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਮੁਕੇਸ਼ ਸ਼ਰਮਾ ਨੇ ਉਸ ਨੂੰ ਆਪਣੇ ਝਾਂਸੇ ’ਚ ਲੈ ਕੇ ਪੈਸੇ ਦੁੱਗਣੇ ਕਰਨ ਦੇ ਨਾਂ ’ਤੇ 16 ਲੱਖ ਰੁਪਏ ਲੈ ਲਏ। ਬਾਅਦ ’ਚ ਨਾ ਤਾਂ ਪੈਸੇ ਦੁੱਗਣੇ ਕੀਤੇ ਅਤੇ ਨਾ ਹੀ ਉਸ ਦੇ 16 ਲੱਖ ਰੁਪਏ ਵਾਪਸ ਕੀਤੇ। ਪੁਲਸ ਨੇ ਪਡ਼ਤਾਲ ਤੋਂ ਬਾਅਦ ਉਕਤ ਵਿਅਕਤੀਆਂ ਖਿਲਾਫ ਕੇਸ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


author

Inder Prajapati

Content Editor

Related News