24 ਬੋਤਲਾਂ ਸ਼ਰਾਬ ਬਰਾਮਦ

Sunday, Jan 28, 2018 - 01:08 PM (IST)

24 ਬੋਤਲਾਂ ਸ਼ਰਾਬ ਬਰਾਮਦ

ਨੂਰਪੁਰਬੇਦੀ (ਭੰਡਾਰੀ)— ਪੁਲਸ ਨੇ ਨਾਕੇ ਦੌਰਾਨ ਇਕ ਵਿਅਕਤੀ ਤੋਂ 24 ਬੋਤਲਾਂ ਸ਼ਰਾਬ ਦੀਆਂ ਬਰਾਮਦ ਕੀਤੀਆਂ ਹਨ। ਥਾਣਾ ਮੁਖੀ ਨੂਰਪੁਰਬੇਦੀ ਕੁਲਵੀਰ ਸਿੰਘ ਕੰਗ ਨੇ ਜਾਣਕਾਰੀ ਦਿੱਤੀ ਕਿ ਹੈੱਡ ਕਾਂਸਟੇਬਲ ਰਾਜ ਕੁਮਾਰ ਨੇ ਪੁਲਸ ਪਾਰਟੀ ਸਮੇਤ ਸਰਾਏ ਪੱਤਣ ਚੌਕ ਵਿਖੇ ਸ਼ਨੀਵਾਰ ਨਾਕਾਬੰਦੀ ਕੀਤੀ ਹੋਈ ਸੀ। ਇਸ ਦੌਰਾਨ ਜਦੋਂ ਬੁੰਗਾ ਸਾਹਿਬ ਵੱਲੋਂ ਆ ਰਹੇ ਉਕਤ ਵਿਅਕਤੀ ਦੀ ਤਲਾਸ਼ੀ ਲਈ ਤਾਂ ਉਸ ਦੀ ਐਕਟਿਵਾ 'ਤੇ ਪੈਰਾਂ ਵਿਚਕਾਰ ਰੱਖੇ ਬੈਗ 'ਚੋਂ ਚੰਡੀਗੜ੍ਹ ਸੇਲ ਦੀਆਂ 24 ਬੋਤਲਾਂ ਸ਼ਰਾਬ ਦੀਆਂ ਬਰਾਮਦ ਹੋਈਆਂ। ਕਾਬੂ ਕੀਤੇ ਗਏ ਵਿਅਕਤੀ ਦੀ ਪਛਾਣ ਦੌਲਤ ਰਾਮ ਪੁੱਤਰ ਚੂਹੜੂ ਰਾਮ ਨਿਵਾਸੀ ਲਾਲਪੁਰ, ਥਾਣਾ ਨੂਰਪੁਰਬੇਦੀ ਵਜੋਂ ਹੋਈ ਹੈ, ਜਿਸ ਵਿਰੁੱਧ ਮੁਕੱਦਮਾ ਦਰਜ ਕਰਕੇ ਅਗਲੇਰੀ ਕਾਨੂੰਨੀ ਕਾਰਵਾਈ ਆਰੰਭ ਦਿੱਤੀ ਹੈ। ਜਾਣਕਾਰੀ ਅਨੁਸਾਰ ਉਕਤ ਸਾਬਕਾ ਫੌਜੀ ਹੈ, ਜੋ ਚੰਡੀਗੜ੍ਹ ਤੋਂ ਸਸਤੇ ਭਾਅ 'ਤੇ ਸ਼ਰਾਬ ਲਿਆ ਕੇ ਵੇਚਦਾ ਸੀ।  


Related News